ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਮਾਲਵਾ ਖਿੱਤੇ 'ਚ ਅੱਜ ਸ਼ਾਮ ਵੇਲੇ ਪਈ ਹਲਕੀ ਬਾਰਿਸ਼ ਨਾਲ ਚਾਰੇ ਪਾਸੇ ਮੌਸਮ ਖੁਸ਼ਗਵਾਰ ਹੋ ਗਿਆ ਹੈ। ਇਸ ਤੋਂ ਪਹਿਲਾਂ ਦੁਪਹਿਰ ਵੇਲੇ ਹੋਈ ਸਮੋਗ ਨੇ ਹਰ ਪਾਸੇ ਲੋਕਾਂ ਦੀ ਜ਼ਿੰਦਗੀ ਦੀ ਰਫਤਾਰ ਨੂੰ ਰੋਕ ਦਿੱਤਾ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਦਿਨਾਂ ਤੋਂ ਦਿਨ-ਰਾਤ ਆਸਮਾਨ 'ਤੇ ਛਾਈ ਸਮੋਗ ਕਰ ਕੇ ਲੋਕ ਭਿਆਨਕ ਬੀਮਾਰੀਆਂ ਦੀ ਲਪੇਟ 'ਚ ਆ ਗਏ ਸਨ।
ਪਿੰਡ ਧੱਲੇਕੇ ਦੇ ਵਸਨੀਕ ਪ੍ਰਭਦੀਪ ਸਿੰਘ ਕਾਲਾ ਦਾ ਕਹਿਣਾ ਸੀ ਭਾਵੇਂ ਅਜੇ ਮੰਡੀਆਂ ਦਾ ਸੀਜ਼ਨ ਪੂਰੀ ਤਰ੍ਹਾਂ ਨਾਲ ਖਤਮ ਨਾ ਹੋਣ ਕਰ ਕੇ ਕਿਸਾਨਾਂ ਦੀ ਫਸਲ ਤਾਂ ਥੋੜ੍ਹੀ ਬਹੁਤ ਮੰਡੀਆਂ 'ਚ ਭਿੱਜ ਗਈ ਹੈ ਪਰ ਬਾਰਿਸ਼ ਕਰ ਕੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਕਿਉਂਕਿ ਪਹਿਲਾਂ ਸਮੋਗ ਦੇ ਕਹਿਰ ਕਰ ਕੇ, ਜਿੱਥੇ ਆਵਾਜਾਈ ਕਈ ਦਿਨਾਂ ਤੋਂ ਪ੍ਰਭਾਵਿਤ ਚੱਲੀ ਆ ਰਹੀ ਸੀ, ਉੱਥੇ ਹੀ ਲੋਕ ਸਾਹ, ਅਲਰਜੀ ਅਤੇ ਬੁਖਾਰ ਜਿਹੀਆਂ ਬੀਮਾਰੀਆਂ ਤੋਂ ਵੀ ਪੀੜਤ ਚੱਲੇ ਆ ਰਹੇ ਸਨ।
ਪਿੰਡ ਬੁੱਘੀਪੁਰਾ ਦੇ ਨੌਜਵਾਨ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਹਲਕੀ ਬਾਰਿਸ਼ ਕਰ ਕੇ ਆਸਮਾਨ ਥੋੜ੍ਹਾ ਸਾਫ ਜ਼ਰੂਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ ਸ਼ਾਮ 7 ਵਜੇ ਤੋਂ ਸਮੋਗ ਦਾ ਕਹਿਰ ਇਨ੍ਹਾਂ ਸੀ ਕਿ ਰਾਹਗੀਰਾਂ ਨੂੰ ਲੰਘਣ ਲਈ ਹੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਬਾਰਿਸ਼ ਨੇ ਲਹਿਰਾ-ਬਹਿਰਾ ਲਾ ਦਿੱਤੀਆਂ ਹਨ, ਜਿਸ ਨਾਲ ਲੋਕਾਂ ਨੂੰ ਬੀਮਾਰੀਆਂ ਤੋਂ ਰਾਹਤ ਮਿਲੇਗੀ।
ਸਾਲ ਬੀਤ ਜਾਣ ਦੇ ਬਾਵਜੂਦ ਕਬੱਡੀ ਵਰਲਡ ਕੱਪ ਜੇਤੂਆਂ ਨੂੰ ਨਹੀਂ ਦਿੱਤੀ ਗਈ ਇਨਾਮੀ ਰਕਮ
NEXT STORY