ਚੰਡੀਗੜ੍ਹ (ਬਿਊਰੋ)- ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਕਈ ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਸ਼ੁੱਕਰਵਾਰ ਨੂੰ 114 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 6132 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 9022 ਤੱਕ ਪਹੁੰਚ ਗਿਆ ਹੈ। ਇਸ ਵੇਲੇ ਸਰਗਰਮ ਮਰੀਜ਼ਾਂ ਦੀ ਗਿਣਤੀ 3,70,973 ਹੋ ਗਈ ਹੈ।
ਇਹ ਵੀ ਪੜ੍ਹੋ- ਕੈਪਟਨ ਤੇ ਸਿੱਧੂ ਦੀ ਲੋਕਪ੍ਰਿਯਤਾ ਸੋਸ਼ਲ ਮੀਡੀਆ ’ਤੇ ਹੋਈ ਜੱਗ ਜਾਹਰ
ਇਸ ਵਾਇਰਸ ਨੂੰ ਹਰਾਉਣ ਵਿਚ 5106 ਮਰੀਜ਼ ਕਾਮਯਾਬ ਹੋਏ ਅਤੇ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦੋਂਕਿ ਸੂਬੇ ਵਿਚ ਹੁਣ ਤਕ 3,06153 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਕੋਰੋਨਾ ਬੁਲੇਟਿਨ ਮੁਤਾਬਕ ਸ਼ੁੱਕਰਵਾਰ ਨੂੰ ਪੰਜਾਬ ਅੰਦਰ 114 ਮਰੀਜ਼ਾਂ ਦੀ ਮੌਤ ਹੋ ਗਈ ਅਤੇ 6132 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਸ਼ੁੱਕਰਵਾਰ ਨੂੰ ਸਭ ਤੋਂ ਵੱਧ ਮੌਤਾਂ ਲੁਧਿਆਣਾ ਜ਼ਿਲ੍ਹੇ 'ਚ 20, ਅੰਮਿ੍ਤਸਰ 'ਚ 17, ਪਟਿਆਲਾ 'ਚ 12, ਐੱਸਏਐੱਸ ਨਗਰ 'ਚ 8, ਗੁਰਦਾਸਪੁਰ, ਜਲੰਧਰ ਤੇ ਮੁਕਤਸਰ 'ਚ 7-7, ਸੰਗਰੂਰ 'ਚ 6, ਫਿਰੋਜ਼ਪੁਰ ਤੇ ਹੁਸ਼ਿਆਰਪੁਰ 'ਚ 5-5, ਕਪੂਰਥਲਾ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ ਤੇ ਪਠਾਨਕੋਟ 'ਚ 3-3, ਬਰਨਾਲਾ, ਮੋਗਾ ਤੇ ਐੱਸਬੀਐੱਸ ਨਗਰ 'ਚ 2-2 ਮਰੀਜ਼ਾਂ ਦੀ ਮੌਤ ਹੋਈ।
ਇਹ ਵੀ ਪੜ੍ਹੋ- ਦਰਬਾਰ ਸਾਹਿਬ ਨਤਮਸਤਕ ਹੋਏ ਦੀਪ ਸਿੱਧੂ ਨੇ ਕੀਤੇ ਵੱਡੇ ਐਲਾਨ
ਇਨ੍ਹਾਂ ਜ਼ਿਲ੍ਹਿਆਂ ਵਿਚੋਂ ਆਏ ਇੰਨੇ ਲੋਕ ਪਾਜ਼ੇਟਿਵ
ਸਭ ਤੋਂ ਵੱਧ ਮਰੀਜ਼ 857 ਐੱਸਏਐੱਸ ਨਗਰ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਲੁਧਿਆਣਾ ਤੋਂ 792, ਬਠਿੰਡਾ ਤੋਂ 696, ਪਟਿਆਲਾ ਤੋਂ 487, ਜਲੰਧਰ ਤੋਂ 544, ਅੰਮਿ੍ਤਸਰ ਤੋਂ 518, ਪਟਿਆਲਾ ਤੋਂ 487, ਹੁਸ਼ਿਆਰਪੁਰ ਤੋਂ 256, ਪਠਾਨਕੋਟ ਤੋਂ 245, ਫਾਜ਼ਿਲਕਾ ਤੋਂ 222, ਮਾਨਸਾ ਤੋਂ 220, ਸੰਗਰੂਰ ਤੋਂ 175, ਮੁਕਤਸਰ ਤੋਂ 158, ਫਿਰੋਜ਼ਪੁਰ ਤੋਂ 150, ਰੂਪਨਗਰ ਤੋਂ 139, ਗੁਰਦਾਸਪੁਰ ਤੋਂ 117, ਫਰੀਦਕੋਟ ਤੋਂ 104, ਮੋਗਾ ਤੋਂ 103, ਤਰਨਤਾਰਨ ਤੋਂ 83, ਕਪੂਰਥਲਾ ਤੋਂ 82, ਬਰਨਾਲਾ ਤੋਂ 70, ਫਤਿਹਗੜ੍ਹ ਸਾਹਿਬ ਤੋਂ 61 ਅਤੇ ਐੱਸਬੀਐੱਸ ਨਗਰ ਤੋਂ 53 ਮਰੀਜ਼ ਸਾਹਮਣੇ ਆਏ। ਸ਼ੁੱਕਰਵਾਰ ਨੂੰ 57,642 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਤੇ ਹੁਣ ਤਕ ਲਏ ਗਏ ਸੈਂਪਲਾਂ ਦੀ ਗਿਣਤੀ 72,21,431 ਤਕ ਪੁੱਜ ਗਈ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਅਧਿਆਪਕ ਦਾ ਸਰਕਾਰ ਵਿਰੁੱਧ ਅਨੋਖਾ ਵਿਰੋਧ, ਬੱਸ ਵਿਚ ਹੀ ਖੋਲ੍ਹ ਲਈ 'ਪਾਠਸ਼ਾਲਾ'
NEXT STORY