Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 29, 2026

    9:34:25 PM

  • gt vs rr ipl qualifier 2 target given to gujarat titans and rajasthan royals

    GT vs RR IPL Qualifier 2 : ਸੈਂਕੜੇ ਤੋਂ ਖੁੰਝਿਆ...

  • punjab municipal corporation election results

    ਪੰਜਾਬ ਨਗਰ ਨਿਗਮ ਚੋਣ ਨਤੀਜੇ: ਰਿਵਾਇਤੀ ਪਾਰਟੀਆਂ...

  • congress president raja warring s statement came after the municipal elections

    ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ...

  • gt vs rr ipl qualifier 2 gujarat titans and rajasthan royals clash

    GT vs RR IPL Qualifier 2 :  ਰਾਜਸਥਾਨ ਨੇ ਟਾਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Sangrur-Barnala
  • 'ਪੰਜਾਬ 'ਚ ਹਾਲਾਤ ਬੇਹੱਦ ਖ਼ਰਾਬ, ਗੈਂਗਸਟਰ ਕਰ ਰਹੇ ਰਾਜ': ਸੁਖਬੀਰ ਬਾਦਲ

PUNJAB News Punjabi(ਪੰਜਾਬ)

'ਪੰਜਾਬ 'ਚ ਹਾਲਾਤ ਬੇਹੱਦ ਖ਼ਰਾਬ, ਗੈਂਗਸਟਰ ਕਰ ਰਹੇ ਰਾਜ': ਸੁਖਬੀਰ ਬਾਦਲ

  • Edited By Shivani Bassan,
  • Updated: 24 Mar, 2026 04:04 PM
Sangrur-Barnala
sukhbir badal s statement during the lehragaga punjab bachao rally
  • Share
    • Facebook
    • Tumblr
    • Linkedin
    • Twitter
  • Comment

ਲਹਿਰਾਗਾਗਾ- ਲਹਿਰਾਗਾਗਾ  ਤੋਂ “ਪੰਜਾਬ ਬਚਾਓ” ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕਈ ਵਾਰ ਇਸ ਹਲਕੇ ਵਿੱਚ ਆ ਚੁੱਕੇ ਹਨ, ਪਰ ਅੱਜ ਇੰਨਾ ਵੱਡਾ ਇਕੱਠ ਹੋਣਾ ਇੱਕ ਰਿਕਾਰਡ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਗਗਨਦੀਪ ਸਿੰਘ ਖੰਡੇਵਾੜ ਨੂੰ ਵਿਧਾਇਕ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹਲਕੇ ਦਾ ਇੰਚਾਰਜ ਜਾਂ ਵਿਧਾਇਕ ਇਮਾਨਦਾਰ ਹੋਵੇ, ਨੇਕ ਹੋਵੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੋਵੇ, ਤਾਂ ਅੱਧੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੋ ਸਕਦਾ ਹੈ। ਇਸ ਦੌਰਾਨ ਬਾਦਲ ਨੇ ਅੱਗੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪੰਜਾਬ ਦੀ ਬਹੁਤ ਕੀਮਤੀ ਸਮਾਂ ਬਰਬਾਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ  ਬਾਦਲ ਸਨ, ਉਸ ਵੇਲੇ ਪੰਜਾਬ ਵਿੱਚ ਤੇਜ਼ੀ ਨਾਲ ਤਰੱਕੀ ਹੋ ਰਹੀ ਸੀ, ਹਰ ਪਾਸੇ ਵਿਕਾਸ ਦੇ ਕੰਮ ਹੁੰਦੇ ਸਨ ਅਤੇ ਸੜਕਾਂ ਤੇ ਪੁਲ ਬਣਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਲੋਕ ਗੱਲਾਂ ਅਤੇ ਲਾਅਰਿਆਂ ਵਿੱਚ ਆ ਕੇ ਨੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਾ ਬੈਠੇ। ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ, ਜਿਸ ‘ਤੇ ਲੋਕਾਂ ਨੇ ਭਰੋਸਾ ਕਰ ਲਿਆ।

ਇਹ ਵੀ ਪੜ੍ਹੋ- ਲਹਿਰਾਗਾਗਾ ਤੋਂ ਸੁਖਬੀਰ ਬਾਦਲ ਨੇ ਐਲਾਨ'ਤਾ ਅਕਾਲੀ ਦਲ ਦਾ ਉਮੀਦਵਾਰ

ਬਾਦਲ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ “ਝਾੜੂ” ਵਾਲਿਆਂ ਨੇ ਵੀ ਲੋਕਾਂ ਨਾਲ ਵਾਅਦੇ ਕੀਤੇ ਕਿ ਇੱਕ ਮੌਕਾ ਦਿਓ, ਪਰ ਹੁਣ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਕੇਜਰੀਵਾਲ ਕਿਤੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਹਾਲਾਤ ਬੇਹੱਦ ਖ਼ਰਾਬ ਹੋ ਗਏ ਹਨ, ਗੈਂਗਸਟਰ ਰਾਜ ਕਰ ਰਹੇ ਹਨ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਅਫਸਰ ਵੀ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ ਅਤੇ ਸਰਕਾਰ ਦੇ ਮੰਤਰੀ ਹੀ ਗੈਂਗਸਟਰ ਬਣ ਗਏ ਹਨ। ਬਾਦਲ ਨੇ ਕਿਹਾ ਕਿ ਨਸ਼ਾ ਘਰ-ਘਰ ਤੱਕ ਫੈਲ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹੜ੍ਹਾਂ ਦੌਰਾਨ ਸਰਕਾਰ ਵੱਲੋਂ ਸਾਰੇ ਨੁਕਸਾਨ ਦੀ ਭਰਪਾਈ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਉਹ ਪੂਰੇ ਨਹੀਂ ਹੋਏ। ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦੀਆਂ ਗੱਲਾਂ ਕੀਤੀਆਂ ਗਈਆਂ, ਪਰ ਚਾਰ ਸਾਲਾਂ ਵਿੱਚ ਕੋਈ ਨਵਾਂ ਕਾਲਜ ਸ਼ੁਰੂ ਨਹੀਂ ਹੋਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਤੱਕ ਗਾਇਬ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝ ਚੁੱਕੇ ਹਨ ਅਤੇ ਸਮਾਂ ਆ ਗਿਆ ਹੈ ਕਿ ਸਹੀ ਫ਼ੈਸਲਾ ਲਿਆ ਜਾਵੇ। 

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਇਸ ਦਿਨ ਤੋਂ ਹੋਵੇਗਾ ਵੱਡਾ ਬਦਲਾਅ! ਇਹ ਜ਼ਿਲ੍ਹੇ ਹੋ ਜਾਣ ਸਾਵਧਾਨ

ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਵਾਅਦੇ ਕੀਤੇ ਗਏ ਸਨ, ਪਰ ਹਕੀਕਤ ਵੱਖਰੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਸਰਕਾਰੀ ਜ਼ਮੀਨਾਂ ਵੇਚਣ ਤੱਕ ਦੀ ਨੌਬਤ ਆ ਗਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿੱਲ ਵੀ ਵੱਧ ਆਉਣ ਲੱਗ ਪਏ ਹਨ ਕਿਉਂਕਿ ਸਬਸਿਡੀ ਘਟਾ ਦਿੱਤੀ ਗਈ ਹੈ, ਅਤੇ ਹੁਣ ਉਹੀ ਪੈਸਾ ਲੋਕਾਂ ਨੂੰ ਦੇਣ ਦੇ ਨਾਂ ‘ਤੇ ਵਾਪਸ ਦਿਵਾਇਆ ਜਾਵੇਗਾ। ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਕਿ ਵੋਟਾਂ ਲੈਣ ਤੋਂ ਬਾਅਦ ਇਹ ਲੋਕ ਮੁੜ ਗਾਇਬ ਹੋ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੋ ਕੁਝ ਮਿਲ ਰਿਹਾ ਹੈ, ਲੈ ਲਓ, ਪਰ ਵੋਟ ਸਮਝਦਾਰੀ ਨਾਲ ਪਾਓ।

ਇਹ ਵੀ ਪੜ੍ਹੋ- Dm ਰੰਧਾਵਾ ਦੇ ਪੋਸਟਮਾਰਟਮ ਲਈ ਰਾਜ਼ੀ ਹੋਇਆ ਪਰਿਵਾਰ, ਅੱਜ ਹੋਵੇਗਾ ਅੰਤਿਮ ਸਸਕਾਰ

ਬਾਦਲ ਨੇ ਅੱਗੇ ਕਿਹਾ ਕਿ ਲੋਕ ਦੱਸਣ ਕਿ ਕੀ ਇਨ੍ਹਾਂ ਸਰਕਾਰਾਂ ਨੇ ਕੋਈ ਵੱਡਾ ਕੰਮ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵੱਖ-ਵੱਖ ਪਾਰਟੀਆਂ ਨੇ ਪਿਛਲੇ 25 ਸਾਲਾਂ ਵਿੱਚ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾ ਵੀ ਵੱਡਾ ਵਿਕਾਸ ਹੋਇਆ ਹੈ ਅਤੇ ਜਿਹੜੀਆਂ ਵੀ ਮੁੱਖ ਸਕੀਮਾਂ ਆਈਆਂ ਹਨ, ਉਹ ਬਾਦਲ ਸਰਕਾਰ ਦੇ ਦੌਰਾਨ ਹੀ ਲਾਗੂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਸਾਬ੍ਹ ਸਿਆਸਤ ਵਿੱਚ ਨਾ ਹੁੰਦੇ, ਤਾਂ ਅਸੀਂ ਅੱਜ ਇੱਥੇ ਤੱਕ ਨਹੀਂ ਪਹੁੰਚ ਸਕਦੇ ਸੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਹੜੀ ਪਾਰਟੀ ਆਪਣੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੋਚ ਅਤੇ ਹੋਰ ਪਾਰਟੀਆਂ ਦੀ ਸੋਚ ਵਿੱਚ ਵੱਡਾ ਫਰਕ ਹੈ, ਉਹ ਸਿਰਫ਼ ਰਾਜ ਕਰਨ ਆਉਂਦੀਆਂ ਹਨ, ਜਦਕਿ ਬਾਦਲ ਸਾਬ੍ਹ ਹਮੇਸ਼ਾ ਸੇਵਾ ਕਰਨ ਲਈ ਆਉਂਦੇ ਸਨ। ਉਨ੍ਹਾਂ ਕਿਹਾ ਕਿ ਤੁਹਾਡੇ ਇਲਾਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਮਾਣ ਦਿੱਤਾ, ਪਰ ਇਹ ਦੱਸੋ ਕਿ ਉਹ ਕਿੰਨੀ ਵਾਰ ਤੁਹਾਡੇ ਇਲਾਕੇ ਵਿੱਚ ਆਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅੱਜ ਉਹ ਗੁਜਰਾਤ ਵਿੱਚ ਹਨ ਕਿਉਂਕਿ  ਕੇਜਰੀਵਾਲ ਉੱਥੇ ਚੋਣਾਂ ਲੜ ਰਹੇ ਹਨ। ਬਾਦਲ ਨੇ ਦੋਸ਼ ਲਗਾਇਆ ਕਿ ਸਰਕਾਰੀ ਪੈਸੇ ਨਾਲ ਜਹਾਜ਼ਾਂ ਅਤੇ ਇਸ਼ਤਿਹਾਰਾਂ ‘ਤੇ ਖਰਚ ਕੀਤਾ ਜਾ ਰਿਹਾ ਹੈ, ਜੋ ਕਿ ਲੋਕਾਂ ਦਾ ਪੈਸਾ ਹੈ। ਉਨ੍ਹਾਂ ਕਿਹਾ ਕਿ ਬਹੁਤ ਪੈਸਾ ਇਕੱਠਾ ਕੀਤਾ ਹੈ ਅਤੇ ਵਿਦੇਸ਼ਾਂ ਵਿੱਚ ਜਾਇਦਾਦਾਂ ਖਰੀਦਣ ਦੇ ਦਾਅਵੇ ਵੀ ਕੀਤੇ।  ਉਨ੍ਹਾਂ ਕਿਹਾ ਕਿ ਪਹਿਲਾਂ 2 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ, ਪਰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਇਹ ਵਧ ਕੇ 4.30 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦਾ ਪੈਸਾ ਹੋਰ ਰਾਜਾਂ ਵਿੱਚ ਇਸ਼ਤਿਹਾਰਾਂ ‘ਤੇ ਖਰਚਿਆ ਜਾ ਰਿਹਾ ਹੈ ਅਤੇ ਰੈਲੀਆਂ ਲਈ ਰੋਡਵੇਜ਼ ਦੀਆਂ ਬੱਸਾਂ ਵਰਤੀਆਂ ਜਾ ਰਹੀਆਂ ਹਨ।

ਹੜ੍ਹਾਂ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਨਾ ਕੇਂਦਰ ਸਰਕਾਰ ਵੱਲੋਂ ਢੰਗ ਦੀ ਮਦਦ ਮਿਲੀ ਅਤੇ ਨਾ ਹੀ ਸੂਬਾ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਅਕਾਲੀ ਦਲ ਦੇ ਵਰਕਰ ਹੀ ਲੋਕਾਂ ਦੇ ਨਾਲ ਖੜ੍ਹੇ ਨਜ਼ਰ ਆਏ ਅਤੇ ਸਾਡੇ ਲਈ ਤੁਸੀਂ ਸਾਰੇ ਪਰਿਵਾਰ ਵਰਗੇ ਹੋ।ਅੰਤ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਜੇਕਰ ਲੋਕ ਕਿਸੇ ਦੇ ਲਾਅਰਿਆਂ ਵਿੱਚ ਨਾ ਆਉਣ ਅਤੇ ਸਹੀ  ਚੋਣ ਕਰਨ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਅਤੇ ਇਮਾਨਦਾਰ ਮੁੱਖ ਮੰਤਰੀ ਹੀ ਹਰ ਸਮੱਸਿਆ ਦਾ ਹੱਲ ਕਰ ਸਕਦਾ ਹੈ, ਇਸ ਲਈ ਜਿਸ ‘ਤੇ ਤੁਹਾਨੂੰ ਭਰੋਸਾ ਹੈ, ਉਸ ਨੂੰ ਵੋਟ ਪਾਓ। ਉਨ੍ਹਾਂ ਨੇ ਦੱਸਿਆ ਕਿ ਮੰਡੀਆਂ, ਡੈਮ, ਏਅਰਪੋਰਟ, ਸੜਕਾਂ, ਬਿਜਲੀ ਦੀਆਂ ਲਾਈਨਾਂ, ਨਹਿਰਾਂ, ਹਾਈਵੇ ਅਤੇ ਟਿਊਬਵੈੱਲ ਕਨੈਕਸ਼ਨ ਵਰਗੇ ਕਈ ਵਿਕਾਸ ਕਾਰਜ ਅਕਾਲੀ ਦਲ ਦੀ ਸਰਕਾਰ ਵੱਲੋਂ ਕਰਵਾਏ ਗਏ ਹਨ।  ਉਨ੍ਹਾਂ ਅਨੁਸਾਰ ਅਕਾਲੀ ਦਲ ਦੀ ਸਰਕਾਰ ਨੇ ਲਗਭਗ 13.5 ਲੱਖ ਟਿਊਬਵੈੱਲ ਕਨੈਕਸ਼ਨ ਦਿੱਤੇ, ਜਦਕਿ ਪੂਰੇ ਪੰਜਾਬ ਵਿੱਚ ਕਰੀਬ 15 ਲੱਖ ਟਿਊਬਵੈੱਲ ਕਨੈਕਸ਼ਨ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ  ਘੱਗਰ ਡੈਮ ਦਾ ਪੱਕਾ ਇਲਾਜ ਕੀਤਾ ਜਾਵੇਗਾ। ਜਿੰਨੇ ਵੀ ਦਰਿਆ ਹਨ, ਸਭ ਦੀ ਡੈਮਿੰਗ ਕੀਤੀ ਜਾਵੇਗੀ।

ਕੀਤੇ ਵੱਡੇ ਐਲਾਨ

ਉਨ੍ਹਾਂ ਐਲਾਨ ਕੀਤਾ ਕਿ ਬਾਦਲ ਸਾਬ੍ਹ ਦੀ ਯਾਦ ਵਿੱਚ ਨੀਲੇ ਕਾਰਡ ਦੀ ਯੋਜਨਾ ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਲਾਭਪਾਤਰੀਆਂ ਨੂੰ 30 ਕਿਲੋ ਆਟਾ ਅਤੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਾਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ ਤਹਿਤ 1 ਲੱਖ ਰੁਪਏ ਦਿੱਤੇ ਜਾਣਗੇ ਅਤੇ ਬਜ਼ੁਰਗਾਂ ਦੀ ਪੈਨਸ਼ਨ ਵਧਾ ਕੇ 3100 ਰੁਪਏ ਕੀਤੀ ਜਾਵੇਗੀ। ਲੜਕੀਆਂ ਲਈ ਸਕੂਲ ਜਾਣ ਵਾਸਤੇ ਸਾਈਕਲਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਸਕਿੱਲ ਕਾਲਜ ਖੋਲ੍ਹੇ ਜਾਣਗੇ, ਜਿੱਥੇ ਨੌਜਵਾਨ ਆਪਣੀ ਪਸੰਦ ਅਨੁਸਾਰ ਟ੍ਰੇਨਿੰਗ ਲੈ ਸਕਣਗੇ। ਟਰੱਕ ਰਿਪੇਅਰਿੰਗ ਵਰਗੇ ਕੰਮਾਂ ਦੀ ਟ੍ਰੇਨਿੰਗ ਦੇ ਨਾਲ ਸਰਟੀਫਿਕੇਟ ਵੀ ਦਿੱਤੇ ਜਾਣਗੇ। ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ-ਮੁਕਤ ਕਰਜ਼ਾ ਦਿੱਤਾ ਜਾਵੇਗਾ, ਜਿਸ ਨੂੰ 10 ਸਾਲਾਂ ਵਿੱਚ ਵਾਪਸ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਹਰ ਸਾਲ 1 ਲੱਖ ਬੱਚਿਆਂ ਨੂੰ ਇੱਕ ਸਾਲ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੀ ਸਹੂਲਤ ਹੋਵੇਗੀ ਅਤੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਅਤੇ ਸਕਿੱਲ ਕਾਲਜ ਖੋਲ੍ਹੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

  • Sukhbir Badal
  • Sukhbir Badal statement
  • Lehragaga Punjab Bachao rally
  • ਲਹਿਰਾਗਾਗਾ ਪੰਜਾਬ ਬਚਾਓ ਰੈਲੀ
  • ਸੁਖਬੀਰ ਬਾਦਲ ਦਾ ਬਿਆਨ
  • ਸੁਖਬੀਰ ਬਾਦਲ

ਪਤਨੀ ਦੀ ਮੌਤ ਤੋਂ ਦੁਖੀ ਵਿਅਕਤੀ ਨੇ ਪੀਤੀ ਸਪਰੇਅ, ਹਾਲਤ ਨਾਜ਼ੁਕ

NEXT STORY

Stories You May Like

  • voting in 4 municipal councils will be held on june 10
    ਪੰਜਾਬ ਰਾਜ ਚੋਣ ਕਮਿਸ਼ਨ ਦਾ ਐਲਾਨ, 4 ਨਗਰ ਕੌਂਸਲਾਂ 'ਚ 10 ਜੂਨ ਨੂੰ ਹੋਵੇਗੀ ਵੋਟਿੰਗ
  • majithia reaches punjab state election commission office
    ਪੰਜਾਬ ਰਾਜ ਚੋਣ ਕਮਿਸ਼ਨ ਦੇ ਦਫ਼ਤਰ ਪੁੱਜੇ ਮਜੀਠੀਆ ਬੋਲੇ-ਸਾਡੇ ਉਮੀਦਵਾਰਾਂ ਨੂੰ ਨਹੀਂ ਮਿਲ ਰਹੀ NOC
  • terror gangster
    ਪੰਜਾਬ 'ਚ ਅੰਤਰਰਾਸ਼ਟਰੀ ਅੱਤਵਾਦੀ-ਗੈਂਗਸਟਰ ਗਠਜੋੜ ਦਾ ਪਰਦਾਫ਼ਾਸ਼, 2 ਕਾਰਕੁਨ ਹਥਿਆਰਾਂ ਸਣੇ ਗ੍ਰਿਫ਼ਤਾਰ
  • terrible situation in this district of punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ ਭਿਆਨਕ ਬਣੇ ਹਾਲਾਤ! ਜਾਰੀ ਹੋਈ ਵੱਡੀ ਚਿਤਾਵਨੀ, ਲੋਕ ਨਹਾਉਣ-ਧੋਣ ਤੋਂ ਵੀ...
  • boy dies under suspicious circumstances body found in bein river
    ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਵੇਈਂ ਨਦੀ 'ਚੋਂ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
  • punjab is hot like a tandoor curfew like conditions
    ਤੰਦੂਰ ਵਾਂਗ ਤਪਿਆ ਪੰਜਾਬ, ਅੱਜ ਸੀਵੀਅਰ ਹੀਟਵੇਵ ਦੀ ਚਿਤਾਵਨੀ, ਸੂਬੇ 'ਚ ਕਰਫ਼ਿਊ ਵਰਗੇ ਹਾਲਾਤ
  • clouds of war are looming again important news for lpg consumers
    LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਪੇਂਡੂ ਇਲਾਕਿਆਂ 'ਚ ਗੰਭੀਰ ਹੋ ਰਹੇ ਹਾਲਾਤ, ਪੜ੍ਹੋ ਪੂਰੀ ਖ਼ਬਰ
  • very important news for lakhs of pensioners of punjab
    ਪੰਜਾਬ ਦੇ ਲੱਖਾਂ ਪੈਨਸ਼ਨਰਾਂ ਲਈ ਬੇਹੱਦ ਜ਼ਰੂਰੀ ਖ਼ਬਰ, ਇਹ ਕੰਮ ਨਾ ਕੀਤਾ ਤਾਂ ਬੰਦ ਹੋ ਜਾਵੇਗੀ...
  • punjab municipal corporation election results
    ਪੰਜਾਬ ਨਗਰ ਨਿਗਮ ਚੋਣ ਨਤੀਜੇ: ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇ ਕੇ ਤੀਜੇ ਨੰਬਰ...
  • nurmahal municipal council election results
    ਨੂਰਮਹਿਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ 8 ਸੀਟਾਂ 'ਤੇ ਆਜ਼ਾਦ ਉਮੀਦਵਾਰ ਰਹੇ...
  • powercom has created a big problem for industry operators in punjab
    ਪੰਜਾਬ 'ਚ 15 ਸਾਲ ਬਾਅਦ ਇੰਡਸਟਰੀ ਸੰਚਾਲਕਾਂ ਲਈ ਪਾਵਰਕਾਮ ਨੇ ਖੜ੍ਹੀ ਕਰ 'ਤੀ ਵੱਡੀ...
  • nakodar municipal council election results
    ਨਕੋਦਰ ਨਗਰ ਕੌਂਸਲ ਚੋਣਾਂ ਦੇ ਨਤੀਜੇ, ਜਾਣੋ ਕਿਹੜੇ ਵਾਰਡ ਤੋਂ ਕੌਣ ਰਿਹਾ ਜੇਤੂ
  • adampur municipal council election results announced
    ਆਦਮਪੁਰ ਨਗਰ ਕੌਂਸਲ ਚੋਣ ਨਤੀਜੇ, 10 ਸੀਟਾਂ 'ਤੇ 'ਆਪ' ਦਾ ਕਬਜ਼ਾ, 3 'ਤੇ ਆਜ਼ਾਦ...
  • drug addict kidnaps girl in jalandhar
    ਜਲੰਧਰ 'ਚ ਮਾਂ ਨਾਲ ਜਾ ਰਹੀ ਧੀ ਨੂੰ ਨਸ਼ੇੜੀ ਨੇ ਅਗਵਾ ਕਰਨ ਦੀ ਕੀਤੀ ਕੋਸ਼ਿਸ਼, ਮਾਂ...
  • dispute over parking in jalandhar  councilor  s father accused of assault
    ਜਲੰਧਰ 'ਚ ਪਾਰਕਿੰਗ ਨੂੰ ਲੈ ਕੇ ਵਿਵਾਦ, ਕੌਂਸਲਰ ਦੇ ਪਿਤਾ ’ਤੇ ਕੁੱਟਮਾਰ ਦਾ ਦੋਸ਼,...
  • nagar panchayat lohian khas election results
    ਲੋਹੀਆਂ ਖ਼ਾਸ ਨਗਰ ਪੰਚਾਇਤ ਦੇ ਚੋਣ ਨਤੀਜੇ ਆਏ ਸਾਹਮਣੇ, ਕਾਂਗਰਸ ਨੇ ਜਿੱਤੀਆਂ 4...
Trending
Ek Nazar
congress president raja warring s statement came after the municipal elections

ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ

chinese man 1 3 kg bladder stone painful urination case

ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ...

debut match for india

TEAM INDIA 'ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ 'ਚ...

8 students arrested

ਕੀਨੀਆ : ਅੱਗਜ਼ਨੀ ਦੇ ਸ਼ੱਕ 'ਚ 8 ਵਿਦਿਆਰਥਣਾਂ ਗ੍ਰਿਫ਼ਤਾਰ

face theft jobs scam biometric scam mha cyber alert issued

ਸਾਵਧਾਨ! ਨੌਕਰੀ ਦੇ ਨਾਂ 'ਤੇ ਚੋਰੀ ਹੋ ਰਿਹਾ ਹੈ ਤੁਹਾਡਾ ਚਿਹਰਾ, ਸਾਈਬਰ ਵਿੰਗ...

ice cream craze

ਯੂਰਪ ਦੇ ਠੰਢੇ ਦੇਸ਼ਾਂ 'ਚ ਆਈਸ ਕਰੀਮ ਦਾ ਕ੍ਰੇਜ਼! ਵਨੀਲਾ ਤੋਂ ਬਾਅਦ ਹੁਣ 'ਪਿਸਤਾ'...

renowned folk singer teejan bai battles critical health condition

ਮਹਾਭਾਰਤ ਦੀਆਂ ਕਹਾਣੀਆਂ ਨੂੰ ਆਵਾਜ਼ ਦੇਣ ਵਾਲੀ ਲੋਕ ਗਾਇਕਾ ਦੀ ਹਾਲਤ ਗੰਭੀਰ, ਦੇਸ਼...

supreme court on dowry cases

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ...

paramilitary force targeting civilians

ਸੂਡਾਨ 'ਚ ਈਦ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ; ਮਾਰ'ਤੇ 27 ਨਿਰਦੋਸ਼

idf killed hamas deputy commander

ਆਈਡੀਐਫ ਨੇ ਹਮਾਸ ਦੇ ਡਿਪਟੀ ਕਮਾਂਡਰ ਹੁਸੈਨ ਸਲਿਮ ਨੂੰ ਕੀਤਾ ਢੇਰ

big relief for yograj singh from high court no arrest for now

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

russian drone crashed into residential building

ਰਿਹਾਇਸ਼ੀ ਇਮਾਰਤ 'ਤੇ ਡਿੱਗਿਆ ਰੂਸੀ ਡਰੋਨ, ਲੱਗੀ ਅੱਗ! ਦੋ ਲੋਕ ਜ਼ਖਮੀ

selfie main le li aaj   fame dhinchak pooja gets married  know who the groom is

'ਸੈਲਫੀ ਮੈਨੇ ਲੇ ਲੀ ਆਜ' ਫੇਮ ਢਿੰਚੈਕ ਪੂਜਾ ਨੇ ਕਰਵਾਇਆ ਵਿਆਹ; ਜਾਣੋ ਕੋਣ ਹੈ...

rain alert next 3 days weather warning

Rain Alert: ਅਗਲੇ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਇਨ੍ਹਾਂ 15 ਸੂਬਿਆਂ 'ਚ...

fire breaks out in apartment

ਅਮਰੀਕਾ : ਗੈਸ ਲੀਕ ਹੋਣ ਕਾਰਨ ਅਪਾਰਟਮੈਂਟ 'ਚ ਲੱਗੀ ਅੱਗ, ਤਿੰਨ ਲੋਕਾਂ ਦੀ...

this actor has left behind king khan and thalapathy vijay in imdb rankings

ਕਿੰਗ ਖ਼ਾਨ ਤੇ ਥਾਲਾਪਤੀ ਵਿਜੇ ਨੂੰ ਵੀ IMDb ਰੈਂਕਿੰਗ 'ਚ ਪਿੱਛੇ ਛੱਡ ਗਿਆ ਹਰਿਆਣਾ...

masterchef india winner pankaj bhadouria

"ਮੈਂ ਜਲਦੀ ਵਾਪਸੀ ਕਰਾਂਗੀ..."; ਬ੍ਰੈਸਟ ਕੈਂਸਰ ਨਾਲ ਪੀੜਤ ਮਾਸਟਰਸ਼ੈੱਫ ਪੰਕਜ...

social media activists arrested

ਲਹਿੰਦੇ ਪੰਜਾਬ 'ਚ 11 ਸੋਸ਼ਲ ਮੀਡੀਆ ਕਾਰਕੁਨ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • rajpura municipal council  punjab elections
      ਰਾਜਪੁਰਾ ਨਗਰ ਕੌਂਸਲ ਦੀਆਂ ਵੱਕਾਰੀ ਚੋਣਾਂ 'ਚ 'ਆਪ' ਦੀ ਹਾਰ, ਸਭ ਤੋਂ ਵੱਧ 9...
    • amargarh election results
      ਸਾਰੀਆਂ ਰਵਾਇਤੀ ਪਾਰਟੀਆਂ ਨੂੰ ਪਛਾੜ ਗਏ ਆਜ਼ਾਦ ਉਮੀਦਵਾਰ! ਅਮਰਗੜ੍ਹ 'ਚ ਹੋ ਗਿਆ...
    • bhikhiwind nagar panchayat election results
      ਭਿੱਖੀਵਿੰਡ ਨਗਰ ਪੰਚਾਇਤ ਚੋਣ ਨਤੀਜਿਆਂ ਦਾ ਐਲਾਨ: 'ਆਪ' 7 ਸੀਟਾਂ 'ਤੇ ਕੀਤੀ ਜਿੱਤ...
    • malout elections  elections in punjab
      ਮਲੋਟ ਦੇ 27 ਵਾਰਡਾਂ 'ਚੋਂ 12 ਤੇ ਸਿਮਟੀ 'ਆਪ', ਕਾਂਗਰਸ ਤੇ ਅਕਾਲੀ ਦਲ ਦਾ...
    • powercom has created a big problem for industry operators in punjab
      ਪੰਜਾਬ 'ਚ 15 ਸਾਲ ਬਾਅਦ ਇੰਡਸਟਰੀ ਸੰਚਾਲਕਾਂ ਲਈ ਪਾਵਰਕਾਮ ਨੇ ਖੜ੍ਹੀ ਕਰ 'ਤੀ ਵੱਡੀ...
    • sangrur election results
      ਸੰਗਰੂਰ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ FINAL ਚੋਣ ਨਤੀਜੇ: ਜਾਣੋ ਕਿਸ ਨੇ ਮਾਰੀ...
    • congress wins in patti municipal council
      ਪੱਟੀ ਨਗਰ ਕੌਂਸਲ 'ਚ ਕਾਂਗਰਸ ਨੇ ਮਾਰੀ ਬਾਜ਼ੀ
    • nakodar municipal council election results
      ਨਕੋਦਰ ਨਗਰ ਕੌਂਸਲ ਚੋਣਾਂ ਦੇ ਨਤੀਜੇ, ਜਾਣੋ ਕਿਹੜੇ ਵਾਰਡ ਤੋਂ ਕੌਣ ਰਿਹਾ ਜੇਤੂ
    • municipal council elections  election results
      ਤਲਵੰਡੀ ਭਾਈ ਨਗਰ ਕੌਂਸਲ ਨਤੀਜਿਆਂ ਦਾ ਐਲਾਨ, ‘ਆਪ’ ਅੱਗੇ, ਕਾਂਗਰਸ ਤੇ ਅਕਾਲੀ ਦਲ...
    • sultanpur lodhi municipal council election results
      ਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣ ਨਤੀਜਿਆਂ 'ਚ ਆਜ਼ਾਦ ਉਮੀਦਵਾਰਾਂ ਨੇ ਮਾਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +