ਫਾਜ਼ਿਲਕਾ(ਨਾਗਪਾਲ) : ਫਾਜ਼ਿਲਕਾ ਦੀ ਸਰਹੱਦ 'ਤੇ ਸਥਿਤ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਦੀਆਂ ਖ਼ਬਰਾਂ ਦੇ ਵਿਚਕਾਰ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਸਰਹੱਦੀ ਪਿੰਡਾਂ ਗੁਦੜ ਭੇਣੀ, ਝੰਗੜ ਭੈਣੀ, ਰੇਤੇਵਾਲੀ ਭੈਣੀ ਦਾ ਦੌਰਾ ਕੀਤਾ।
ਇਸ ਮੌਕੇ ਪਿੰਡਾਂ ਦੇ ਵਾਸੀਆਂ ਨੇ ਸ੍ਰੀ ਘੁਬਾਇਆ ਨੂੰ ਦੱਸਿਆ ਕਿ ਸਤਲੁਜ ਵਿਚ ਹੜ੍ਹ ਆਉਣ ਕਾਰਨ ਉਨ੍ਹਾਂ ਵੱਲੋਂ ਬੀਜੀ ਫਸਲ ਡੁੱਬ ਜਾਂਦੀ ਹੈ। ਕਿਸਾਨਾਂ ਨੂੰ ਆਪਣੇ ਪਸ਼ੂਆਂ ਨੂੰ ਨੇੜਲੇ ਰਿਸ਼ਤੇਦਾਰਾਂ ਦੇ ਕੋਲ ਛੱਡਣਾ ਪੈਂਦਾ ਹੈ ਅਤੇ ਪਸ਼ੂਆਂ ਨੂੰ ਚਾਰਾ ਵੀ ਨਹੀਂ ਮਿਲ ਪਾਉਂਦਾ। ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪਿੰਡਾਂ ਦੇ ਵਾਸੀਆਂ ਨੂੰ ਭਰੋਸਾ ਦਿੰਦਿਆ ਕਿਹਾ ਕਿ ਹੜ੍ਹ ਆਉਣ ਦੀ ਹਾਲੇ ਸੰਭਾਵਨਾ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀ ਸਥਿਤੀ ਵਿਚ ਪਿੰਡਾਂ ਅਗਾਹੂ ਸੂਚਨਾ ਅਤੇ ਸਹਾਇਤਾ ਮੁਹੱਇਆ ਕਰਵਾਈ ਜਾਵੇਗੀ। ਵਿਧਾਇਕ ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਕੁਦਰਤੀ ਆਫ਼ਤਾ 'ਚ ਲੋਕਾਂ ਨਾਲ ਖੜ੍ਹੀ ਹੈ।
2 ਦਿਨ ਤੋਂ ਨਹਿਰ 'ਚ ਪਾਣੀ ਲਈ ਲਾਇਆ ਗਿਆ ਸੜਕ 'ਤੇ ਜਾਮ ਉੱਚ ਅਧਿਕਾਰੀਆਂ ਦੇ ਭਰੋਸੇ 'ਤੇ ਚੁੱਕਿਆ
NEXT STORY