ਟਾਂਡਾ ਉੜਮੁੜ (ਪੰਡਿਤ) : ਟਾਂਡਾ ਪੁਲਸ ਅਤੇ ਆਬਕਾਰੀ ਵਿਭਾਗ ਵੱਲੋ ਨਾਜਾਇਜ਼ ਸ਼ਰਾਬ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਿੰਡ ਤਲਵੰਡੀ ਡੱਡੀਆਂ ਵਿਚੋਂ 200 ਲਿਟਰ ਲਾਹਣ ਬਰਾਮਦ ਕੀਤੀ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸ਼ਰਾਬ ਸਮੱਗਲਰਾਂ ਵਲੋਂ ਇਸ ਲਾਹਣ ਨੂੰ ਸ਼ਮਸ਼ਾਨਘਾਟ ਅਤੇ ਛੱਪੜ ਵਿਚ ਲੁਕੋ ਕੇ ਰੱਖਿਆ ਗਿਆ ਸੀ। ਪੁਲਸ ਨੇ ਜਦੋਂ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾ ਮਾਰਿਆਂ ਤਾਂ ਸ਼ਮਸ਼ਾਨਘਾਟ ਅਤੇ ਛੱਪੜ ਵਿਚ ਲੁਕੇ ਕੇ ਰੱਖੀ ਇਹ ਲਾਹਣ ਬਰਾਮਦ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਕਰਫਿਊ 'ਚ ਰਾਹਤ ਦਾ ਐਲਾਨ
ਜ਼ਿਲ੍ਹਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ, ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ, ਐਕਸਾਈਜ਼ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ.ਟੀ.ਓ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ, ਆਬਕਾਰੀ ਵਿਭਾਗ ਦੇ ਇੰਸਪੈਕਟਰ ਤਰਲੋਚਨ ਸਿੰਘ, ਮਨਜੀਤ ਕੌਰ, ਮੋਹਿੰਦਰ ਸਿੰਘ, ਥਾਣੇਦਾਰ ਸਵਰਨ ਸਿੰਘ ਅਤੇ ਮੁੱਖ ਸਿਪਾਹੀ ਜਸਪਾਲ ਸਿੰਘ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : ਗੜ੍ਹਸ਼ੰਕਰ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ
ਥਾਣਾ ਮੁਖੀ ਬਿਕਰਮ ਸਿੰਘ ਅਤੇ ਇੰਸਪੈਕਟਰ ਤਰਲੋਚਨ ਸਿੰਘ ਦੱਸਿਆ ਕਿ ਪੁਲਸ ਨੂੰ ਸੂਚਨਾ ਸੀ ਕਿ ਇਸ ਇਲਾਕੇ ਵਿਚ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚੀ ਜਾਂਦੀ ਹੈ ਜਿਸ ਦੇ ਆਧਾਰ 'ਤੇ ਟੀਮ ਨੇ ਵਿਸ਼ੇਸ਼ ਸਰਚ ਮੁਹਿੰਮ ਚਲਾ ਕੇ ਪਿੰਡ ਦੇ ਛੱਪੜ ਅਤੇ ਸ਼ਮਸ਼ਾਨਘਾਟ ਦੇ ਕਮਰੇ ਵਿਚ ਦੱਬ ਕੇ ਰੱਖੀ 200 ਲਿਟਰ ਲਾਹਣ, 4 ਡਰੰਮ ਅਤੇ ਪਾਈਪਾਂ ਆਦਿ ਬਰਾਮਦ ਕੀਤੀਆਂ ਹਨ। ਪੁਲਸ ਨੇ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ। ਥਾਣਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ ਕਰ ਰਹੀ ਹੈ ਕਿ ਇਹ ਲਾਹਣ ਕਿਨ੍ਹਾਂ ਨੇ ਰੱਖੀ ਹੈ।
ਇਹ ਵੀ ਪੜ੍ਹੋ : ਮਾਨਸਾ 'ਚ ਫੈਲੀ ਸਨਸਨੀ, ਇਸ ਹਾਲਤ 'ਚ ਸੀ ਲਾਸ਼ ਕਿ ਦੇਖ ਕੰਬੇ ਲੋਕਾਂ ਦੇ ਦਿਲ (ਤਸਵੀਰਾਂ)
'ਜਨਮ ਅਸ਼ਟਮੀ' ਦਾ ਤਿਉਹਾਰ ਮਨਾ ਰਹੇ ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖਬਰ
NEXT STORY