ਲਾਂਬੜਾ (ਵਰਿੰਦਰ) : ਨਜ਼ਦੀਕੀ ਪਿੰਡ ਤਾਜਪੁਰ ਦੇ ਕੋਰੋਨਾ ਟੈਸਟ ਕਰਾਉਣ ਗਏ ਲੋਕਾਂ ਵਿਚੋਂ 4 ਦੇ ਫਰਾਰ ਹੋਣ ਦੀ ਖਬਰ ਹੈ। ਇਥੋਂ ਦੀ ਵਸਨੀਕ ਰਾਣੀ ਨਾਮੀ ਔਰਤ ਸਿਵਲ ਹਸਪਤਾਲ ਜਲੰਧਰ ਵਿਖੇ ਮੁਲਾਜ਼ਮ ਹੈ। ਰਾਣੀ ਦੇ ਕੱਲ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਤਾਜਪੁਰ ਵਿਖੇ ਉਸ ਦੇ ਸੰਪਰਕ ਵਿਚ ਆਉਣ ਵਾਲੇ 12 ਲੋਕਾਂ ਦੇ ਟੈਸਟ ਕਰਨ ਲਈ ਜਲੰਧਰ ਹਸਪਤਾਲ ਲਿਜਾਣ ਲਈ ਸਿਵਲ ਹਸਪਤਾਲ ਦੀ ਟੀਮ ਪਿੰਡ ਵਿਚ ਪਹੁੰਚੀ। ਜਾਣਕਾਰੀ ਅਨੁਸਾਰ ਇਹ ਸਾਰੇ 13 ਲੋਕ ਇਕ ਹੀ ਮਕਾਨ ਵਿਚ ਰਹਿੰਦੇ ਹਨ। ਇਨ੍ਹਾਂ 'ਚੋਂ ਕੁਝ ਪ੍ਰਵਾਸੀ ਮਜ਼ਦੂਰ ਸ਼ਾਮਲ ਹਨ। |
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਐੱਚ. ਓ. ਤਨਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਣੀ ਦੇ ਸੰਪਰਕ 'ਚ ਆਉਣ ਵਾਲੇ ਮੌਕੇ ਤੋਂ 8 ਲੋਕ ਹੀ ਮਿਲੇ ਹਨ, ਜਦਕਿ 4 ਫਰਾਰ ਹੋ ਗਏ ਹਨ, ਜਿਨ੍ਹਾਂ ਦੀ ਭਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਵਿਅਕਤੀ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ। ਥਾਣਾ ਮੁਖੀ ਰਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਪਿੰਡ ਤਾਜਪੁਰ ਨੂੰ ਸੀਲ ਕਰ ਦਿੱਤਾ ਗਿਆ ਹੈ। ਬਾਹਰੀ ਵਿਅਕਤੀਆਂ ਦੀ ਪਿੰਡ 'ਚ ਐਂਟਰੀ ਬੰਦ ਕਰ ਦਿੱਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ 'ਛੱਪੜਾਂ' ਦੀ ਸਫ਼ਾਈ 10 ਜੂਨ ਤੱਕ ਮੁਕੰਮਲ ਕਰਨ ਦੇ ਸਖ਼ਤ ਹੁਕਮ
NEXT STORY