ਲੁਧਿਆਣਾ (ਤਰੁਣ) : ਇੱਥੇ ਰਿਸ਼ੀ ਨਗਰ ਸਥਿਤ ਆਮਦਨ ਟੈਕਸ ਦਫ਼ਤਰ ਦੇ ਬਾਹਰ ਇਕ ਤੇਜ਼ ਰਫ਼ਤਾਰ ਕਾਰ 10 ਸਾਲਾਂ ਦੇ ਮਾਸੂਮ ਬੱਚੇ ਨੂੰ ਕੁਚਲਦੇ ਹੋਏ ਖੰਭੇ ਨਾਲ ਜਾ ਟਕਰਾਈ। ਇਸ ਦਰਦਨਾਕ ਸੜਕ ਹਾਦਸੇ ਵਿਚ ਕਾਰ ਨੇ ਜਦੋਂ ਬੱਚੇ ਨੂੰ ਕੁਚਲਿਆ ਤਾਂ ਬੱਚੇ ਦਾ ਹੱਥ ਟਾਇਰ ਦੇ ਥੱਲੇ ਆਉਣ ਨਾਲ ਵੱਖਰਾ ਹੋ ਗਿਆ। ਘਟਨਾ ਸਥਾਨ ’ਤੇ ਹੀ ਬੱਚੇ ਦੀ ਮੌਤ ਹੋ ਗਈ, ਜਦੋਂ ਕਿ ਹਾਦਸੇ ਵਿਚ ਮ੍ਰਿਤਕ ਬੱਚੇ ਦਾ ਦੋਸਤ ਵਾਲ-ਵਾਲ ਬਚ ਗਿਆ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਲੋਕਾਂ ਨੇ ਇਹ ਭਿਆਨਕ ਮੰਜ਼ਰ ਆਪਣੇ ਅੱਖੀਂ ਦੇਖਿਆ, ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਗਏ।
ਇਹ ਵੀ ਪੜ੍ਹੋ : ਜਦੋਂ ਪੰਜਾਬ ਵਿਧਾਨ ਸਭਾ 'ਚ ਸਪੀਕਰ ਨੂੰ ਬੋਲੇ 'ਨਵਜੋਤ ਸਿੱਧੂ', 'ਸਰਦਾਰ ਖ਼ੁਸ਼ ਹੋਇਆ'...
ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਦੀ ਪਛਾਣ ਤਨਿਸ਼ (10) ਵਾਸੀ ਮਨਦੀਪ ਨਗਰ ਵੱਜੋਂ ਹੋਈ ਹੈ ਅਤੇ ਹਾਦਸੇ ਵਿਚ ਬਚਿਆ ਉਸ ਦਾ ਦੋਸਤ ਪ੍ਰਿੰਸ 9 ਸਾਲ ਦਾ ਹੈ। ਪ੍ਰਤੱਖ ਦੇਖਣ ਵਾਲੇ ਚੰਦਰਿਕਾ ਪ੍ਰਸਾਦ ਨੇ ਦੱਸਿਆ ਕਿ ਇਕ ਨਾਬਾਲਗ ਕਾਰ ਚਾਲਕ ਆਦੀ ਚੋਪੜਾ ਕਾਰ ਵਿਚ ਵੀਡੀਓ ਬਣਾ ਰਿਹਾ ਸੀ। ਉਹ ਕਰੀਬ ਸੜਕ ਦੇ 4 ਚੱਕਰ ਲਗਾ ਚੁੱਕਾ ਸੀ। ਸ਼ਾਮ ਕਰੀਬ ਸਵਾ 5 ਵਜੇ 2 ਬੱਚੇ ਤਨਿਸ਼ ਅਤੇ ਪ੍ਰਿੰਸ ਸੜਕ ’ਤੇ ਸਥਿਤ ਮੰਦਰ ਦੇ ਬਾਹਰ ਪਾਣੀ ਪੀ ਰਹੇ ਸਨ। ਪਾਣੀ ਪੀਣ ਤੋਂ ਬਾਅਦ ਪ੍ਰਿੰਸ ਸਾਈਕਲ ਚਲਾਉਣ ਲੱਗਾ ਅਤੇ ਤਨਿਸ਼ ਉਸ ਦੇ ਪਿੱਛੇ ਬੈਠਾ ਸੀ ਤਾਂ ਉਸੇ ਸਮੇਂ ਤੇਜ਼ ਰਫਤਾਰ ਕਾਰ ਨੇ ਸਾਈਕਲ ਨੂੰ ਟੱਕਰ ਮਾਰੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਮਨਾਕ ਮਾਮਲਾ, ਟਿਊਸ਼ਨ ਟੀਚਰ ਨੇ 6ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤਾ ਜਬਰ-ਜ਼ਿਨਾਹ
ਟੱਕਰ ਇੰਨੀ ਭਿਆਨਕ ਸੀ ਕਿ ਸਾਈਕਲ ਚਲਾ ਰਿਹਾ ਪ੍ਰਿੰਸ ਹਵਾ ’ਚ ਉੱਛਲ ਕੇ ਸੜਕ ਕੰਢੇ ਜਾ ਡਿੱਗਾ ਅਤੇ ਸਾਈਕਲ ਦੇ ਪਿੱਛੇ ਬੈਠਾ ਤਨਿਸ਼ ਟਾਇਰ ਦੇ ਥੱਲੇ ਆ ਜਾਣ ਕਾਰਨ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਸਥਾਨ ਕੋਲ ਹੀ ਥਾਣਾ ਪੀ. ਏ. ਯੂ. ਦੀ ਪੁਲਸ ਦਾ ਨਾਕਾ ਲੱਗਾ ਸੀ। ਤੁਰੰਤ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਕਾਰ ਚਾਲਕ ਮੁਲਜ਼ਮ ਆਦੀ ਚੋਪੜਾ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਸਹੁਰਿਆਂ ਦੇ ਅਸਲੀ ਰੰਗ ਨੇ ਮਿੱਟੀ 'ਚ ਰੋਲ੍ਹੀਆਂ ਨਵ-ਵਿਆਹੁਤਾ ਦੀਆਂ ਸੱਧਰਾਂ, ਅੱਕ ਕੇ ਚੁਣਿਆ ਮੌਤ ਦਾ ਰਾਹ
ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਮ੍ਰਿਤਕ ਬੱਚੇ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਹੈ। ਨਿੱਕੂ ਦੇ ਬਿਆਨ ’ਤੇ 17 ਸਾਲਾ ਕਾਰ ਚਾਲਕ ਆਦੀ ਚੋਪੜਾ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਨੋਟ : ਤੇਜ਼ ਰਫ਼ਤਾਰੀ ਕਾਰਨ ਲਗਾਤਾਰ ਵਾਪਰ ਰਹੇ ਦਰਦਨਾਕ ਸੜਕ ਹਾਦਸਿਆਂ ਬਾਰੇ ਦਿਓ ਆਪਣੀ ਰਾਏ
ਜਦੋਂ ਪੰਜਾਬ ਵਿਧਾਨ ਸਭਾ 'ਚ ਸਪੀਕਰ ਨੂੰ ਬੋਲੇ 'ਨਵਜੋਤ ਸਿੱਧੂ', 'ਸਰਦਾਰ ਖ਼ੁਸ਼ ਹੋਇਆ'...
NEXT STORY