ਭਾਈਰੂਪਾ (ਸ਼ੇਖਰ) - ਪ੍ਰਸਿੱਧ ਸਮਾਜ ਸੇਵੀ ਅਤੇ ਮਾਲਵਾ ਯੂਥ ਫੈੱਡਰੇਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਉਰਫ ਲੱਖਾ ਸਿਧਾਣਾ ਦੇ ਪਿੰਡ ਵਾਸੀ ਲੱਖਾ ਸਿਧਾਣਾ ਦੇ ਹੱਕ ’ਚ ਨਿੱਤਰ ਆਏ ਹਨ। ਪਿੰਡ ਵਾਸੀਆਂ ਵਲੋਂ ਇਸ ਸਬੰਧ ’ਚ ਇਕ ਮੀਟਿੰਗ ਕੀਤੀ ਗਈ, ਜਿਸ ’ਚ ਉਨ੍ਹਾਂ ਵਲੋਂ ਲੱਖੇ ਦੇ ਹੱਕ ’ਚ ਮਤਾ ਪਾਇਆ ਗਿਆ। ਇਸ ਮੌਕੇ ਲੋਕਾਂ ਨੇ ਕਿਹਾ ਕਿ ਦਿੱਲੀ ਵਿਖੇ ਕਿਸਾਨਾਂ ਵਲੋਂ 26 ਜਨਵਰੀ ਨੂੰ ਕੱਢੀ ਕਿਸਾਨ ਟਰੈਕਟਰ ਪਰੇਡ ਦੌਰਾਨ ਵਾਪਰੀਆਂ ਘਟਨਾਵਾਂ ਦੇ ਪਿੱਛੇ ਕੁਝ ਲੋਕਾਂ ਵਲੋਂ ਲੱਖਾ ਸਿਧਾਣਾ ਉਪਰ ਇਨ੍ਹਾਂ ਘਟਨਾਵਾਂ ’ਚ ਸ਼ਾਮਲ ਹੋਣ ਦੇ ਕਥਿਤ ਦੋਸ਼ ਲਗਾਏ ਜਾ ਰਹੇ ਹਨ ਪਰ ਲੱਖਾ ਬਿਲਕੁਲ ਬੇਕਸੂਰ ਹੈ।
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼
ਉਨ੍ਹਾਂ ਕਿਹਾ ਕਿ ਜੇਕਰ ਲੱਖਾ ਸਿਧਾਣਾ ਨੂੰ ਕੋਈ ਗੱਦਾਰ ਆਖਦਾ ਹੈ ਤਾਂ ਅਸੀਂ ਸਮੂਹ ਨਗਰ ਵਾਸੀ ਹੀ ਗੱਦਾਰ ਹਾਂ। ਉਨ੍ਹਾਂ ਕਿਹਾ ਕਿ ਕੁਝ ਜਥੇਬੰਦੀਆਂ ਤੇ ਚੈਨਲ ਲੱਖੇ ਸਿਧਾਣੇ ਨੂੰ ਗੱਦਾਰ ਕਹਿਣ ’ਤੇ ਲੱਗੇ ਹੋਏ ਹਨ ਪਰ ਸਾਨੂੰ ਪਿੰਡ ਵਾਸੀਆਂ ਨੂੰ ਲੱਖੇ ਉਪਰ ਪੂਰਾ ਮਾਣ ਹੈ। ਉਸਨੇ ਕੋਈ ਵੀ ਅਜਿਹਾ ਪ੍ਰਦਰਸ਼ਨ ਨਹੀਂ ਕੀਤਾ, ਜਿਸ ਨਾਲ ਸਰਕਾਰ ਜਾਂ ਜਥੇਬੰਦੀ ਦੇ ਜ਼ਾਬਤੇ ਨੂੰ ਠੇਸ ਪਹੁੰਚੀ ਹੋਵੇ। ਪਿੰਡ ਵਾਸੀਆਂ ਨੇ ਕਿਹਾ ਕਿ ਸਮੁੱਚਾ ਪਿੰਡ ਲੱਖੇ ਸਿਧਾਣੇ ਦੇ ਪਰਿਵਾਰ ਨਾਲ ਖੜ੍ਹਾ ਹੈ। ਜੇਕਰ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀ ਬਰਦਾਸ਼ਤ ਨਹੀਂ ਕਰਨਗੇ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਆਗੂ ਨੂੰ ਪੁੱਤਰ ਨੇ ਮਾਰੀ ਗੋਲੀ, ਪੀ. ਜੀ. ਆਈ. ਰੈਫਰ
NEXT STORY