ਹੁਸ਼ਿਆਰਪੁਰ (ਰੱਤੀ)- ਪੰਜਾਬ ਦੇ ਹੁਸ਼ਿਆਰ ਜ਼ਿਲ੍ਹੇ ਦੇ ਬੱਸੀ ਉਮਰ ਖਾਨ ਪਿੰਡ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਦੇ ਬਾਹਰੀ ਇਲਾਕੇ 'ਚ ਲੋਕਾਂ ਨੇ ਇਕ ਤੇਂਦੁਆ ਦੇਖਿਆ। ਤੇਂਦੁਏ ਦੇ ਰਿਹਾਇਸ਼ੀ ਇਲਾਕੇ 'ਚ ਹੋਣ ਦੀ ਸੂਚਨਾ ਥਾਣਾ ਹਰਿਆਣਾ ਨੂੰ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਬਲਜਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਉਕਤ ਸੂਚਨਾ ਵਾਈਲਡ ਲਾਈਫ਼ ਦਫ਼ਤਰ ਹੁਸ਼ਿਆਰਪੁਰ ਦੇ ਡਿਵੀਜ਼ਨਲ ਜੰਗਲਾਤ ਅਫ਼ਸਰ (ਡੀ.ਐੱਫ.ਓ.) ਰਾਜੇਸ਼ ਮਹਾਜਨ ਨੂੰ ਦਿੱਤੀ ਗਈ ਅਤੇ ਉਨ੍ਹਾਂ ਨੇ ਤੁਰੰਤ ਆਪਣੀ ਟੀਮ ਮੌਕੇ 'ਤੇ ਭੇਜ ਕੇ ਆਪਰੇਸ਼ਨ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਕਿਸੇ ਨੇ ਉਕਤ ਜਗ੍ਹਾ ਟ੍ਰੈਪ ਲਗਾ ਰੱਖਿਆ ਸੀ, ਜਿਸ 'ਚ ਤੇਂਦੁਆ ਫਸ ਗਿਆ। ਵਿਭਾਗ ਵਲੋਂ ਟ੍ਰੈਪ ਲਗਾਉਣ ਵਾਲੇ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਕਾਫ਼ੀ ਕੋਸ਼ਿਸ਼ਾਂ ਦੇ ਬਾਅਦ ਤੇਂਦੁਏ ਨੂੰ ਬੇਹੋਸ਼ ਕਰ ਕੇ ਪਿੰਜਰੇ 'ਚ ਬੰਦ ਕੀਤਾ ਗਿਆ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਂਦੁਆ, ਜਿਸ ਨੂੰ ਸੱਟ ਲੱਗੀ ਸੀ ਨੂੰ ਰੇਂਜ ਅਫ਼ਸਰ ਫਲੋਰ ਜਸਵੰਤ ਸਿੰਘ ਗਨ ਰਾਹੀਂ ਬੇਹੋਸ਼ ਕਰਨ 'ਚ ਸਫ਼ਲ ਹੋਏ। ਉਨ੍ਹਾਂ ਦੱਸਿਆ ਕਿ ਤੇਂਦੁਆ ਦਾ ਇਲਾਜ ਮੈਡੀਕਲ ਵਿਭਾਗ ਦੇ ਡਾਕਟਰ ਕਰਨਗੇ ਅਤੇ ਉਸ ਦੇ ਸਿਹਤਮੰਦ ਹੋਣ 'ਤੇ ਉਸ ਨੂੰ ਜੰਗਲ 'ਚ ਛੱਡਿਆ ਜਾਵੇਗਾ। ਤੇਂਦੁਏ ਨੂੰ ਕਾਬੂ ਕਰਨ ਲਈ ਰੇਂਜ ਅਫ਼ਸਰ ਹੁਸ਼ਿਆਰਪੁਰ ਬਲਵੀਰ ਸਿੰਘ, ਰੇਂਜ ਅਫ਼ਸਰ ਦਸੂਹਾ ਹਰਜਿੰਦਰ ਸਿੰਘ, ਵਿਕਰਮਜੀਤ ਸਿੰਘ, ਰਾਜਪਾਲ, ਗਾਰਡ ਚਰਨਜੀਤ ਸਿੰਘ, ਕਰਨਬੀਰ ਸਿੰਘ, ਰਵੀ ਸ਼ੇਰ ਸਮੇਤ ਸਮੂਹ ਟੀਮ ਨੇ ਕਾਫ਼ੀ ਕੋਸ਼ਿਸ਼ ਕੀਤੀ। ਡੀ.ਐੱਫ਼.ਓ. ਰਾਜੇਸ਼ ਮਹਾਜਨ ਨੇ ਕਿਹਾ ਕਿ ਜਿੱਥੇ ਲੋਕ ਤਿਉਹਾਰ ਮਨਾਉਣ ਜਾ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਟੀਮ ਹੋਰ ਜੀਵਾਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਹੈ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਜੰਗਲੀ ਜੀਵ ਉਨ੍ਹਾਂ ਨੂੰ ਦਿਖਾਈ ਦੇਵੇ ਤਾਂ ਉਸ ਦੀ ਸੂਚਨਾ ਤੁਰੰਤ ਵਿਭਾਗ ਨੂੰ ਦੇਣ ਅਤੇ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਬਣਾਈ ਰੱਖਣ। ਖ਼ੁਦ ਵੀ ਸਾਵਧਾਨ ਰਹਿਣ ਅਤੇ ਇਨ੍ਹਾਂ ਜੰਗਲੀ ਜੀਵਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਣ ਤਾਂ ਕਿ ਜੰਗਲਾਂ ਦੀ ਸ਼ੋਭਾ ਇਨ੍ਹਾਂ ਹੋਰ ਜੀਵਾਂ ਨੂੰ ਬਚਾਇਆ ਸਕੇ।
ਦੀਮਾਗੀ ਤੌਰ ’ਤੇ ਪ੍ਰੇਸ਼ਾਨ ਮੁੰਡੇ ਨੇ ਹੋਟਲ ਦੇ ਕਮਰੇ ’ਚ ਕੀਤੀ ਖੁਦਕੁਸ਼ੀ
NEXT STORY