ਲੁਧਿਆਣਾ (ਰਿਸ਼ੀ) : ਪੰਜਾਬ 'ਚ ਕੋਰੋਨਾ ਸੰਕਟ ਦਰਮਿਆਨ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੁਲਸ ਵਾਲਿਆਂ ਨੂੰ ਲੰਗਰ ਵੰਡਣ ਵਾਲਿਆਂ 'ਤੇ ਮੁਕੱਦਮਾ ਦਰਜ ਕਰਨਾ ਪਿਆ ਹੈ। ਇਸ ਦਾ ਕਾਰਨ ਇਹ ਰਿਹਾ ਹੈ ਕਿ ਲੰਗਰ ਵੰਡਣ ਦੌਰਾਨ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕੀਤੀ ਗਈ। ਜਾਣਕਾਰੀ ਮੁਤਾਬਕ ਕੋਵਿਡ-19 ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਬ੍ਰਾਊਨ ਰੋਡ 'ਤੇ ਕਲਗੀਧਰ ਕੱਟ ਦੇ ਕੋਲ ਲੰਗਰ ਲਾ ਕੇ ਵੰਡਣ 'ਤੇ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ।
ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਭਵਿੱਖ 'ਚ ਅਜਿਹੀ ਗਲਤੀ ਫਿਰ ਕਿਸੇ ਹੋਰ ਵੱਲੋਂ ਨਾ ਕੀਤੀ ਜਾਵੇ ਅਤੇ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਤਪਾਲ ਦੇ ਮੁਤਾਬਕ ਉਕਤ ਵਿਅਕਤੀਆਂ ਦੀ ਪਛਾਣ ਪ੍ਰਭਜੋਤ ਸਿੰਘ, ਸਤਿੰਦਰਪਾਲ ਸਿੰਘ, ਵਿੱਕੀ, ਲਵਲੀ, ਚਰਨਪ੍ਰੀਤ ਸਿੰਘ, ਰਾਜਵੀਰ, ਵਿੱਕੀ, ਮੀਰਾ ਮੇਅਰ ਅਤੇ 7 ਅਣਪਛਾਤਿਆਂ ਵਜੋਂ ਹੋਈ ਹੈ, ਜਿਨ੍ਹਾਂ ਵੱਲੋਂ ਰੋਕਣ ਦੇ ਬਾਵਜੂਦ ਲੰਗਰ ਲਗਾਇਆ ਗਿਆ ਅਤੇ ਸਮਾਜਿਕ ਦੂਰੀ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ, ਜਿਸ 'ਤੇ ਉਕਤ ਕਾਰਵਾਈ ਕੀਤੀ ਗਈ।
ਟੋਲ ਪਲਾਜ਼ਾ ਦੀ ਫ਼ੀਸ ਤੋਂ ਬਚਣ ਲਈ ਸ਼ਾਰਟਕੱਟ ਮਾਰਨਾ ਪਿਆ ਮਹਿੰਗਾ
NEXT STORY