ਖਰੜ/ਕੁਰਾਲੀ, (ਅਮਰਦੀਪ, ਰਣਬੀਰ, ਸ਼ਸ਼ੀ, ਬਠਲਾ)– ਪੁਲਸ ਨੇ ਲਵ ਜੇਹਾਦ ਮਾਮਲੇ ਵਿਚ ਇਕ ਹਿੰਦੂ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਦੋਸ਼ੀ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁੱਲਾਂਪੁਰ ਦੀ ਇਕ ਨਾਬਾਲਗ ਲੜਕੀ ਨੂੰ ਇਕ ਮੁਸਲਿਮ ਲੜਕੇ ਨੇ ਆਪਣਾ ਹਿੰਦੂਆਂ ਵਾਲਾ ਨਾਂ ਰੱਖ ਕੇ ਪ੍ਰੇਮ ਜਾਲ ਵਿਚ ਫਸਾ ਲਿਆ।
ਨਾਬਾਲਗ ਲੜਕੀ ਜਦੋਂ ਵੀ ਟਿਊਸ਼ਨ ਪੜ੍ਹਨ ਜਾਂਦੀ ਸੀ ਤਾਂ ਲੜਕਾ ਉਸ ਦਾ ਪਿੱਛਾ ਕਰਦਾ ਤੇ ਬਾਅਦ ਵਿਚ ਲੜਕੀ ਨੂੰ ਪ੍ਰੇਮ ਜਾਲ ਵਿਚ ਫਸਾਉਣ ਲਈ ਖੁਦ ਵੀ ਟਿਊਸ਼ਨ ਪੜ੍ਹਨ ਲਗ ਗਿਆ। ਲੜਕੇ ਨੇ ਹੌਲੀ-ਹੌਲੀ ਲੜਕੀ ਨਾਲ ਦੋਸਤੀ ਵਧਾ ਲਈ ਤੇ ਉਸ ਤੋਂ ਬਾਅਦ ਲੜਕੀ ਨੂੰ ਕੋਲਡ ਡਰਿੰਕ ਵਿਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਉਣ ਮਗਰੋਂ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।
ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਸੀ ਕਿ ਲੜਕਾ ਉਸ ਨੂੰ ਧਮਕਾ ਕੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਉਸਨੂੰ ਜਦੋਂ ਪਤਾ ਲੱਗਾ ਕਿ ਲੜਕਾ ਮੁਸਲਮਾਨ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਤਾਂ ਉਸ ਨੇ ਸਾਰੀ ਗੱਲਬਾਤ ਆਪਣੇ ਮਾਪਿਆਂ ਨੂੰ ਦੱਸੀ। ਲੜਕੇ ਨੇ ਲੜਕੀ ਨੂੰ ਧਮਕਾਇਆ ਸੀ ਕਿ ਜੇਕਰ ਉਸ ਨੇ ਪੁਲਸ ਜਾਂ ਪਰਿਵਾਰ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।
ਇਸ ਮਾਮਲੇ ਵਿਚ ਪੁਲਸ ਵਲੋਂ ਪਹਿਲਾ ਤਾਂ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਸੀ ਪਰ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਕੁਮਾਰ ਸ਼ਰਮਾ ਵਲੋਂ ਇਸ ਸਬੰਧੀ ਕੀਤੇ ਸੰਘਰਸ਼ ਤੋਂ ਬਾਅਦ ਮੁੱਲਾਂਪੁਰ ਪੁਲਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀ ਇਕਬਾਲ ਪੁੱਤਰ ਸਿਤਾਰ ਵਾਸੀ ਮੁੱਲਾਂਪੁਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਅਮਨਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਅੱਜ ਕਥਿਤ ਦੋਸ਼ੀ ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਨੇ ਉਸ ਨੂੰ ਤਿੰਨ ਦਿਨਾ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ। ਅੱਜ ਦੋਸ਼ੀ ਦਾ ਸਿਵਲ ਹਸਪਤਾਲ ਖਰੜ ਤੋਂ ਡੀ. ਐੱਨ. ਏ. ਦਾ ਟੈਸਟ ਤੇ ਲੜਕੀ ਦਾ ਮੈਡੀਕਲ ਵੀ ਕਰਵਾਇਆ ਗਿਆ।
ਜ਼ਿਲਾ ਤੇ ਸੈਸ਼ਨ ਜੱਜ ਵਲੋਂ ਜ਼ਿਲਾ ਜੇਲ ਦਾ ਦੌਰਾ
NEXT STORY