ਹੁਸ਼ਿਆਰਪੁਰ/ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪੰਜਾਬ ’ਚ ਹੈਰੋਇਨ ਤਸਕਰੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਹੈਰੋਇਨ ਤਸਕਰੀ ਦਾ ਮਾਸਟਰਮਾਈਂਡ ਜਸਬੀਰ ਉਰਫ਼ ਬੋਸ ਐੱਨ. ਸੀ. ਬੀ. ਅਤੇ ਬੀ. ਐੱਸ. ਐੱਫ. ਦੇ ਜੁਆਇੰਟ ਆਪਰੇਸ਼ਨ ’ਚ ਹੁਸ਼ਿਆਰਪੁਰ ਤੋਂ ਫੜਿਆ ਗਿਆ ਹੈ। ਬੋਸ ਦੀ 21 ਦਿਨਾਂ ਤੋਂ ਪੁਲਸ ਨੂੰ ਭਾਲ ਸੀ ਅਤੇ ਉਸ ਦੇ ਸਾਥੀ ਕਾਲੀ ਦੀ ਅਜੇ ਤਲਾਸ਼ ਜਾਰੀ ਹੈ। ਇਥੇ ਦੱਸ ਦੇਈਏ ਕਿ ਹੁਣ ਤੱਕ 6 ਲੋਕ ਫੜੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਸੁਖਮੀਤ ਸਿੰਘ ਡਿਪਟੀ ਕਤਲ ਦੇ ਮਾਮਲੇ 'ਚ ਕਪੂਰਥਲਾ ਜੇਲ੍ਹ ਦਾ ਕੁਨੈਕਸ਼ਨ ਆਇਆ ਸਾਹਮਣੇ
ਸਥਾਨਕ ਲੋਕਾਂ ਦੇ ਮੁਤਾਬਕ ਜਸਬੀਰ ਸਿੰਘ ਉਰਫ਼ ਬੋਸ ਪਿਛਲੇ ਕਰੀਬ 21 ਦਿਨਾਂ ਤੋਂ ਇਲਾਕੇ ’ਚ ਸਰਗਰਮ ਸੀ ਅਤੇ ਬੀਤੇ ਦਿਨ ਜਦੋਂ ਟੀਮ ਨੇ ਉਸ ਦੇ ਘਰ ’ਚ ਦਬਿਸ਼ ਦਿੱਤੀ ਤਾਂ ਉਹ ਭੱਜ ਗਿਆ। ਉਸ ਦੇ ਹੁਸ਼ਿਆਰਪੁਰ ’ਚ ਲੁਕੇ ਹੋਣ ਦੀ ਖ਼ਬਰ ਮਿਲਣ ’ਤੇ ਵੀਰਵਾਰ ਨੂੰ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ 300 ਕਿਲੋਮੀਟਰ ਪਿੱਛਾ ਕਰਕੇ ਇਕ ਖੇਤ ਤੋਂ ਉਸ ਨੂੰ ਫੜਿਆ। ਜਸਬੀਰ ਮੂਲ ਤੌਰ ’ਤੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਟਾਂਡਾ ਦੇ ਪਿੰਡ ਅਬਦੁੱਲਾਪੁਰ ਅਤੇ ਹੁਣ ਮਿਆਣੀ ਦੇ ਵਾਰਡ ਨੰਬਰ ਦੋ ’ਚ ਰਹਿ ਰਿਹਾ ਸੀ। ਹੁਸ਼ਿਆਰਪੁਰ ’ਚ ਉਸ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਪੁੱਛਗਿੱਛ ’ਚ ਪਾਕਿਸਤਾਨ ਵਿਚ ਲਾਹੌਰ ਤੋਂ ਚੱਲ ਰਹੇ ਡਰੱਗਜ਼ ਸਿੰਡੀਕੇਟ ਨੂੰ ਲੈ ਕੇ ਖ਼ੁਲਾਸੇ ਹੋ ਸਕਦੇ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਤਸਕਰ ਲਾਹੌਰ ਦੇ ਤਸਕਰ ਮਲਿਕ ਚੌਧਰੀ ਦੇ ਸੰਪਰਕ ’ਚ ਹਨ।
ਇਹ ਵੀ ਪੜ੍ਹੋ: ਖਣਨ ਮਾਫ਼ੀਆ ਵਾਲਿਆਂ ਦੀ ਹੁਣ ਖੈਰ ਨਹੀਂ, ਕੈਪਟਨ ਅਮਰਿੰਦਰ ਸਿੰਘ ਲੈ ਸਕਦੇ ਨੇ ਵੱਡਾ ਐਕਸ਼ਨ

ਹੁਣ ਤੱਕ 6 ਗਿ੍ਰਫ਼ਤਾਰ, 7ਵੇਂ ਨੂੰ ਜੇਲ੍ਹ ਤੋਂ ਲਿਆਵਾਂਗੇ
ਤਸਕਰੀ ’ਚ ਹੁਣ ਤੱਕ 6 ਤਸਕਰਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਜਸਬੀਰ ਤੋਂ ਪਹਿਲਾਂ 2 ਜੂਨ ਨੂੰ ਹੈਰੋਇਨ ਦੀ ਖੇਪ ਲੈਣ ਆਏ ਰੂਪਾ ਅਤੇ ਹਰਮੇਸ਼ ਨੂੰ ਗਿ੍ਰਫ਼ਤਾਰ ਕੀਤਾ ਸੀ। ਦੋਹਾਂ ਦੀ ਨਿਸ਼ਾਨਦੇਹੀ ’ਤੇ ਰਾਜਵਿੰਦਰ, ਉਸ ਦੇ ਬੇਟੇ ਸੁਖਪ੍ਰੀਤ ਅਤੇ ਸੁਨੀਲ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਇਕ ਹੋਰ ਬਲਦੇਵ ਨੂੰ ਪੰਜਾਬ ਦੀ ਜੇਲ ਤੋਂ ਲਿਆਂਦਾ ਜਾਣਾ ਬਾਕੀ ਹੈ। ਦੱਸਣਯੋਗ ਹੈ ਕਿ ਜਸਬੀਰ ਨੂੰ ਬੰਦਲੀ ਪੋਸਟ ਲਿਜਾਇਆ ਜਾਵੇਗਾ। ਹੁਸ਼ਿਆਰਪੁਰ ਦੇ ਪਿੰਡ ਮਿਆਣੀ ਦੇ ਜਸਬੀਰ (35) ਦਾ ਸਾਥੀ ਹਰਮੇਸ਼ ਉਰਫ਼ ਕਾਲੀ ਪੁੱਤਰ ਜੁਗਿੰਦਰ ਸਿੰਘ ਉਰਫ਼ ਗੱਬਰ ਫਿਰੋਜ਼ਪੁਰ ਦੇ ਪਿੰਡ ਕਿਲਚੇ ਦਾ ਰਹਿਣ ਵਾਲਾ ਹੈ। ਦੋਵੇਂ ਹੈਰੋਇਨ, ਕਤਲ ਅਤੇ ਗੈਰ-ਕਾਨੂੰਨੀ ਹਥਿਆਰ ਦੇ 2019 ਦੇ ਇਕ ਮਾਮਲੇ ’ਚ ਨਾਮਜ਼ਦ ਹਨ।
ਇਹ ਵੀ ਪੜ੍ਹੋ: ਫਿਲੌਰ: ਨਾਜਾਇਜ਼ ਮਾਈਨਿੰਗ ਤੋਂ ਖਫ਼ਾ ਕਿਸਾਨਾਂ ਨੇ ਕੈਪਟਨ ਨੂੰ ਲਿਖੀ ਚਿੱਠੀ, ਦਿੱਤੀ ਖ਼ੁਦਕੁਸ਼ੀ ਕਰਨ ਦੀ ਧਮਕੀ
ਭਾਰਤ-ਪਾਕਿ ਦੀ ਸਰਹੱਦ ਦੀ ਬੰਦਲੀ ਪੋਸਟ ’ਤੇ ਦੋ ਜੂਨ ਦੀ ਰਾਤ ਢਾਈ ਵਜੇ ਪਾਕਿ ਤੋਂ ਆਏ 5 ਤਸਕਰਾਂ ਨੇ 51 ਕਿਲੋ 501 ਗ੍ਰਾਮ ਹੈਰੋਇਨ ਕੱਪੜੇ ’ਚ ਬੰਨ੍ਹ ਕੇ ਪਾਈਪ ਦੇ ਜ਼ਰੀਏ ਸਪਲਾਈ ਕੀਤੀ ਸੀ। ਕੌਮਾਂਤਰੀ ਬਾਜ਼ਾਰ ’ਚ ਇਸ ਦੀ ਕੀਮਤ 283 ਕਰੋੜ ਰੁਪਏ ਦੱਸੀ ਗਈ ਹੈ। ਉਥੇ ਹੀ ਜੋਧਪੁਰ ਐੱਨ. ਸੀ. ਬੀ. ਦੇ ਜੁਆਇੰਟ ਡਾਇਰੈਕਟਰ ਉਗਮਦਾਨ ਚਾਰਣ ਨੇ ਦੱਸਿਆ ਕਿ ਮੋਸਟ ਵਾਂਟੇਡ ਜਸਬੀਰ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਉਸ ਕੋਲੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ, ਪੇਕੇ ਪਰਿਵਾਰ ਨੇ ਸਹੁਰਿਆਂ 'ਤੇ ਲਾਏ ਗੰਭੀਰ ਦੋਸ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਮੁਆਫ਼ੀ ਦੀ ਗੁਹਾਰ ਲੈ ਕੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸੁੱਚਾ ਸਿੰਘ ਲੰਗਾਹ
NEXT STORY