ਪਟਿਆਲਾ(ਇੰਦਰਜੀਤ ਬਖਸ਼ੀ) - ਦੇਸ਼ ਭਰ ਵਿਚ ਲਾਕਡਾਉਨ ਲਾਗੂ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਰੋਜ਼ੀ-ਰੋਟੀ ਲਈ ਸਡ਼ਕਾਂ 'ਤੇ ਉਤਰ ਆਏ ਹਨ। ਕੰਮਕਾਜ ਨਾ ਹੋਣ ਕਾਰਨ ਮਜ਼ਦੂਰਾਂ ਦੀ ਹਾਲਤ ਜਿਥੇ ਬਦ ਨਾਲੋਂ ਬਦਤਰ ਹੋ ਰਹੀ ਹੈ ਉਥੇ ਹੁਣ ਪੰਜਾਬ ਦੇ ਪਟਿਆਲਾ 'ਚ ਵੀ ਇਸ ਮਾਮਲੇ ਨਾਲ ਸੰਬੰਧਿਤ ਇਕ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਫੈਕਟਰੀ ਏਰੀਆ ਵਿਚ ਅੱਜ ਮਜ਼ਦੂਰਾਂ ਵੱਲੋਂ ਕਿਰਾਇਆ ਨਾ ਦੇਣ 'ਤੇ ਮਕਾਨ ਮਾਲਕ ਵੱਲੋਂ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ। ਜਿਸਦੇ ਖਿਲਾਫ ਮਜ਼ਦੂਰਾਂ ਨੇ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਨੇ ਦੱਸਿਆ ਕਿ ਪਿਛਲੇ ਪੰਜਾਹ ਦਿਨਾਂ ਤੋਂ ਕੋਈ ਕੰਮ ਨਹੀਂ ਕੀਤਾ ਅਤੇ ਉਨ੍ਹਾਂ ਕੋਲ ਕੋਈ ਪੈਸੇ ਵੀ ਨਹੀਂ ਹਨ। ਉਨ੍ਹਾਂ ਨੂੰ ਰੈੱਡ ਕਰਾਸ ਵਾਲੇ ਰੋਟੀ ਦੇ ਕੇ ਜਾਂਦੇ ਹਨ। ਜਿਸ ਦੀ ਸਹਾਇਤਾ ਨਾਲ ਉਹ ਆਪਣਾ ਜੀਵਨ ਜ਼ੀ ਰਹੇ ਹਨ। ਪਰ ਮਕਾਨ ਮਾਲਕ ਨੂੰ ਕਿਰਾਇਆ ਨਾ ਮਿਲਣ 'ਤੇ ਮਕਾਨ ਮਾਲਿਕ ਸਵੇਰੇ ਆਇਆ ਅਤੇ ਉਸ ਨੇ ਸਾਰਾ ਸਾਮਾਨ ਬਾਹਰ ਕੱਢ ਦਿੱਤਾ। ਉਸਨੇ ਕਿਹਾ ਕਿ ਕਿਰਾਇਆ ਦਿਓ ਜਾ ਮਕਾਨ ਖਾਲੀ ਕਰ ਦਿਓ। ਪਰ ਉਨ੍ਹਾਂ ਕੋਲ ਪੈਸੇ ਨਹੀਂ ਸਨ ਇਸ ਲਈ ਉਨ੍ਹਾਂ ਨੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।
ਪ੍ਰਸ਼ਾਸਨਿਕ ਅਧਿਕਾਰੀ ਮੌਕੇ'ਤੇ ਪਹੁੰਚੇ ਅਤੇ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਦੀ ਗੱਲਬਾਤ ਸੁਣੀ ਅਤੇ ਬਾਅਦ' ਚ ਮਕਾਨ ਮਾਲਕ ਨੂੰ ਮੌਕੇ' ਤੇ ਬੁਲਾ ਕੇ ਚਾਬੀ ਪ੍ਰਵਾਸੀ ਮਜ਼ਦੂਰਾਂ ਨੂੰ ਦਵਾਈ।
1947 ਹਿਜਰਤਨਾਮਾ-11 : ਬੂਟਾ ਮੁਹੰਮਦ
NEXT STORY