ਕਰਤਾਰਪੁਰ, (ਸਾਹਨੀ)– ਥਾਣਾ ਕਰਤਾਰਪੁਰ ਦੀ ਪੁਲਸ ਨੇ ਬੀਤੀ ਸ਼ਾਮ ਮੁਖਬਰ ਦੀ ਇਤਲਾਹ 'ਤੇ ਘਰ ਵਿਚ ਨਾਜਾਇਜ਼ ਤੌਰ 'ਤੇ ਭੱਠੀ ਚਲਾ ਕੇ ਸ਼ਰਾਬ ਕੱਢਦੇ ਇਕ ਵਿਅਕਤੀ ਨੂੰ ਕਾਬੂ ਕੀਤਾ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਜੀ. ਟੀ. ਰੋਡ ਕਾਹਲਵਾਂ ਨੇੜੇ ਗਸ਼ਤ ਦੌਰਾਨ ਕਾਂਸਟੇਬਲ ਸੰਤੋਖ ਸਿੰਘ ਨੇ ਪਿੰਡ ਭਤੀਜਾ ਵਿਖੇ ਛਾਪਾ ਮਾਰ ਕਰ ਕੇ ਸਾਧੂ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਪਿੰਡ ਭਤੀਜਾ ਨੂੰ ਮੌਕੇ ਤੋਂ ਚਾਲੂ ਭੱਠੀ ਸਮੇਤ ਕਾਬੂ ਕੀਤਾ। ਉਸ ਕੋਲੋਂ ਭੱਠੀ ਦਾ ਸਾਮਾਨ 30 ਕਿਲੋ ਲਾਹਣ, ਗੁੜ ਅਤੇ 15 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਵਲੋਂ ਮੁਲਜ਼ਮ ਖਿਲਾਫ 61-1-14 ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ।
ਲਵ ਜੇਹਾਦ ਮਾਮਲੇ 'ਚ ਨੌਜਵਾਨ ਗ੍ਰਿਫਤਾਰ, ਪੁਲਸ ਰਿਮਾਂਡ 'ਤੇ ਭੇਜਿਆ
NEXT STORY