ਜਲੰਧਰ/ਚੰਡੀਗੜ੍ਹ-ਪੰਜਾਬ ਸਰਕਾਰ ਨੇ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰਾਂ ਸਮੇਤ 41 ਪੁਲਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਅਜੇ ਤੱਕ ਜਲੰਧਰ ਦੇ ਪੁਲਸ ਕਮਿਸ਼ਨਰ ਰਹੇ ਗੁਰਪ੍ਰੀਤ ਸਿੰਘ ਭੁੱਲਰ ਦੀ ਥਾਂ ਹੁਣ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਰਹੇ ਸੁਖਚੈਨ ਸਿੰਘ ਗਿੱਲ ਨੂੰ ਨਵਾਂ ਪੁਲਸ ਕਮਿਸ਼ਨਰ ਬਣਾਇਆ ਗਿਆ ਹੈ। ਸਰਕਾਰ ਨੇ ਵੀਰਵਾਰ ਸ਼ਾਮ 28 ਆਈ.ਪੀ.ਐੱਸ. ਅਤੇ 13 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਕਿਸਾਨਾਂ ਨੇ ਹੁਣ ਰੇਲ ਟਰੈਕ ਕੀਤਾ ਜਾਮ, ਟਰੇਨਾਂ ਦੀ ਆਵਾਜਾਈ ਰੁਕੀ
ਆਈ.ਪੀ.ਐੱਸ. ਗੁਰਪ੍ਰੀਤ ਸਿੰਘ ਭੁੱਲਰ ਨੂੰ ਹੁਣ ਡੀ.ਆਈ.ਜੀ. ਲੁਧਿਆਣਾ ਰੇਂਜ ਲਾਇਆ ਗਿਆ ਹੈ। ਲੁਧਿਆਣਾ ਦੇ ਪੁਲਸ ਕਮਿਸ਼ਨਰ ਰਾਕੇਸ਼ ਅਰਗਵਾਲ ਨੂੰ ਰੂਪਨਗਰ ਰੇਂਜ ਦਾ ਆਈ.ਜੀ. ਲਾਇਆ ਗਿਆ ਹੈ। ਨੌਨਿਹਾਲ ਸਿੰਘ ਲੁਧਿਆਣਾ ਦੇ ਨਵੇਂ ਪੁਲਸ ਕਮਿਸ਼ਨਰ ਹੋਣਗੇ। ਅੰਮ੍ਰਿਤਸਰ 'ਚ ਵਿਕਰਮਜੀਤ ਦੁੱਗਲ ਪੁਲਸ ਕਮਿਸ਼ਨਰ ਹੋਣਗੇ, ਉਹ ਹੁਣ ਤੱਕ ਪਟਿਆਲਾ ਰੇਂਜ ਦੇ ਡੀ.ਆਈ.ਜੀ. ਸਨ। ਇਨ੍ਹਾਂ ਤੋਂ ਇਲਾਵਾ 13 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਵੀ ਬਦਲ ਗਏ ਹਨ।
ਇਹ ਵੀ ਪੜ੍ਹੋ : 'ਕੋਰੋਨਾ ਦੇ ਡੈਲਟਾ ਵੇਰੀਐਂਟ ਵਿਰੁੱਧ ਘੱਟ ਅਸਰਦਾਰ ਦਿਖੀ ਵੈਕਸੀਨ, ਬੂਸਟਰ ਖੁਰਾਕ ਦੀ ਪਵੇਗੀ ਲੋੜ'
ਵੱਡੀ ਖਬਰ : ਕਿਸਾਨਾਂ ਨੇ ਹੁਣ ਰੇਲ ਟਰੈਕ ਕੀਤਾ ਜਾਮ, ਟਰੇਨਾਂ ਦੀ ਆਵਾਜਾਈ ਰੁਕੀ
NEXT STORY