Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    10:30:07 PM

  • punjab congress 50 50 formula

    ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਜਾਣੋ ਭਾਰਤੀ ਹਾਕੀ ਟੀਮ ਦੇ 16 ਜਾਂਬਾਜ਼ਾਂ ਬਾਰੇ, ਜਿਨ੍ਹਾਂ 41 ਸਾਲਾਂ ਬਾਅਦ ਭਾਰਤ ਦੀ ਝੋਲੀ ਪਾਇਆ ਤਮਗਾ

PUNJAB News Punjabi(ਪੰਜਾਬ)

ਜਾਣੋ ਭਾਰਤੀ ਹਾਕੀ ਟੀਮ ਦੇ 16 ਜਾਂਬਾਜ਼ਾਂ ਬਾਰੇ, ਜਿਨ੍ਹਾਂ 41 ਸਾਲਾਂ ਬਾਅਦ ਭਾਰਤ ਦੀ ਝੋਲੀ ਪਾਇਆ ਤਮਗਾ

  • Updated: 06 Aug, 2021 12:15 AM
Punjab
learn about the 16 adventurers of the indian hockey
  • Share
    • Facebook
    • Tumblr
    • Linkedin
    • Twitter
  • Comment

ਟੋਕੀਓ : ਟੋਕੀਓ ਓਲੰਪਿਕ 2020 ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲ ਬਾਅਦ ਜਰਮਨੀ ਖਿਲਾਫ਼ ਕਾਂਸੀ ਤਮਗਾ ਮੁਕਾਬਲੇ ’ਚ ਸ਼ਾਨਦਾਰ ਜਿੱਤ ਦਰਜ ਕਰ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ। ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਇਸ ਸ਼ਾਨਦਾਰ ਜਿੱਤ ਦਾ ਸਿਹਰਾ ਟੀਮ ਦੇ 16 ਖਿਡਾਰੀਆਂ ਸਿਰ ਜਾਂਦਾ ਹੈ, ਜਿਨ੍ਹਾਂ ਨੇ ਓਲੰਪਿਕ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ 16 ਖਿਡਾਰੀ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਿਤ ਹਨ ਤੇ ਇਨ੍ਹਾਂ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਨੇ ਆਪਣੇ ਹਾਕੀ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, ਦੇਵੇਗੀ ਢਾਈ-ਢਾਈ ਕਰੋੜ ਰੁਪਏ

ਆਓ ਜਾਣਦੇ ਹਾਂ ਇਨ੍ਹਾਂ 16 ਜਾਂਬਾਜ਼ਾਂ ਬਾਰੇ, ਜਿਨ੍ਹਾਂ ਭਾਰਤ ਦੀ ਝੋਲੀ 41 ਸਾਲ ਬਾਅਦ ਹਾਕੀ ਦਾ ਤਮਗਾ ਪਾਇਆ-

PunjabKesari

ਹਰਮਨਪ੍ਰੀਤ ਸਿੰਘ :- ਟੀਮ ਇੰਡੀਆ ਦੇ ਸ਼ਾਨਦਾਰ ਡਿਫੈਂਡਰ ਅਤੇ ਪੈਨਲਟੀ ਕਾਰਨਰ ਮਾਹਿਰ ਹਨ ਹਰਮਨਪ੍ਰੀਤ ਸਿੰਘ। ਉਨ੍ਹਾਂ ਨੇ ਟੋਕੀਓ ਤੋਂ ਪਹਿਲਾਂ ਰੀਓ ਓਲੰਪਿਕਸ ’ਚ ਵੀ ਹਿੱਸਾ ਲਿਆ ਸੀ। 25 ਸਾਲਾ ਖਿਡਾਰੀ ਟੀਮ ਲਈ ਬਹੁਤ ਮਹੱਤਵਪੂਰਨ ਸਾਬਤ ਹੋਇਆ। ਦੁਨੀਆ ਨੇ ਹਰਮਨਪ੍ਰੀਤ ਸਿੰਘ ਦੀ ਸ਼ਾਨਦਾਰ ਖੇਡ ਦੇਖੀ, ਜਿਨ੍ਹਾਂ ਨੇ ਪੈਨਲਟੀ ਸ਼ਾਟ ਨੂੰ ਗੋਲ ’ਚ ਬਦਲ ਦਿੱਤਾ। 10 ਸਾਲ ਦੀ ਉਮਰ ’ਚ ਉਹ ਬਹੁਤ ਕਮਜ਼ੋਰ ਸਨ ਪਰ ਉਨ੍ਹਾਂ ਨੇ ਫਿਰ ਵੀ ਕੋਸ਼ਿਸ਼ ਕੀਤੀ। ਇਥੋਂ ਤਕ ਉਨ੍ਹਾਂ ਨੇ ਆਪਣੇ ਆਪ ਨੂੰ ਸਰੀਰਕ ਤੌਰ ’ਤੇ ਮਜ਼ਬੂਤ ​​ਕੀਤਾ ਅਤੇ ਟੀਮ ਦੇ ਸ਼ਕਤੀਸ਼ਾਲੀ ਡਰੈਗ-ਫਲਿੱਕਰ ਬਣ ਗਏ।

ਪੀ. ਆਰ. ਸ਼੍ਰੀਜੇਸ਼ :- ਭਾਰਤੀ ਟੀਮ ਦੇ ਗੋਲਕੀਪਰ ਸ਼੍ਰੀਜੇਸ਼ ਕੇਰਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਸੀਨੀਅਰ ਟੀਮ ’ਚ ਸ਼ੁਰੂਆਤ ਸਾਲ 2004 ’ਚ ਕੀਤੀ ਸੀ। ਉਨ੍ਹਾਂ ਨੇ ਦੇਸ਼ ਲਈ ਤਿੰਨ ਓਲੰਪਿਕ, ਤਿੰਨ ਵਿਸ਼ਵ ਕੱਪ, ਤਿੰਨ ਏਸ਼ੀਅਨ ਖੇਡਾਂ ਅਤੇ ਦੋ ਰਾਸ਼ਟਰਮੰਡਲ ਖੇਡਾਂ ਖੇਡੀਆਂ ਹਨ। ਉਨ੍ਹਾਂ ਨੇ ਟੋਕੀਓ ਓਲੰਪਿਕਸ ’ਚ ਟੀਮ ਇੰਡੀਆ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਵਿਰੋਧੀ ਟੀਮਾਂ ਦੇ ਹਮਲਿਆਂ ਨੂੰ ਸ਼ਾਨਦਾਰ ਢੰਗ ਨਾਲ ਨਕਾਰਾ ਕੀਤਾ। 

ਰੁਪਿੰਦਰਪਾਲ ਸਿੰਘ :- ਇਨ੍ਹਾਂ ਦੇ ਪਰਿਵਾਰ ਦੇ ਬਹੁਤ ਸਾਰੇ ਲੋਕ ਹਾਕੀ ਨਾਲ ਜੁੜੇ ਹੋਏ ਹਨ। ਉਹ ਟੀਮ ਲਈ ਦੀਵਾਰ ਵਾਂਗ ਹਨ। ਉਹ ਟੋਕੀਓ ਓਲੰਪਿਕ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀਆਂ ’ਚੋਂ ਇੱਕ ਹਨ। ਸਾਲ 2010 ’ਚ ਉਨ੍ਹਾਂ ਨੇ ਸੀਨੀਅਰ ਟੀਮ ’ਚ ਆਪਣੀ ਸ਼ੁਰੂਆਤ ਕੀਤੀ। ਇੱਕ ਸਮਾਂ ਸੀ ਜਦੋਂ ਰੁਪਿੰਦਰ ਪੈਸੇ ਬਚਾਉਣ ਲਈ ਸਿਰਫ ਇੱਕ ਵਾਰ ਖਾਣਾ ਖਾਂਦੇ ਸਨ। ਰੁਪਿੰਦਰ ਲਈ ਉਨ੍ਹਾਂ ਦੇ ਵੱਡੇ ਭਰਾ ਨੇ ਹਾਕੀ ਖੇਡਣੀ ਬੰਦ ਕਰ ਦਿੱਤੀ ਸੀ।

PunjabKesari

ਸੁਮਿਤ :- ਇਨ੍ਹਾਂ ਦੇ ਪਿਤਾ ਪ੍ਰਤਾਪ ਸਿੰਘ ਇੱਕ ਮਜ਼ਦੂਰ ਹਨ ਅਤੇ ਮਾਂ ਕ੍ਰਿਸ਼ਨਾ ਇੱਕ ਘਰੇਲੂ ਔਰਤ ਸਨ। ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਸੁਮਿਤ ਦਾ ਵੱਡਾ ਭਰਾ ਮੁਰਥਲ ਯੂਨੀਵਰਸਿਟੀ ’ਚ ਡੀ. ਸੀ. ਰੇਟ ’ਤੇ ਕੰਮ ਕਰ ਰਿਹਾ ਹੈ, ਜਦਕਿ ਦੂਜਾ ਭਰਾ ਸੁਮਿਤ ਨੂੰ ਜੁੱਤੀਆਂ ਦਾ ਲਾਲਚ ਦੇ ਕੇ ਹਾਕੀ ਅਕੈਡਮੀ ਲੈ ਗਿਆ ਅਤੇ ਇਥੋਂ ਸਟਾਰ ਖਿਡਾਰੀ ਦਾ ਹਾਕੀ ਖੇਡਣ ਦਾ ਸੁਫ਼ਨਾ ਸ਼ੁਰੂ ਹੋਇਆ। ਸੁਮਿਤ ਨੇ ਟੀਮ ਇੰਡੀਆ ’ਚ ਸਾਲ 2017 ’ਚ ਅਜ਼ਲਾਨ ਸ਼ਾਹ ਕੱਪ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਉਹ ਟੀਮ ਦੇ ਮਿਡਫੀਲਡ ਦਾ ਅਹਿਮ ਹਿੱਸਾ ਹਨ।

ਵਿਵੇਕ ਸਾਗਰ :- ਇਨ੍ਹਾਂ ਨੇ ਹਾਕੀ ਖੇਡਣ ਦੇ ਆਪਣੇ ਸੁਫ਼ਨੇ ਲਈ ਬਹੁਤ ਦੁੱਖ ਝੱਲਿਆ ਹੈ। ਹੋਸ਼ੰਗਾਬਾਦ ਦੇ ਰਹਿਣ ਵਾਲੇ ਵਿਵੇਕ ਨੇ ਜੂਨੀਅਰ ਟੀਮ ’ਚ ਡੈਬਿਊ ਕਰਨ ਤੋਂ ਬਾਅਦ ਬਹੁਤ ਨਾਂ ਕਮਾਇਆ। ਇਸ ਤੋਂ ਬਾਅਦ ਸਾਲ 2015 ’ਚ ਅਭਿਆਸ ਦੌਰਾਨ ਉਨ੍ਹਾਂ ਦੀ ਧੌਣ ਦੀ ਹੱਡੀ ਟੁੱਟ ਗਈ ਸੀ। ਇਲਾਜ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦੀਆਂ ਅੰਤੜੀਆਂ ’ਚ ਇੱਕ ਛੇਕ ਵੀ ਸੀ। 22 ਦਿਨ ਬਾਅਦ ਉਨ੍ਹਾਂ ਨੇ ਜ਼ਿੰਦਗੀ ਦੀ ਲੜਾਈ ਜਿੱਤ ਲਈ। ਇਸ ਤੋਂ ਬਾਅਦ ਉਹ ਜੂਨੀਅਰ ਵਿਸ਼ਵ ਕੱਪ ਲਈ ਟੀਮ ’ਚ ਚੁਣੇ ਗਏ।

PunjabKesari

ਮਨਦੀਪ ਸਿੰਘ :-  ਭਾਰਤੀ ਟੀਮ ਦੇ ਨੌਜਵਾਨ ਖਿਡਾਰੀਆਂ ’ਚੋਂ ਇੱਕ ਹਨ ਮਨਦੀਪ ਸਿੰਘ। ਉਹ ਟੀਮ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਇੱਕ ਸਮੇਂ ਉਹ ਕ੍ਰਿਕਟਰ ਬਣਨਾ ਚਾਹੁੰਦੇ ਸਨ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਮਨਦੀਪ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਟੀਮ ਨੂੰ ਤਮਗਾ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ।

ਮਨਪ੍ਰੀਤ ਸਿੰਘ :- ‘ਐੱਫ. ਆਈ. ਐੱਚ. ਪਲੇਅਰ ਆਫ਼ ਦਿ ਮੈਚ’ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ ਮਨਪ੍ਰੀਤ ਸਿੰਘ। ਉਨ੍ਹਾਂ ਨੇ ਦੇਸ਼ ਲਈ 200 ਤੋਂ ਵੱਧ ਮੈਚ ਖੇਡੇ ਹਨ। ਮਨਪ੍ਰੀਤ ਦੇ ਭਰਾਵਾਂ ਨੂੰ ਪੈਸੇ ਦੀ ਘਾਟ ਕਾਰਨ ਖੇਡ ਛੱਡਣੀ ਪਈ ਪਰ ਮਨਪ੍ਰੀਤ ਦੀ ਖੇਡ ਜਾਰੀ ਰਹੀ। ਕਪਤਾਨੀ ਦੇ ਨਾਲ ਉਨ੍ਹਾਂ ਨੇ ਮਿਡਫੀਲਡ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ। ਮਨਪ੍ਰੀਤ ਨੂੰ ਕੋਰੋਨਾ ਹੋ ਗਿਆ ਸੀ ਪਰ ਉਨ੍ਹਾਂ ਨੇ ਕੋਰੋਨਾ ਨੂੰ ਹਰਾ ਦਿੱਤਾ।

PunjabKesari

ਨੀਲਕਾਂਤ :- ਇਨ੍ਹਾਂ ਨੇ ਬਚਪਨ ’ਚ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਹਾਕੀ ਖੇਡਣਗੇ ਪਰ ਇਹ ਇੰਨਾ ਸੌਖਾ ਨਹੀਂ ਸੀ। 16 ਸਾਲ ਦੀ ਉਮਰ ’ਚ ਉਨ੍ਹਾਂ ਹਾਕੀ ਲਈ ਘਰ ਛੱਡ ਦਿੱਤਾ ਪਰ ਉਸੇ ਸਮੇਂ ਉਨ੍ਹਾਂ ਨੇ ਫੈਸਲਾ ਕੀਤਾ ਸੀ ਕਿ ਉਹ ਖਾਲੀ ਹੱਥ ਵਾਪਸ ਨਹੀਂ ਪਰਤਣਗੇ, ਚਾਹੇ ਕੁਝ ਵੀ ਹੋਵੇ। ਉਨ੍ਹਾਂ ਨੇ ਸਾਲ 2018 ’ਚ ਸੀਨੀਅਰ ਟੀਮ ’ਚ ਡੈਬਿਊ ਕੀਤਾ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ।

ਲਲਿਤ ਉਪਾਧਿਆਏ :- ਇਹ ਭਾਰਤੀ ਟੀਮ ਦੇ ਤਜਰਬੇਕਾਰ ਡਿਫੈਂਡਰ ਹਨ। ਹਾਲਾਂਕਿ ਉਨ੍ਹਾਂ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਲਲਿਤ ਉਪਾਧਿਆਏ ’ਤੇ ਝੂਠੇ ਸਟਿੰਗ ਆਪ੍ਰੇਸ਼ਨ ’ਚ ਫੜੇ ਜਾਣ ਤੋਂ ਬਾਅਦ ਪਾਬੰਦੀ ਲਾਈ ਗਈ ਸੀ। ਕਿਸੇ ਸਮੇਂ ਉਨ੍ਹਾਂ ਨੇ ਇਸ ਖੇਡ ਨੂੰ ਸਦਾ ਲਈ ਛੱਡਣ ਦਾ ਮਨ ਬਣਾ ਲਿਆ ਸੀ। ਧਨਰਾਜ ਪਿੱਲੈ ਦੇ ਸਮਝਾਉਣ ’ਤੇ ਉਨ੍ਹਾਂ ਨੇ ਖੇਡਣਾ ਜਾਰੀ ਰੱਖਿਆ। ਉਨ੍ਹਾਂ ਨੇ 2014 ’ਚ ਸੀਨੀਅਰ ਟੀਮ ’ਚ ਆਪਣੀ ਸ਼ੁਰੂਆਤ ਕੀਤੀ ਸੀ।

PunjabKesari

ਦਿਲਪ੍ਰੀਤ ਸਿੰਘ :- ਆਪਣੇ ਹਾਕੀ ਕਰੀਅਰ ਦੀ ਸ਼ੁਰੂਆਤ ਦਿਲਪ੍ਰੀਤ ਨੇ ਅੰਡਰ-21 ਟੀਮ ਨਾਲ ਕੀਤੀ ਸੀ। ਇਸ ਤੋਂ ਬਾਅਦ ਸਾਲ 2018 'ਚ ਉਨ੍ਹਾਂ ਨੂੰ ਸੀਨੀਅਰ ਟੀਮ ’ਚ ਜਗ੍ਹਾ ਮਿਲੀ। ਜਦੋਂ ਉਨ੍ਹਾਂ ਨੂੰ 18 ਸਾਲ ਦੀ ਉਮਰ ’ਚ ਟੀਮ ਇੰਡੀਆ ਵਿੱਚ ਜਗ੍ਹਾ ਮਿਲੀ, ਤਾਂ ਉਨ੍ਹਾਂ ਨੂੰ ਬਹੁਤ ਮਾਣ ਹੋਇਆ। ਰਾਸ਼ਟਰਮੰਡਲ ਖੇਡਾਂ ’ਚ ਮਾਮੂਲੀ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ।

ਸੁਰਿੰਦਰ ਕੁਮਾਰ :- ਹਰਿਆਣਾ ਦੇ ਸੁਰਿੰਦਰ ਕੁਮਾਰ ਭਾਰਤੀ ਟੀਮ ਦੇ ਸਟਾਰ ਡਿਫੈਂਡਰ ਹਨ। ਉਨ੍ਹਾਂ ਨੇ ਸਾਲ 2013 ’ਚ ਟੀਮ ’ਚ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਓਲੰਪਿਕ ਅਤੇ ਏਸ਼ੀਅਨ ਖੇਡਾਂ ’ਚ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਹਾਲਾਂਕਿ ਸੁਰਿੰਦਰ ਕਦੇ ਵੀ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਿਆ।

PunjabKesari

ਇਹ ਖ਼ਬਰ ਪੜ੍ਹੋ-ਵਿਰਾਟ ਇਕ ਵਾਰ ਫਿਰ ਹੋਏ ਐਂਡਰਸਨ ਦਾ ਸ਼ਿਕਾਰ, ਬਣਾਇਆ ਇਹ ਰਿਕਾਰਡ

ਸ਼ਮਸ਼ੇਰ ਸਿੰਘ :- ਉਹ ਭਾਰਤੀ ਟੀਮ ਦੇ ਫਾਰਵਰਡ ਖਿਡਾਰੀ ਹਨ। 1997 ’ਚ ਜਨਮੇ ਇਸ 23 ਸਾਲਾ ਖਿਡਾਰੀ ਨੇ ਸਾਲ 2019 ’ਚ ਭਾਰਤੀ ਟੀਮ ’ਚ ਡੈਬਿਊ ਕੀਤਾ ਸੀ। 11 ਸਾਲ ਦੀ ਉਮਰ ’ਚ ਉਹ ਜਲੰਧਰ ਆ ਗਏ, ਜਿੱਥੇ ਉਨ੍ਹਾਂ ਨੂੰ ਸੁਰਜੀਤ ਸਿੰਘ ਅਕੈਡਮੀ ’ਚ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਉੱਥੇ ਛੇ ਸਾਲਾਂ ਲਈ ਸਿਖਲਾਈ ਲਈ। ਸ਼ਮਸ਼ੇਰ ਚਾਹੁੰਦਾ ਸੀ ਉਹ ਕਿਸੇ ਤਰ੍ਹਾਂ ਰਾਸ਼ਟਰੀ ਖੇਡ ਨੂੰ ਅਪਣਾਵੇ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਸਕੇ ਅਤੇ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ। ਉਨ੍ਹਾਂ ਨੇ 2019 ’ਚ ਓਲੰਪਿਕ ਟੈਸਟ ਈਵੈਂਟ ਨਾਲ ਟੀਮ ਇੰਡੀਆ ’ਚ ਡੈਬਿਊ ਕੀਤਾ ਅਤੇ ਟੋਕੀਓ ਦੀ ਟਿਕਟ ਲੈਣ ’ਚ ਸਹਾਇਤਾ ਕੀਤੀ।

ਬੀਰੇਂਦਰ ਲਾਕੜਾ :- ਉਹ ਭਾਰਤੀ ਟੀਮ ਨੂੰ ਕਾਂਸੀ ਤਮਗਾ ਦਿਵਾਉਣ ’ਚ ਮਹੱਤਵਪੂਰਨ ਸਾਬਤ ਹੋਏ। ਲਾਕੜਾ ਨੂੰ 2016 ’ਚ ਗੋਡੇ ’ਤੇ ਸੱਟ ਲੱਗੀ ਸੀ ਅਤੇ ਇਸ ਕਾਰਨ ਉਹ ਓਲੰਪਿਕ ਵਿੱਚ ਟੀਮ ਦਾ ਹਿੱਸਾ ਨਹੀਂ ਬਣ ਸਕੇ। ਸੱਟ ਕਾਰਨ ਅੱਠ ਮਹੀਨੇ ਬਾਹਰ ਰਹਿਣ ਤੋਂ ਬਾਅਦ ਲਾਕੜਾ ਦੀ ਟੀਮ ਵਿੱਚ ਵਾਪਸੀ ਹੋਈ। ਉਨ੍ਹਾਂ ਨੇ ਟੋਕੀਓ ਓਲੰਪਿਕਸ ’ਚ ਆਪਣੀ ਖੇਡ ਦੇ ਬਲ ’ਤੇ ਆਪਣੇ ਆਪ ਨੂੰ ਸਾਬਤ ਕੀਤਾ।

PunjabKesari

ਹਾਰਦਿਕ ਸਿੰਘ :- ਓਲੰਪਿਕ ’ਚ ਕਾਂਸੀ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਮਿਡਫੀਲਡਰ ਹਾਰਦਿਕ ਸਿੰਘ ਨੇ ਭਾਰਤ ਲਈ ਖੇਡਣ ਦਾ ਆਪਣਾ ਸੁਫ਼ਨਾ ਲੱਗਭਗ ਤਿਆਗ ਦਿੱਤਾ ਸੀ ਅਤੇ ਡੱਚ ਲੀਗ ’ਚ ਕਲੱਬ ਕਰੀਅਰ ਬਣਾਉਣ ਦੀ ਯੋਜਨਾ ਬਣਾ ਰਹੇ ਸਨ ਪਰ ਉਨ੍ਹਾਂ ਦੇ ਰਿਸ਼ਤੇਦਾਰ ਸਾਬਕਾ ਡਰੈਗ-ਫਲਿੱਕਰ ਜੁਗਰਾਜ ਸਿੰਘ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਹਾਰਦਿਕ ਨੇ ਕਿਹਾ ਕਿ ਉਹ ਇੱਕ ਅਜਿਹੇ ਪਰਿਵਾਰ ਤੋਂ ਆਇਆ ਹੈ, ਜਿਸ ਦੇ ਖੂਨ ’ਚ ਹਾਕੀ ਹੈ ਪਰ ਉੱਚ ਪੱਧਰ ’ਤੇ ਸੀਮਤ ਮੌਕਿਆਂ ਨੇ ਉਸ ਨੂੰ ਨਿਰਾਸ਼ ਕਰ ਦਿੱਤਾ ਸੀ। ਹਾਲਾਂਕਿ, ਉਸ ਨੇ ਓਲੰਪਿਕ ’ਚ ਇੱਕ ਸ਼ਾਨਦਾਰ ਖੇਡ ਦਿਖਾਈ ਅਤੇ ਵੱਡੀ ਸਫਲਤਾ ਪ੍ਰਾਪਤ ਕਰਨ ’ਚ ਸਫਲ ਰਿਹਾ।

ਅਮਿਤ ਰੋਹਿਦਾਸ :-  ਭਾਰਤੀ ਹਾਕੀ ਟੀਮ ਦੇ ਅਹਿਮ ਖਿਡਾਰੀ ਹਨ ਅਮਿਤ। ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਤੇ ਉਹ ਡੰਡਿਆਂ ਨੂੰ ਹਾਕੀ ਬਣਾ ਕੇ ਖੇਡਦੇ ਸਨ। ਉਨ੍ਹਾਂ ਦੇ ਪਿੰਡ ’ਚ ਵੀ ਹਾਕੀ ਦੇ ਮੈਚ ਹੋਇਆ ਕਰਦੇ ਸਨ। ਇਨ੍ਹਾਂ ਮੈਚਾਂ ’ਚ ਇਨਾਮ ਵਜੋਂ ਬੱਕਰੀ ਦਿੱਤੀ ਜਾਂਦੀ ਸੀ। ਅਮਿਤ ਨੇ ਸਦਾ ਇਹ ਮਹਿਸੂਸ ਕੀਤਾ ਕਿ ਹਾਕੀ ਸਿਰਫ ਉਸ ਦੇ ਵਰਗੇ ਲੋਕਾਂ ਲਈ ਇੱਕ ਖੇਡ ਨਹੀਂ ਹੈ ਬਲਕਿ ਇਹ ਆਰਥਿਕ ਸਥਿਤੀ ਨੂੰ ਬਦਲਣ ਦਾ ਇੱਕ ਜ਼ਰੀਆ ਵੀ ਹੈ। ਇਹ ਸੋਚ ਉਸ ਨੂੰ ਟੀਮ ਇੰਡੀਆ ’ਚ ਲੈ ਕੇ ਆਈ। ਉਨ੍ਹਾਂ ਸਭ ਤੋਂ ਪਹਿਲਾਂ ਅੰਡਰ-18 ਏਸ਼ੀਅਨ ਕੱਪ ’ਚ ਭਾਰਤ ਦੀ ਅਗਵਾਈ ਕੀਤੀ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਨ੍ਹਾਂ ਇਸ ਟੂਰਨਾਮੈਂਟ ’ਚ 7 ਗੋਲ ਦਾਗੇ।  

PunjabKesari

ਇਹ ਖ਼ਬਰ ਪੜ੍ਹੋ- Tokyo Olympics : ਸ਼ੁੱਕਰਵਾਰ ਦਾ ਸ਼ਡਿਊਲ ਆਇਆ ਸਾਹਮਣੇ, ਭਾਰਤੀ ਮਹਿਲਾ ਹਾਕੀ ਟੀਮ ਦਾ ਮੈਚ ਇੰਨੇ ਵਜੇ

ਗੁਰਜੰਟ ਸਿੰਘ :- ਪੰਜਾਬ ਦੇ ਗੁਰਜੰਟ ਸਿੰਘ ਲਈ ਇਹ ਯਾਤਰਾ ਆਸਾਨ ਨਹੀਂ ਰਹੀ। ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਿੱਚ ਕਿਸੇ ਨੇ ਹਾਕੀ ਨਹੀਂ ਖੇਡੀ। ਉਨ੍ਹਾਂ ਨੇ ਆਪਣੇ ਚਚੇਰੇ ਭਰਾਵਾਂ ਨੂੰ ਦੇਖ ਕੇ ਹਾਕੀ ਖੇਡਣੀ ਸਿੱਖੀ ਅਤੇ ਫਿਰ ਜੂਨੀਅਰ ਟੀਮ ’ਚ ਜਗ੍ਹਾ ਬਣਾ ਲਈ ਅਤੇ ਵਿਸ਼ਵ ਚੈਂਪੀਅਨ ਬਣਨ ਵਾਲੀ ਸੀਨੀਅਰ ਟੀਮ ਤੱਕ ਪਹੁੰਚ ਗਏ। ਉਹ 2016 ਦੀ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ। ਭਾਰਤ ਦੇ ਸਾਬਕਾ ਕੋਚ ਹਰਿੰਦਰ ਸਿੰਘ ਦਾ ਮੰਨਣਾ ਹੈ ਕਿ ਗੁਰਜੰਟ ਟੀਮ ’ਚ ਸਾਕਾਰਾਤਮਕ ਮਾਹੌਲ ਬਣਾਈ ਰੱਖਦੇ ਹਨ, ਜੋ ਟੀਮ ਦੇ ਬਾਕੀ ਖਿਡਾਰੀਆਂ ਦੀ ਵੀ ਮਦਦ ਕਰਦੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

  • Tokyo Olympics 2020
  • Indian men Hockey Team
  • 41 years
  • Bronze Medal
  • 16 Players
  • ਟੋਕੀਓ ਓਲੰਪਿਕ 2020
  • ਭਾਰਤੀ ਪੁਰਸ਼ ਹਾਕੀ ਟੀਮ
  • 41 ਸਾਲ
  • ਕਾਂਸੀ ਤਮਗਾ
  • 16 ਖਿਡਾਰੀ

ਪੰਜਾਬ ਨੇ ‘ਇੰਡੀਆ ਇੰਡੈਕਸ’ ਵਿਚ ਹਾਸਲ ਕੀਤਾ ਪਹਿਲਾ ਰੈਂਕ

NEXT STORY

Stories You May Like

  • indian women  s hockey team departs for fih hockey world cup 2026
    ਭਾਰਤੀ ਮਹਿਲਾ ਹਾਕੀ ਟੀਮ FIH ਹਾਕੀ ਵਿਸ਼ਵ ਕੱਪ 2026 ਲਈ ਰਵਾਨਾ
  • sharmila dhankhar creates history in para shot put
    CWG 2026: ਸ਼ਰਮੀਲਾ ਧਨਖੜ ਨੇ ਰਚਿਆ ਇਤਿਹਾਸ, 20 ਸਾਲਾਂ ਪਿੱਛੋਂ ਸ਼ਾਟ ਪੁੱਟ 'ਚ ਭਾਰਤ ਦੀ ਝੋਲੀ ਪਾਇਆ ਸੋਨਾ
  • para powerlifter jhandu kumar creates history
    CWG 2026: ਪਾਵਰਲਿਫਟਰ ਝੰਡੂ ਕੁਮਾਰ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਪਹਿਲਾ ਮੈਡਲ
  • indian men  s hockey team ready to make history at world cup  coach fulton
    ਭਾਰਤੀ ਪੁਰਸ਼ ਹਾਕੀ ਟੀਮ ਵਿਸ਼ਵ ਕੱਪ ਵਿੱਚ ਇਤਿਹਾਸ ਰਚਣ ਲਈ ਤਿਆਰ: ਕੋਚ ਫੁਲਟਨ
  • khaidem chanu to captain indian women  s hockey team at junior asia cup
    ਖਾਈਦੇਮ ਚਾਨੂ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਰੇਗੀ ਕਪਤਾਨੀ
  • taslima nasreen returns to kolkata after 19 years
    ਤਸਲੀਮਾ ਨਸਰੀਨ 19 ਸਾਲਾਂ ਬਾਅਦ ਵਾਪਸ ਪਰਤੀ ਕੋਲਕਾਤਾ
  • korean hockey team arrives in pakistan for 4 match series after 20 years
    20 ਸਾਲ ਬਾਅਦ 4 ਮੈਚਾਂ ਦੀ ਲੜੀ ਲਈ ਪਾਕਿਸਤਾਨ ਪੁੱਜੀ ਕੋਰੀਆਈ ਹਾਕੀ ਟੀਮ
  • 16 naxalites  surrender
    ਝਾਰਖੰਡ ਪੁਲਸ ਦੀ ਵੱਡੀ ਕਾਰਵਾਈ: 11 ਹਥਿਆਰਾਂ ਤੇ 1562 ਗੋਲੀਆਂ ਨਾਲ 16 ਨਕਸਲੀਆਂ ਨੇ ਕੀਤਾ ਆਤਮ ਸਮਰਪਣ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • girl arrested for posing as fake assistant police officer
      ਪੰਜਾਬ 'ਚ ਫੜੀ ਗਈ ਲਾਲ ਚੂੜੇ ਵਾਲੀ SHO! ਕਾਰਨਾਮਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼
    • security increased in jalandhar deployment of women police personnel
      ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ...
    • khalistani slogans found written on school walls in jalandhar
      ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
    • girl cheated by sending 60 lakhs to new zealand
      ਵਿਆਹ ਕਰਾ 60 ਲੱਖ ਲਗਾ ਕੇ ਨਿਊਜ਼ੀਲੈਂਡ ਭੇਜੀ ਕੁੜੀ ਦੇ ਬਦਲੇ ਤੇਵਰ! ਜਦ ਸਾਹਮਣੇ...
    • heroin worth rs 350 000 000 seized in punjab one smuggler arrested
      ਪੰਜਾਬ 'ਚ 350,000,000 ਦੀ ਹੈਰੋਇਨ ਬਰਾਮਦ, ਇਕ ਤਸਕਰ ਗ੍ਰਿਫ਼ਤਾਰ
    • tarn taran bsf bus overturns in fields 6 jawans injured
      ਪੰਜਾਬ 'ਚ BSF ਦੀ ਬੱਸ ਪਲਟੀ, 34 ਜਵਾਨ ਸਨ ਸਵਾਰ
    • amritsar police commissioner gurpreet singh bhullar on leave
      ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਛੁੱਟੀ
    • team india joypreet singh sidhu
      TEAM INDIA 'ਚ ਲੁਧਿਆਣਾ ਦੇ ਮੁੰਡੇ ਦੀ ਹੋਈ ਐਂਟਰੀ! ਜਾਣੋ ਕੌਣ ਹੈ ਜੁਆਏਪ੍ਰੀਤ...
    • sukhbir singh badal narendra modi meeting
      ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਵਿਚਾਲੇ ਹਾਈ ਲੈਵਲ ਮੀਟਿੰਗ
    • social media ludhiana girl video goes viral
      ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਲੁਧਿਆਣਾ ਦੀ ਕੁੜੀ ਦੀ ਵੀਡੀਓ, ਨੈੱਟ 'ਤੇ ਪੈਂਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +