ਅੰਮ੍ਰਿਤਸਰ (ਰਮਨ) : ਅੰਮ੍ਰਿਤਸਰ ਸ਼ਹਿਰ ਦੇ ਵਪਾਰਕ ਅਦਾਰਿਆਂ ਨੂੰ ਹੁਣ 1 ਮਈ ਤੋਂ ਆਪਣੇ ਟਰੇਡ ਲਾਇਸੈਂਸ ਸਮੇਂ ਸਿਰ ਰੀਨਿਊ ਨਾ ਕਰਵਾਉਣ ’ਤੇ ਜੁਰਮਾਨਾ ਭਰਨਾ ਪਵੇਗਾ। ਨਗਰ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਕਾਰੋਬਾਰੀ ਸਮੇਂ ਸਿਰ ਆਪਣੇ ਲਾਇਸੈਂਸ ਰੀਨਿਊ ਨਹੀਂ ਕਰਵਾਉਂਦੇ, ਉਨ੍ਹਾਂ ਨੂੰ 25 ਫੀਸਦੀ ਜੁਰਮਾਨਾ ਭਰਨਾ ਪਵੇਗਾ। ਇਸ ਦੇ ਨਾਲ ਹੀ 1 ਜੁਲਾਈ ਤੋਂ ਵੇਸਟ ਮੈਨੇਜਮੈਂਟ (ਕਨਜ਼ਰਵੈਂਸੀ ਚਾਰਜ) ਦੀ ਦੇਰੀ ਨਾਲ ਭੁਗਤਾਨ ਕਰਨ ’ਤੇ 10 ਫੀਸਦੀ ਵਾਧੂ ਜੁਰਮਾਨਾ ਵੀ ਲਗਾਇਆ ਜਾਵੇਗਾ। ਅੰਮ੍ਰਿਤਸਰ ਸ਼ਹਿਰ ਵਿਚ 55 ਹਜ਼ਾਰ ਤੋਂ ਵੱਧ ਵਪਾਰਕ ਅਦਾਰੇ ਹਨ, ਜੋ ਇਸ ਸਕੀਮ ਦੇ ਘੇਰੇ ਵਿਚ ਆਉਣਗੇ। ਹਾਲਾਂਕਿ, ਪਿਛਲੇ ਸਾਲ ਸਿਰਫ 15,801 ਵਪਾਰੀਆਂ ਨੇ ਆਪਣੇ ਲਾਇਸੈਂਸ ਰੀਨਿਊ ਕੀਤੇ ਅਤੇ ਕੰਜ਼ਰਵੈਂਸੀ ਫੀਸ ਦਾ ਭੁਗਤਾਨ ਕੀਤਾ। ਨਿਗਮ ਮੁਤਾਬਕ ਇਸ ਵੇਲੇ ਲਾਇਸੈਂਸ ਨਵਿਆਉਣ ਦੀ ਫੀਸ 500 ਰੁਪਏ ਅਤੇ ਸਾਲਾਨਾ ਸੰਭਾਲ ਫੀਸ 300 ਰੁਪਏ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਨਿਗਮ ਹੁਣ ਲਾਇਸੈਂਸ ਵਿਭਾਗ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਪਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਟਰੇਡ ਲਾਇਸੈਂਸਾਂ ਨੂੰ ਸਮੇਂ ਸਿਰ ਰੀਨਿਊ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਵਾਧੂ ਜੁਰਮਾਨੇ ਦਾ ਭੁਗਤਾਨ ਨਾ ਕਰਨਾ ਪਵੇ। ਸਿਸਟਮ ਨੂੰ ਲਾਗੂ ਕਰਨ ਵਿਚ ਨਿਗਮ ਨੂੰ ਕਈ ਪ੍ਰਸ਼ਾਸਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਗਮ ਵਿਚ ਸਟਾਫ ਦੀ ਵੱਡੀ ਘਾਟ ਹੈ ਅਤੇ ਕੋਈ ਨਵਾਂ ਸਰਵੇਖਣ ਨਹੀਂ ਕਰਵਾਇਆ ਗਿਆ, ਜਿਸ ਕਾਰਨ ਵਪਾਰੀਆਂ ਦੀ ਅਸਲ ਗਿਣਤੀ ਦਾ ਸਹੀ ਮੁਲਾਂਕਣ ਕਰਨਾ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਬਾਰੇ ਕੀ ਬੋਲੇ ਨਵਜੋਤ ਸਿੱਧੂ, ਕਾਂਗਰਸ ਨੂੰ ਲੈ ਕੇ ਵੀ ਦਿੱਤਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿ ਸਰਹੱਦ 'ਤੇ ਤਣਾਅ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ACTION, ਪੜ੍ਹੋ ਪੂਰੀ ਖ਼ਬਰ (ਵੀਡੀਓ)
NEXT STORY