ਲੁਧਿਆਣਾ (ਮੁਕੇਸ਼) : ਸ਼ੇਰਪੁਰ ਖੁਰਦ ਪਿੰਡ ਵਿਖੇ ਫਰਿੱਜ ਤੋਂ ਕਰੰਟ ਲੱਗਣ ਨਾਲ ਮਾਸੂਮ ਦੀ ਦਰਦਨਾਕ ਮੌਤ ਹੋ ਗਈ, ਜਿਸ ਵਜੋਂ ਪਰਿਵਾਰ ਡੂੰਘੇ ਸਦਮੇਂ ’ਚ ਹੈ। ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਮਾਸੂਮ ਗੁਰਨੂਰ (9) ਆਪਣੀਆਂ ਭੈਣਾਂ ਤੇ ਮਿੱਤਰਾਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਉਹ ਖੇਡਦੇ ਹੋਏ ਕਮਰੇ ਅੰਦਰ ਰੱਖੇ ਫਰਿੱਜ ਪਿੱਛੇ ਲੁੱਕ ਗਿਆ। ਫਰਿੱਜ ਨਾਲ ਲੱਗਦਿਆਂ ਸਾਰ ਹੀ ਉਸ ਨੂੰ ਕਰੰਟ ਲੱਗਾ ਅਤੇ ਉਹ ਉੱਥੇ ਹੀ ਡਿੱਗ ਗਿਆ। ਕਾਫ਼ੀ ਦੇਰ ਤੱਕ ਜਦੋਂ ਗੁਰਨੂਰ ਲੱਭਿਆ ਨਹੀਂ ਤਾਂ ਭੈਣਾਂ ਤੇ ਮਿੱਤਰ ਉਸ ਨੂੰ ਲੱਭਣ ਲੱਗ ਪਏ। ਜਦੋਂ ਲੱਭਦੇ ਹੋਏ ਉਨ੍ਹਾਂ ਦੀ ਨਜ਼ਰ ਫਰਿੱਜ ਪਿੱਛੇ ਪਈ ਤਾਂ ਗੁਰਨੂਰ ਨੂੰ ਡਿੱਗਿਆ ਦੇਖ ਉਨ੍ਹਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੋ ਰਹੇ 'ਏਅਰਸ਼ੋਅ' ਨੇ ਬਾਗੋ-ਬਾਗ ਕੀਤੇ ਆਟੋ ਚਾਲਕ, ਮਿਲਿਆ ਵੱਡਾ ਫ਼ਾਇਦਾ (ਤਸਵੀਰਾਂ)
ਰੌਲਾ ਸੁਣ ਕੇ ਬਾਹਰ ਚੌਂਤਰੇ 'ਤੇ ਬੈਠੇ ਲੋਕ ਤੇ ਦੁਕਾਨਦਾਰ ਦੌੜੇ ਆਏ। ਉਨ੍ਹਾਂ ਗੁਰਨੂਰ ਨੂੰ ਚੁੱਕਿਆ ਤੇ ਨੇੜੇ ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਚੈੱਕ ਕਰਨ ਮਗਰੋਂ ਜਵਾਬ ਦੇ ਦਿੱਤਾ ਕਿ ਇਸ ਦੀ ਮੌਤ ਹੋ ਚੁੱਕੀ ਹੈ। ਗੁਰਨੂਰ ਦੀ ਮਾਂ ਮਨਦੀਪ ਕੌਰ ਕਿਧਰੇ ਨੌਕਰੀ ਕਰਦੀ ਹੈ। ਉਸ ਸਮੇਂ ਉਹ ਘਰ ਨਹੀਂ ਸੀ, ਜਿਵੇਂ ਹੀ ਉਸ ਨੂੰ ਹਾਦਸੇ ਦਾ ਪਤਾ ਲਗਾ ਉਹ ਘਰ ਵੱਲ ਦੌੜੀ। ਜਿਵੇਂ ਹੀ ਉਹ ਘਰ ਪੁੱਜੀ ਤੇ ਆਪਣੇ ਲਾਲ ਦੀ ਲਾਸ਼ ਦੇਖੀ ਤਾਂ ਭੁੱਬਾਂ ਮਾਰ ਕੇ ਲਾਸ਼ ਨੂੰ ਗਲ ਲਾ ਕੇ ਰੋਣ ਲੱਗ ਪਈ। ਉਨ੍ਹਾਂ ਕਿਹਾ ਕਿ ਗੁਰਨੂਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮਾਂ ਨੇ ਪਤਾ ਨਹੀਂ ਕਿੱਥੇ-ਕਿੱਥੇ ਨੱਕ ਰਗੜ ਕੇ ਮੰਨਤਾਂ ਮੰਗ ਕੇ ਉਸ ਨੂੰ ਪਾਇਆ ਸੀ।
ਇਹ ਵੀ ਪੜ੍ਹੋ : 'ਏਅਰਸ਼ੋਅ' 'ਚ 10 ਟਨ ਭਾਰੇ 'ਚਿਨੂਕ' ਨੂੰ ਦੇਖ ਲੋਕ ਰਹਿ ਗਏ ਹੈਰਾਨ, ਸਭ ਨੇ ਤਾੜੀਆਂ ਵਜਾ ਕੇ ਕੀਤਾ ਸੁਆਗਤ
ਮਾਂ ਰੋ-ਰੋ ਕੇ ਕਹਿੰਦੀ ਸੁਣੀ ਗਈ ਕਿ ਮੇਰੇ ਲਾਲ ਹਾਲੇ ਤਾਂ ਤੇਰੀਆਂ ਮੰਨਤਾਂ ਵੀ ਪੂਰੀਆਂ ਨਹੀਂ ਹੋਈਆਂ ਤੇ ਤੂੰ ਮੈਨੂੰ ਇਕੱਲਿਆਂ ਛੱਡ ਕੇ ਤੁਰ ਗਿਆ, ਤੂੰ ਹੀ ਤਾਂ ਸਾਡੀ ਉਮੀਦ ਸੀ, ਕੀ ਬਣੂੰਗਾ ਸਾਡਾ ਸਾਈਂ। ਪਿੰਡ ਵਾਲਿਆਂ ਨੇ ਕਿਹਾ ਕਿ ਕੋਰੋਨਾ ਦੌਰਾਨ ਗੁਰਨੂਰ ਦੇ ਪਿਤਾ ਦੀ ਮੌਤ ਹੋ ਗਈ ਸੀ, ਸਾਰੀ ਜ਼ਿੰਮੇਵਾਰੀ ਮਨਦੀਪ 'ਤੇ ਆ ਗਈ ਸੀ।
ਬੱਚਿਆਂ ਨੂੰ ਪਾਲਣ ਲਈ ਉਹ ਨੌਕਰੀ ਕਰਨ ਲੱਗ ਗਈ। ਘਰ ਦੇ ਬਾਹਰ ਚੌਂਤਰੇ 'ਤੇ ਬੈਠੇ ਬਜ਼ੁਰਗਾਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਮੌਤ ਤੋਂ ਕੁੱਝ ਦੇਰ ਪਹਿਲਾਂ ਗੁਰਨੂਰ ਬਹੁਤ ਖੁਸ਼ ਸੀ, ਜੋ ਕਿ ਭੈਣਾਂ ਤੇ ਦੋਸਤਾਂ ਨਾਲ ਖੇਡਦਾ ਫਿਰ ਰਿਹਾ ਸੀ, ਉਹ ਬਹੁਤ ਹੀ ਮਿੱਠੜੇ ਤੇ ਹਸਮੁੱਖ ਸੁਭਾਅ ਦਾ ਸੀ, ਜਿਸ ਨੂੰ ਸਾਰੇ ਪਿੰਡ ਵਾਲੇ ਪਿਆਰ ਕਰਦੇ ਸਨ। ਪ੍ਰਮਾਤਮਾ ਮੂਹਰੇ ਕਿਸੇ ਦਾ ਕੋਈ ਵੱਸ ਨਹੀਂ ਚੱਲਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਾਸ਼ਟਰਪਤੀ ਦੇ ਪ੍ਰੋਗਰਾਮ ’ਚ CM ਮਾਨ ਦੇ ਨਾ ਪੁੱਜਣ ’ਤੇ ਭਾਜਪਾ ਨੇ ਲਿਆ ਸਖ਼ਤ ਨੋਟਿਸ
NEXT STORY