ਜ਼ੀਰਕਪੁਰ(ਮੇਸ਼ੀ) : ਲਾਰੈਂਸ ਬਿਸ਼ਨੋਈ ਦੇ ਗੁੰਡਿਆਂ ਵੱਲੋਂ ਰੀਅਲ ਅਸਟੇਟ ਕਾਰਬੋਰੀ ਦੀ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਿਊ ਜਨਰੇਸ਼ਨ ਅਪਾਰਟਮੈਂਟ ਢਕੌਲੀ ਦੇ ਰੀਅਲ ਅਸਟੇਟ ਕਾਰੋਬਾਰੀ ਲਲਿਤ ਗੋਇਲ ਦੇ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀਆਂ ਵੱਲੋਂ ਪਿਸਤੌਲ ਦੀ ਨੌਕ 'ਤੇ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਉਸ ਨੂੰ ਦਫ਼ਤਰ ਵਿੱਚ ਹੀ ਬੰਧਕ ਬਣਾ ਕੇ ਸ਼ਹਿਰ ਛੱਡਣ ਦੀ ਧਮਕੀ ਵੀ ਦਿੱਤੀ ਗਈ। ਇਸ ਮਾਮਲੇ ਵਿੱਚ ਜ਼ੀਰਕਪੁਰ ਪੁਲਸ ਨੇ ਲਲਿਤ ਗੋਇਲ ਦੀ ਸ਼ਿਕਾਇਤ 'ਤੇ 11 ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 323, 342, 506 ਅਤੇ 149 ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪਟਿਆਲਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਵੀਡੀਓ ’ਚ ਦੇਖੋ ਕਿਵੇਂ ਸ਼ਰੇਆਮ ਕਿਰਪਾਨਾਂ ਲਹਿਰਾਉਂਦਿਆਂ ਨੇ ਕੀਤੀ ਵਾਰਦਾਤ
ਮੁਲਜ਼ਮਾਂ ਦੀ ਪਛਾਣ ਖਰੈਤੀ ਲਾਲ ਉਰਫ ਬਿੱਟੂ ਵਾਸੀ ਓਮੈਕਸੀ ਅਪਾਰਟਮੈਂਟ, ਵਿਨੋਦ ਜਿੰਦਲ ਵਾਸੀ ਸੈਕਟਰ-21 ਪੰਚਕੂਲਾ, ਅਕਸਤ ਕੁੱਕੜਬਸੁੱਖਾ (ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ) ਗੌਰਵ ਜਿੰਦਲ, ਵਿਕਾਸ ਕੁਮਾਰ, ਸੰਦੀਪ ਨਾਗਪਾਲ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਲਲਿਤ ਗੋਇਲ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 11.30 ਵਜੇ ਉਹ ਆਪਣੇ ਦਫ਼ਤਰ ਵਿੱਚ ਮੌਜੂਦ ਸਨ। ਉਸੇ ਸਮੇਂ ਖਰੈਤੀ ਲਾਲ ਅਤੇ ਵਿਨੋਦ ਜਿੰਦਲ ਉਸ ਦੇ ਦਫ਼ਤਰ ਆ ਗਏ। ਕੁਝ ਸਮੇਂ ਬਾਅਦ ਸਾਜ਼ਿਸ਼ ਤਹਿਤ ਸੰਦੀਪ ਘੇਕ, ਵਿਸਾਲ ਬੌਬੀ ਵੀ ਦਫ਼ਤਰ 'ਚ ਦਾਖਲ ਹੋ ਗਏ ਅਤੇ ਉਸ ਨਾਲ ਗਾਲੀ-ਗਲੋਚ ਕਰਨ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਜਦੋਂ ਫੇਰੇ ਲੈਣ ਲਈ ਮੰਦਿਰ ਪਹੁੰਚਿਆ ਲਾੜਾ ਤਾਂ ਪੰਡਿਤ ਨੇ ਖੋਲ੍ਹਿਆ ਦੁਲਹਨ ਦਾ ਭੇਤ, ਸੱਚ ਜਾਣ ਉੱਡੇ ਪਰਿਵਾਰ ਦੇ ਹੋਸ਼
ਜਿਸ ਤੋਂ ਬਾਅਦ ਖਰੈਤੀ ਲਾਲ ਨੇ ਫੋਨ ਕਰਕੇ ਆਪਣੇ ਹੋਰ ਸਾਥੀਆਂ ਨੂੰ ਮੌਕੇ ’ਤੇ ਬੁਲਾ ਲਿਆ। ਉਨ੍ਹਾਂ ਵਿੱਚੋਂ ਇੱਕ ਨੇ ਉਸ ਦੇ ਦਫ਼ਤਰ ਦਾ ਦਰਵਾਜ਼ਾ ਬਾਹਰੋਂ ਬੰਦ ਕਰਕੇ ਉਸ ਦਾ ਮੋਬਾਇਲ ਖੋਹ ਲਿਆ। ਜਦੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਕਰੀਬੀ ਸਾਥੀ ਸੁੱਖਾ ਨੇ ਉਸ ਵੱਲ ਪਿਸਤੌਲ ਤਾਣੀ ਤਾਂ ਸਾਰਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਸੁੱਖੇ ਨੇ ਉਸਨੂੰ ਧਮਕੀ ਦਿੰਦਿਆਂ ਕਿ ਕਿਹਾ ਕਿ ਅੱਜ ਹੀ ਸ਼ਹਿਰ ਛੱਡ ਕੇ ਚਲਾ ਜਾਵੇ। ਲਲਿਤ ਗੋਇਲ ਨੇ ਦੱਸਿਆ ਕਿ ਉਸ ਨੂੰ ਹਮਲਾਵਰਾਂ ਨੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਹਮਲਾਵਰ ਉਸ ਦੇ ਦਫ਼ਤਰ ਤੋਂ ਗਏ । ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਮੋਬਾਇਲ ਲੱਭ ਕੇ ਆਪਣੇ ਸਾਥੀਆਂ ਨੂੰ ਬੁਲਾਇਆ ਅਤੇ ਪੁਲਸ ਇਸ ਸੰਬੰਧੀ ਸੂਚਨਾ ਦਿੱਤੀ ਗਈ। ਪੁਲਸ ਨੇ ਆ ਕੇ ਜਾਂਚ ਕਰਨ ਤੋਂ ਬਾਅਦ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਵਿੱਚੋਂ 8 ਦੀ ਪਹਿਚਾਣ ਹੋ ਗਈ ਹੈ ਅਤੇ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਫਿਲਹਾਲ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਤਰਨਤਾਰਨ ਚਰਚ ਦੀ ਭੰਨਤੋੜ ਦੀ ਘਟਨਾ ਤੋਂ ਬਾਅਦ ਐਕਸ਼ਨ ’ਚ ਪੰਜਾਬ ਪੁਲਸ, ਚੁੱਕਿਆ ਵੱਡਾ ਕਦਮ
NEXT STORY