ਲੁਧਿਆਣਾ, (ਸਲੂਜਾ)– ਮੌਸਮ ਦੇ ਬਦਲਦੇ ਮਿਜਾਜ਼ ਸਬੰਧੀ ਮੌਸਮ ਵਿਭਾਗ ਦੀ ਸੰਭਾਵਨਾ ਮੁਤਾਬਕ ਅੱਜ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਧੂੜ ਭਰੀ ਹਨੇਰੀ ਚੱਲਣ ਦੇ ਨਾਲ ਹਲਕੀ ਬਾਰਿਸ਼, ਜਦਕਿ ਹਿਮਾਚਲ ਦੇ ਕਈ ਇਲਾਕਿਆਂ ਵਿਚ ਭਾਰੀ ਬਰਸਾਤ ਹੋਣ ਨਾਲ ਜਨ-ਜੀਵਨ ਪ੍ਰਭਾਵਿਤ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ’ਚ 1.8 ਮਿਲੀਮੀਟਰ, ਅੰਬਾਲਾ ’ਚ 5, ਅੰਮ੍ਰਿਤਸਰ ਵਿਚ 2, ਲੁਧਿਆਣਾ ਵਿਚ ਬੂੰਦਾਬਾਂਦੀ, ਪਟਿਆਲਾ ਵਿਚ 13, ਪਠਾਨਕੋਟ ਵਿਚ 0.5, ਆਦਮਪੁਰ ਵਿਚ 0.8, ਹਲਵਾਰਾ ਵਿਚ 2, ਹਲਵਾਰਾ ਵਿਚ 2, ਬਠਿੰਡਾ ਵਿਚ ਬੂੰਦਾਂਬਾਂਦੀ, ਹਿਮਾਚਲ ਦੇ ਭੂੰਤਰ ਵਿਚ 6, ਧਰਮਸ਼ਾਲਾ ਵਿਚ 65, ਮੰਡੀ ਵਿਚ 26, ਸੁੰਦਰ ਨਗਰ ਵਿਚ 10, ਕਾਂਗੜਾ ਵਿਚ 20 ਅਤੇ ਮਨਾਲੀ ਵਿਚ 5 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ ਹੈ। ਮੌਸਮ ਮਾਹਿਰਾਂ ਦੇ ਮੁਤਾਬਿਕ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਹਿਮਾਚਲ ’ਚ ਬਰਸਾਤ ਦਾ ਦੌਰ ਜਾਰੀ ਰਹਿ ਸਕਦਾ ਹੈ।
'ਮੌਜੂਦਾ ਸਰਕਾਰੀ ਕਾਲਜਾਂ ’ਚ ਜਮ੍ਹਾ ਫੰਡਾਂ ਦੇ ਜ਼ੋਰ ’ਤੇ ਨਵੇਂ ਸਰਕਾਰੀ ਕਾਲਜ ਚਲਾਉਣ ਦੀ ਤਿਆਰੀ ’ਚ ਸਰਕਾਰ'
NEXT STORY