ਬਠਿੰਡਾ (ਵਰਮਾ) : ਧੀ ਲਈ ਔਲਾਦ ਦੀ ਪ੍ਰਾਪਤੀ ਖ਼ਾਤਰ 2 ਦਲਿਤ ਮਾਸੂਮ ਭੈਣ-ਭਰਾ ਦੇ ਬਲੀ ਕਾਂਡ 'ਚ ਐਡੀਸ਼ਨਲ ਸ਼ੈਸਨ ਜੱਜ ਬਲਜਿੰਦਰ ਸਿੰਘ ਸਰਾਂ ਨੇ ਸਾਰੇ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ’ਚ ਮ੍ਰਿਤਕ ਬੱਚਿਆਂ ਦੇ ਪਰਿਵਾਰ ਦੇ 6 ਮੈਂਬਰ ਸ਼ਾਮਲ ਹਨ। ਦੱਸ ਦੇਈਏ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਫ਼ੱਤਾ 'ਚ 6 ਸਾਲ ਪਹਿਲਾਂ 8 ਮਾਰਚ, 2017 ਦੀ ਰਾਤ ਨੂੰ ਮੁਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸ਼ਾਹਿਤ ਕਰਨ ’ਤੇ 8 ਸਾਲਾ ਮਾਸੂਮ ਰਣਜੋਧ ਸਿੰਘ ਤੇ ਉਸ ਦੀ 3 ਸਾਲਾ ਭੈਣ ਅਨਾਮਿਕਾ ਕੌਰ ਦੀ ਪਰਿਵਾਰ ਵੱਲੋਂ ਬਲੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਦਰਦਨਾਕ ਹਾਦਸੇ ਦੌਰਾਨ 3 ਅਧਿਆਪਕਾਂ ਤੇ ਡਰਾਈਵਰ ਦੀ ਮੌਤ, ਦਹਿਲਾ ਦੇਣ ਵਾਲਾ ਸੀ ਮੰਜ਼ਰ
ਇਸ 'ਚ ਮ੍ਰਿਤਕ ਬੱਚਿਆਂ ਦੀ ਦਾਦੀ ਨਿਰਮਲ ਕੌਰ, ਪਿਤਾ ਕੁਲਵਿੰਦਰ ਸਿੰਘ ਵਿੱਕੀ, ਮਾਤਾ ਰੋਜੀ ਕੌਰ, ਚਾਚਾ ਜਸਪ੍ਰੀਤ ਸਿੰਘ ਅਤੇ ਭੂਆ ਦੋਸ਼ੀ ਪਾਈ ਗਈ ਸੀ। ਦਰਅਸਲ ਭੂਆ ਦੇ ਕੋਈ ਔਲਾਦ ਨਹੀਂ ਸੀ, ਜਿਸ ਕਾਰਨ ਇਹ ਵੱਡਾ ਕਾਰਾ ਕੀਤਾ ਗਿਆ ਸੀ। ਦੋਸ਼ੀਆਂ 'ਚ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਪੰਜਾਬ 'ਚੋਂ ਭੱਜਣ ਮਗਰੋਂ ਅੰਮ੍ਰਿਤਪਾਲ ਦੇ ਉੱਤਰਾਖੰਡ 'ਚ ਹੋਣ ਦਾ ਖ਼ਦਸ਼ਾ, ਜਾਰੀ ਕੀਤਾ ਗਿਆ ਅਲਰਟ
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਮੁਲਾਕਾਤ ਦੌਰਾਨ ਵਕੀਲ ਚਰਨਪਾਲ ਸਿੰਘ ਬਰਾੜ, ਭਾਈ ਪਰਨਜੀਤ ਸਿੰਘ ਜੱਗੀ ਬਾਬਾ, ਬਲਜਿੰਦਰ ਸਿੰਘ ਕੋਟਭਾਰਾ ਨੇ ਐਲਾਨ ਕੀਤੀ ਕਿ ਉਹ ਮੁੱਖ ਤਿੰਨ ਮੁਲਜ਼ਮਾਂ ਤਾਂਤਰਿਕ ਲਖਵਿੰਦਰ ਲੱਖੀ, ਬੱਚਿਆਂ ਦੀ ਦਾਦੀ ਨਿਰਮਲ ਕੌਰ ਤੇ ਉਨ੍ਹਾਂ ਦੇ ਪਿਤਾ ਕੁਲਵਿੰਦਰ ਵਿੱਕੀ ਨੂੰ ਫਾਂਸੀ ਦੀਆਂ ਸਜ਼ਾਵਾਂ ਲਈ ਹਾਈਕੋਰਟ 'ਚ ਕੇਸ ਦਾਇਰ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਵਾਂ ਖ਼ੁਲਾਸਾ: ਬ੍ਰਿਟੇਨ ਦੀ ਨਾਗਰਿਕਤਾ ਲੈਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ
NEXT STORY