ਜਲੰਧਰ (ਇੰਟ.)- ਸ਼ਹਿਰ ਦੇ ਬੱਸ ਸਟੈਂਡ ਵਿਖੇ ਕੈਮਿਸਟਰੀ ਪ੍ਰੋਫੈਸਰ ਵਲੋਂ ਬੱਸ ਵਿਚ ਲੈਕਚਰ ਲਗਾਉਣਆ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਪੁਲਸ ਵਲੋਂ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ। ਦਰਅਸਲ ਕੈਮਿਸਟਰੀ ਪ੍ਰੋਫੈਸਰ ਵਲੋਂ ਬੱਸ ਵਿਚ ਹੀ ਵਿਦਿਆਰਥੀਆਂ ਲਈ ਲੈਕਚਰ ਲਗਾਇਆ ਗਿਆ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਸਰਕਾਰ ਵਲੋਂ ਸਕੂਲ, ਕਾਲਜ, ਕੋਚਿੰਗ ਸੈਂਟਰ ਬੰਦ ਕੀਤੇ ਗਏ ਹਨ ਇਸ ਲਈ ਉਹ ਬੱਸ ਵਿਚ ਹੀ ਲੈਕਚਰ ਲਗਾਉਣ ਲਈ ਆ ਗਏ। ਪੁਲਸ ਵਲੋਂ ਪ੍ਰੋਫੈਸਰ ਐੱਮ.ਪੀ. ਸਿੰਘ ਵਿਰੁੱਧ 188 ਦਾ ਪਰਚਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅਧਿਆਪਕ ਦਾ ਸਰਕਾਰ ਵਿਰੁੱਧ ਅਨੋਖਾ ਵਿਰੋਧ, ਬੱਸ ਵਿਚ ਹੀ ਖੋਲ੍ਹ ਲਈ 'ਪਾਠਸ਼ਾਲਾ'
ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪ੍ਰੋਫੈਸਰ ਐੱਮ.ਪੀ. ਸਿੰਘ ਵਿਰੁੱਧ ਨਵੀਂ ਬਾਰਾਦਰੀ ਪੁਲਸ ਥਾਣੇ ਵਿਚ ਕੋਰੋਨਾ ਮਹਾਮਾਰੀ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਣ ਪੰਜਾਬ ਸਰਕਾਰ ਵਲੋਂ ਸਕੂਲ, ਕਾਲਜਾਂ ਨੂੰ ਬੰਦ ਰੱਖਿਆ ਗਿਆ ਹੈ, ਜਿਸ ਕਾਰਣ ਕਈ ਵਿਦਿਆਰਥੀਆਂ ਵਿਚ ਖਾਸਾ ਵਿਰੋਧ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਅਧਿਆਪਕ ਵੀ ਕਾਫੀ ਪ੍ਰੇਸ਼ਾਨ ਹਨ। ਕੋਚਿੰਗ ਸੈਂਟਰ ਬੰਦ ਹੋਣ ਕਾਰਣ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ। ਆਪਣੀ ਇਸ ਪ੍ਰੇਸ਼ਾਨੀ ਕਾਰਣ ਸ਼ੁੱਕਰਵਾਰ ਨੂੰ ਜਲੰਧਰ ਦੇ ਬੱਸ ਸਟੈਂਡ 'ਤੇ ਪ੍ਰੋਫੈਸਰ ਐੱਮ.ਪੀ. ਸਿੰਘ ਵਲੋਂ ਸਰਕਾਰ ਵਿਰੁੱਧ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਸਕੂਲ ਬੱਸ 'ਚ ਵਿਦਿਆਰਥੀਆਂ ਦੀ ਕਲਾਸ ਲਗਾਈ। ਇਸ ਦੌਰਾਨ 10 ਬੱਚੇ ਉਥੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਇਹ ਵਿਰੋਧ ਉਹ ਇਸ ਲਈ ਕਰ ਰਹੇ ਹਨ ਤਾਂ ਜੋ ਪੰਜਾਬ ਸਰਕਾਰ ਦੇ ਕੰਨਾਂ ਤੱਕ ਉਹ ਆਪਣੀ ਆਵਾਜ਼ ਪਹੁੰਚਾ ਸਕਣ। ਇਸ ਤੋਂ ਇਲਾਵਾ ਪ੍ਰੋਫੈਸਰ ਐੱਮ.ਪੀ. ਸਿੰਘ ਪਹਿਲਾਂ ਵੀ ਫੇਸਬੁੱਕ 'ਤੇ ਕਈ ਤਰ੍ਹਾਂ ਦੀਆਂ ਵੀਡੀਓ ਪੋਸਟ ਕਰ ਚੁੱਕਾ ਹੈ, ਜਿਸ ਵਿਚ ਉਹ ਕਦੇ ਬਰੈੱਡ ਵੇਚਦੇ ਨਜ਼ਰ ਆਉਂਦੇ ਹਨ ਅਤੇ ਕਦੇ ਸਬਜ਼ੀ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸਣਾ।
ਪੰਜਾਬ ਵਿਚ 6132 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ, 114 ਲੋਕਾਂ ਦੀ ਮੌਤ
NEXT STORY