ਅੰਮ੍ਰਿਤਸਰ, (ਅਰੁਣ)- ਭੈਣ-ਭਰਾ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾਉਂਦਿਆਂ ਲੱਖਾਂ ਦੀ ਠੱਗੀ ਮਾਰਨ ਵਾਲੇ ਦਿੱਲੀ ਦੇ ਇਕ ਜੋੜੇ ਖਿਲਾਫ ਕਾਰਵਾਈ ਕਰਦਿਆਂ ਥਾਣਾ ਛੇਹਰਟਾ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪਤਰਸ ਨਾਹਰ ਦੀ ਸ਼ਿਕਾਇਤ 'ਤੇ ਉਸ ਦੀ ਲੜਕੀ ਅਤੇ ਲੜਕੇ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਸਾਢੇ 7 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਸਰਬਜੀਤ ਕੌਰ, ਉਸ ਦੇ ਪਤੀ ਤਰੁਣ ਮਲਹੋਤਰਾ ਵਾਸੀ ਪਹਾੜ ਗੰਜ ਸੈਂਟਰਲ ਦਿੱਲੀ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਜੁਆਰੀਆ ਕਾਬੂ -ਥਾਣਾ ਛੇਹਰਟਾ ਦੀ ਪੁਲਸ ਨੇ ਛਾਪੇਮਾਰੀ ਕਰਦਿਆਂ ਇਕ ਜੁਆਰੀਏ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪ੍ਰਗਟ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਭੱਲਾ ਕਾਲੋਨੀ ਛੇਹਰਟਾ ਦੇ ਕਬਜ਼ੇ ਵਿਚੋਂ ਇਕ ਡੱਬੀ ਤਾਸ਼, 2400 ਰੁਪਏ ਜੂਏ ਦੀ ਰਕਮ ਬਰਾਮਦ ਕਰ ਕੇ ਪੁਲਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ।
ਘਰ ਦੇ ਬਾਹਰ ਬਜ਼ੁਰਗ ਦੀ ਝਪਟੀ ਚੇਨ
NEXT STORY