ਮੋਗਾ (ਗੋਪੀ ਰਾਊਕੇ, ਅਜ਼ਾਦ) : ਪੰਜਾਬ ’ਚ ਸਿੰਥੈਟਿਕ ਡਰੱਗ ‘ਚਿੱਟੇ’ ਦਾ ਕਹਿਰ ਰੋਜ਼ਾਨਾ ਜਿੱਥੇ ਮਨੁੱਖੀ ਜ਼ਿੰਦਗੀਆਂ ਨਿਗਲ ਰਿਹਾ ਹੈ, ਉੱਥੇ ਇਸ ਨਸ਼ੇ ਦੇ ਜ਼ਹਿਰ ਨੇ ਅਨੇਕਾਂ ਘਰਾਂ ਦੀਆਂ ਖੁਸ਼ੀਆਂ ਖੋਹ ਲਈਆਂ ਹਨ। ਮੋਗਾ ਵਿਖੇ ਬੀਤੇ ਦਿਨ ਕਥਿਤ ਤੌਰ ’ਤੇ ਆਪਣੀ ਪਤਨੀ ਨੂੰ ਕਤਲ ਕਰਨ ਵਾਲੇ ਨੌਜਵਾਨ ਦੀ ਜ਼ਿੰਦਗੀ ਵੀ ਇਸ ‘ਚਿੱਟੇ’ ਦੇ ਕਹਿਰ ਨੇ ਹੀ ਖ਼ਤਮ ਕਰ ਕੇ ਰੱਖ ਦਿੱਤੀ ਹੈ। ਆਪਣੀ ਪਤਨੀ ਨੂੰ ਕਤਲ ਕਰਨ ਮਗਰੋਂ ਥਾਣਾ ਸਿਟੀ ਸਾਉੂਥ ਦੀਆਂ ਸਲਾਖ਼ਾਂ ਪਿੱਛੇ ਨਸ਼ੇ ਦੀ ਕਥਿਤ ਓਵਰਡੋਜ਼ ਕਰ ਕੇ ‘ਚੁੱਪ’ ਬੈਠੇ ਨੌਜਵਾਨ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਉਸ ਨੇ ਆਪਣੇ ਹੱਥੀਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਉਸ ਨੇ 6 ਸਾਲ ਪਹਿਲਾਂ ਉਸ ਨੇ ਮਾਂਗ ’ਚ ਸੰਧੂਰ ਭਰਦੇ ਹੋਏ ਜ਼ਿੰਦਗੀ ਦੇ ਹਰ ਔਖੇ-ਸੌਖੇ ਮੋੜ ’ਤੇ ਨਾਲ ਖੜ੍ਹਨ ਦਾ ਪ੍ਰਣ ਕੀਤਾ ਸੀ। ਜੇਲ੍ਹ 'ਚ ਬੰਦ ਰੋਹਿਤ ਸ਼ਰਮਾ ਦੇ ਨੇੜਲੇ ਦੱਸਦੇ ਹਨ ਕਿ ਸ਼ੁਰੂ ਤੋਂ ਹੀ ਹਿੰਦੀ ਸਾਹਿਤ ਪੜ੍ਹਨ ਦੇ ਸ਼ੌਕੀਨ ਰੋਹਿਤ ਨੇ ਜਦੋਂ ਕਾਪੀ ਪਿੰਨ ਚੁੱਕਦੇ ਹੋਏ ਵਰਕਿਆਂ ’ਤੇ ਅੱਖਰ ਲਿਖਣੇ ਸ਼ੁਰੂ ਕੀਤੇ ਤਾਂ ਹੌਲੀ-ਹੌਲੀ ਉਸ ਦੀਆਂ ਲਿਖ਼ਤਾਂ ਪ੍ਰਵਾਨ ਚੜ੍ਹਨ ਲੱਗੀਆਂ।
ਇਹ ਵੀ ਪੜ੍ਹੋ : ਮੁੜ ਅਹੁਦਾ ਸੰਭਾਲਣ ਮਗਰੋਂ ਮਨੀਸ਼ਾ ਗੁਲਾਟੀ ਦਾ ਪਹਿਲਾ ਬਿਆਨ, CM ਮਾਨ ਨੂੰ ਲੈ ਕੇ ਆਖ਼ੀ ਇਹ ਗੱਲ
ਇਸ ਮਗਰੋਂ ਕੁੱਝ ਸਮਾਂ ਉਹ ਪੱਤਰਕਾਰੀ ਖ਼ੇਤਰ ਵਿਚ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਚੁੱਕਦਾ ਰਿਹਾ। ਮੈਡੀਕਲ ਲਾਈਨ ਹੋਣ ਕਰ ਕੇ ਪਹਿਲਾਂ ਪਹਿਲ ਕਥਿਤ ਤੌਰ ’ਤੇ ਮੈਡੀਕਲ ਨਸ਼ਾ ਅਤੇ ਫ਼ਿਰ ਅਜਿਹੀ ਨਸ਼ੇ ਦੀ ਲੱਤ ਲੱਗੀ, ਜੋ ਰੋਹਿਤ ਨੂੰ ‘ਚਿੱਟੇ’ ਦੇ ਕਥਿਤ ਤੌਰ ’ਤੇ ਸੇਵਨ ਤੱਕ ਲੈ ਗਈ। ਵਿਆਹ ਮਗਰੋਂ ਵੀ ਆਪਣੀ ਪਤਨੀ ਮੋਨਿਕਾ ਸ਼ਰਮਾ ਨਾਲ ਹੱਸਦਾ-ਖ਼ੇਡਦਾ ਰਹਿਣ ਵਾਲਾ ਰੋਹਿਤ ਅਚਾਨਕ ਇਸ ਨਸ਼ੇ ਵੱਲ ਕਿਵੇਂ ਚਲਾ ਗਿਆ, ਇਹ ਭੇਤ ਬਣਿਆ ਹੋਇਆ ਹੈ। ਰੋਹਿਤ ਸ਼ਰਮਾ ਦੇ ਘਰ ਜਦੋਂ 3 ਕੁ ਵਰ੍ਹੇ ਪਹਿਲਾਂ ਜਦੋਂ ਦੋ ਜੁੜਵਾਂ ਬੱਚਿਆਂ ਨੇ ਜਨਮ ਲਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਪਰ ਇਕ ਬੱਚੇ ਦੀ ਮੌਤ ਹੋਣ ਮਗਰੋਂ ਪਰਿਵਾਰ 'ਚ ਇਕ ਤੋਂ ਬਾਅਦ ਇਕ ਭਰਾ ਅਤੇ ਪਿਤਾ ਦੀ ਮੌਤ ਨੇ ਰੋਹਿਤ ਸ਼ਰਮਾ ਨੂੰ ਹੋਰ ਵੀ ਅੰਦਰੋਂ ਝੰਜੋੜ ਦਿੱਤਾ। ਇਸ ਮਗਰੋਂ ਰੋਹਿਤ ਜ਼ਿਆਦਾ ਨਸ਼ੇ ਦਾ ਆਦੀ ਰਹਿਣ ਲੱਗਾ।
ਇਹ ਵੀ ਪੜ੍ਹੋ : ਪੰਜਾਬ 'ਚ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਨੂੰ ਲੈ ਕੇ ਪੁਲਸ ਦਾ ਨਵਾਂ ਪਲਾਨ, ਬਾਰਡਰ ਜ਼ਿਲ੍ਹਿਆਂ ਤੋਂ ਹੋਵੇਗੀ ਨਵੀਂ ਭਰਤੀ
ਅਨਭੋਲ ਬੱਚੇ ਨੇ ਥਾਣੇ ਦੀਆਂ ਕੰਧਾਂ ਤੱਕ ਰੁਆ ਛੱਡੀਆਂ
ਪਤਨੀ ਦਾ ਕਤਲ ਕਰ ਕੇ ਰੋਹਿਤ ਆਪਣੇ ਬੱਚੇ ਸਮੇਤ ਜਦੋਂ ਪੁਲਸ ਹਿਰਾਸਤ 'ਚ ਫੜ੍ਹਿਆ ਗਿਆ ਤਾਂ ਉਸ ਦੇ ਨੰਨ੍ਹੇ ਬੱਚੇ ਦੋਸ਼ਕ ਸ਼ਰਮਾ (3) ਨੇ ਥਾਣਾ ਸਿਟੀ ਸਾਉੂਥ ਦੀ ਕੰਧਾਂ ਤੱਕ ਰੁਆ ਛੱਡੀਆਂ। ’ਹਾਏ ਮੰਮੀ-ਹਾਏ ਮੰਮੀ’ ਕਿੱਥੇ ਹੈਂ ਤੇ ਫ਼ਿਰ ਮੈਂ ’ਪਾਪਾ ਕੋਲ ਜਾਣਾ’ ਕਹਿ ਰਹੇ ਦੋਸ਼ਕ ਨੂੰ ਇਸ ਗੱਲ ਦਾ ਰੱਤੀ ਭਰ ਵੀ ਪਤਾ ਨਹੀਂ ਸੀ ਕਿ ਉਸ ਦੀ ਮਾਂ ਉਸ ਥਾਂ ਚਲੀ ਗਈ ਹੈ, ਜਿਥੋਂ ਅੱਜ ਤੱਕ ਕੋਈ ਵਾਪਸ ਨਹੀਂ ਆਇਆ ਅਤੇ ਪਿਤਾ ਹੁਣ ਸੁਧਾਰ ਘਰ 'ਚ ਸਾਲਾਂ ਬੰਦੀ ਪਛਤਾਵਾ ਕਰੇਗਾ। ਦੋਸ਼ਕ ਦੀਆਂ ਚੀਕਾਂ ਸੁਣ ਪੁਲਸ ਮੁਲਾਜ਼ਮਾਂ ਅਤੇ ਖ਼ਾਸ ਕਰਕੇ ਮਹਿਲਾ ਮੁਲਾਜ਼ਮਾਂ ਸਮੇਤ ਥਾਣੇ ਖੜ੍ਹੇ ਹਰ ਵਿਅਕਤੀ ਦੀਆਂ ਅੱਖਾਂ ਵਿਚੋਂ ਹੰਝੂਆਂ ਦਾ ਵਹਿਣ ਆਪ-ਮੁਹਾਰੇ ਤੁਰ ਪਿਆ। ਦੂਜੇ ਪਾਸੇ ਬੁੱਧੀਜੀਵੀ ਵਰਗ ਨੇ ਸਾਰੀਆਂ ਸਿਆਸੀ ਧਿਰਾਂ ਦੇ ਰਾਜਾਂ ਵਿਚ ਸਿਥੈਟਿਕ ਡਰੱਗ ‘ਚਿੱਟੇ’ ਦੇ ਨਸ਼ੇ ਨੂੰ ਠੱਲ ਨਾ ਪੈਣ ਦੇ ਮਾਮਲੇ ’ਤੇ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਹਕੂਮਤਾਂ ਵਿਕਾਸ ਅਤੇ ਹੋਰਨਾਂ ਕੰਮਾਂ ਦੀ ਥਾਂ ਅਤੇ ਸਭ ਤੋਂ ਪਹਿਲਾਂ ਇਸ ਨਸ਼ੇ ਨੂੰ ਬੰਦ ਕਰਵਾਉਣ ਕਿਉਂਕਿ ਹਾਲਾਤ ਦਿਨੋਂ-ਦਿਨ ਵਿਗੜ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਖੰਨਾ 'ਚ ਵਿਦੇਸ਼ੀ ਕੁੜੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਫਲੈਟ 'ਚ ਬੁਲਾ ਕੇ ਦਰਿੰਦੇ ਨੇ ਲੁੱਟੀ ਇੱਜ਼ਤ
NEXT STORY