ਚੰਡੀਗੜ੍ਹ (ਪਾਲ) : ਪੀ. ਜੀ. ਆਈ. ਨੇ ਲਾਈਵ ਡੋਨਰ ਲਿਵਰ ਟਰਾਂਸਪਲਾਂਟ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਪਤੀ ਨੂੰ ਆਪਣੇ ਲਿਵਰ ਦਾ ਕੁਝ ਹਿੱਸਾ ਡੋਨੇਟ ਕੀਤਾ ਹੈ ਤੇ ਇਹ ਇਕ ਹਫ਼ਤਾ ਪਹਿਲਾਂ ਟਰਾਂਸਪਲਾਂਟ ਹੋਇਆ ਹੈ। ਮਰੀਜ਼ ਦੀ ਹਾਲਤ ਠੀਕ ਹੈ, ਨਾਲ ਹੀ ਉਸਨੂੰ ਡਿਸਚਾਰਜ ਵੀ ਕਰ ਦਿੱਤਾ ਗਿਆ ਹੈ। ਹੁਣ ਪਤੀ-ਪਤਨੀ, ਭਰਾ-ਭੈਣ, ਮਾਤਾ-ਪਿਤਾ ਜਾਂ ਰਿਸ਼ਤੇਦਾਰਾਂ ਦਾ ਲਿਵਰ ਡੋਨੇਟ ਕੀਤਾ ਜਾ ਸਕਦਾ ਹੈ।
2019 ’ਚ ਪਹਿਲਾ ਲਾਈਵ ਡੋਨਰ ਲਿਵਰ ਟਰਾਂਸਪਲਾਂਟ
ਇਸਤੋਂ ਪਹਿਲਾਂ 2019 ’ਚ ਪੀ. ਜੀ. ਆਈ. ਨੇ ਪਹਿਲਾ ਲਾਈਵ ਡੋਨਰ ਲਿਵਰ ਟਰਾਂਸਪਲਾਂਟ ਕੀਤਾ ਸੀ। 21 ਘੰਟੇ ਲੰਬੀ ਚੱਲੀ ਉਸ ਸਰਜਰੀ ਵਿਚ ਲਿਵਰ ਨੂੰ 7 ਸਾਲ ਦੇ ਇਕ ਲੜਕੇ ਵਿਚ ਟਰਾਂਸਪਲਾਂਟ ਕੀਤਾ ਗਿਆ ਸੀ, ਜਿਸ ਵਿਚ ਡੋਨਰ ਲੜਕੇ ਦੀ ਦਾਦੀ ਸੀ। ਡਾਕਟਰਾਂ ਦੀ ਮੰਨੀਏ ਤਾਂ ਕਿਡਨੀ ਦੇ ਮੁਕਾਬਲੇ ਲਿਵਰ ਟਰਾਂਸਪਲਾਂਟ ਥੋੜ੍ਹਾ ਮੁਸ਼ਕਲ ਹੈ। ਇਸ ਵਿਚ ਡੋਨਰ ਦੇ ਲਿਵਰ ਦਾ ਇਕ ਹਿੱਸਾ ਕੱਢ ਕੇ ਮਰੀਜ਼ ਨੂੰ ਟਰਾਂਸਪਲਾਂਟ ਕੀਤਾ ਜਾਂਦਾ ਹੈ ਅਤੇ ਇਨਫੈਕਸ਼ਨ ਦਾ ਖ਼ਤਰਾ ਵੱਧ ਰਹਿੰਦਾ ਹੈ। ਸਰਜਰੀ ਲਗਭਗ 12 ਘੰਟੇ ਤਕ ਚਲਦੀ ਹੈ। ਡਾਕਟਰਾਂ ਅਤੇ ਨਰਸਾਂ ਨੂੰ ਮਿਲਾ ਕੇ 21 ਮੈਂਬਰ ਟਰਾਂਸਪਲਾਂਟ ਦੀ ਟੀਮ ਦਾ ਹਿੱਸਾ ਹੁੰਦੇ ਹਨ। ਟਰਾਂਸਪਲਾਂਟ ਸਫਲ ਰੱਖਣ ਲਈ ਮਰੀਜ਼ ਦਵਾਈ ਦੀ ਮਦਦ ਨਾਲ ਲੰਬੇ ਸਮੇਂ ਤਕ ਜਿਊਂਦਾ ਰਹਿੰਦੇ ਹਨ। ਜੇਕਰ ਲਿਵਰ ਦਾ ਠੀਕ ਤਰੀਕੇ ਨਾਲ ਟਰਾਂਸਪਲਾਂਟ ਹੋ ਜਾਵੇ ਤਾਂ ਤੇਜ਼ੀ ਨਾਲ ਰੀਜਨਰੇਟ ਹੁੰਦਾ ਹੈ।
ਇਹ ਵੀ ਪੜ੍ਹੋ : ਪਰਾਲੀ ਦੇ ਸੁਚੱਜੇ ਨਿਪਟਾਰੇ ਨੂੰ ਲੈ ਕੇ ਕਿਸਾਨਾਂ ਲਈ ਅਹਿਮ ਖ਼ਬਰ, ਇੰਝ ਮੁਹੱਈਆ ਕਰਵਾਏ ਜਾਣਗੇ ਸਰਫੇਸ ਸੀਡਰ
ਅਗਸਤ ’ਚ ਪੀ. ਜੀ. ਆਈ. ਨੂੰ ਕੀਤਾ ਸੀ ਸਨਮਾਨਿਤ
ਪੀ. ਜੀ. ਆਈ. ਵਿਚ ਪਿਛਲੇ ਸਾਲ ਤੋਂ ਹੁਣ ਤਕ 41 ਬਰੇਨ ਡੈੱਡ ਮਰੀਜ਼ਾਂ ਦੀ ਬਦੌਲਤ 110 ਤੋਂ ਵੱਧ ਲੋਕਾਂ ਨੂੰ ਇਕ ਨਵੀਂ ਜ਼ਿੰਦਗੀ ਮਿਲੀ ਹੈ। ਪਿਛਲੇ ਕਈ ਸਾਲਾਂ ਤੋਂ ਬਰੇਨ ਡੈੱਡ ਮਰੀਜ਼ਾਂ ਦੇ ਆਰਗਨ ਟਰਾਂਸਪਲਾਂਟ ਕਰ ਕੇ ਜ਼ਰੂਰਤਮੰਦਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਪੀ. ਜੀ. ਆਈ. ਨੂੰ ਇੰਡੀਅਨ ਆਰਗਨ ਡੋਨੇਸ਼ਨ ਡੇਅ ’ ਤੇ ਸਨਮਾਨਿਤ ਕੀਤਾ ਗਿਆ ਸੀ। ਪੀ. ਜੀ. ਆਈ. ਦੇਸ਼ ਦਾ ਪਹਿਲਾ ਹਸਪਤਾਲ ਹੈ, ਜਿੱਥੇ ਸਭ ਤੋਂ ਵੱਧ ਬਰੇਨ ਡੈੱਡ ਮਰੀਜ਼ਾਂ ਦੇ ਆਰਗਨ ਡੋਨੇਟ ਹੋਣ ਦੇ ਨਾਲ ਹੀ ਟਰਾਂਸਪਲਾਂਟ ਕੀਤੇ ਜਾ ਰਹੇ ਹਨ। ਪਿਛਲੇ ਮਹੀਨੇ 13ਵੇਂ ਇੰਡੀਅਨ ਆਰਗਨ ਡੋਨੇਸ਼ਨ ਡੇਅ ਸਮਾਰੋਹ ਵਿਚ ਪੀ. ਜੀ. ਆਈ. ਨੂੰ ਇਹ ਐਵਾਰਡ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : 30 ਅਕਤੂਬਰ ਤੋਂ ਬਦਲਣਗੇ ਰਾਹੁਲ ਦੇ ਸਿਤਾਰੇ!, ਨਵੇਂ ਗੱਠਜੋੜ ਨੂੰ ਬੁਲੰਦੀਆਂ ’ਤੇ ਲਿਜਾਣਗੇ
ਡਾਇਰੈਕਟਰ ਨੇ ਬਣਾਈਆਂ ਟਰਾਂਸਪਲਾਂਟ ਲਈ ਦੋ ਟੀਮਾਂ
2011 ਤੋਂ ਪੀ. ਜੀ. ਆਈ. ਵਿਚ ਲਿਵਰ ਟਰਾਂਸਪਲਾਂਟ ਕੀਤਾ ਜਾ ਰਿਹਾ ਹੈ। ਪਹਿਲਾਂ ਟਰਾਂਸਪਲਾਂਟ ਲਈ ਸਿਰਫ ਇਕ ਟੀਮ ਹੁੰਦੀ ਸੀ ਪਰ ਡਾਇਰੈਕਟਰ ਪੀ. ਜੀ. ਆਈ. ਡਾ. ਵਿਵੇਕ ਲਾਲ ਨੇ ਹਾਲ ਹੀ ਵਿਚ ਟਰਾਂਸਪਲਾਂਟ ਲਈ ਦੋ ਟੀਮਾਂ ਬਣਾਈਆਂ ਹਨ, ਤਾਂਕਿ ਟਰਾਂਸਪਲਾਂਟ ਨੂੰ ਹੋਰ ਤੇਜ਼ੀ ਨਾਲ ਕੀਤਾ ਜਾ ਸਕੇ। ਲਿਵਰ ਟਰਾਂਸਪਲਾਂਟ ਦੇ ਮਰੀਜ਼ਾਂ ਦੀ ਗੱਲ ਕਰੀਏ ਤਾਂ ਆਮ ਤੌਰ ’ਤੇ ਪੀ. ਜੀ. ਆਈ. ਵਿਚ 30 ਤੋਂ 40 ਮਰੀਜ਼ਾਂ ਦੀ ਵੇਟਿੰਗ ਲਿਸਟ ਰਹਿੰਦੀ ਹੈ ਪਰ ਲਿਵਰ ਟਰਾਂਸਪਲਾਂਟ ਵਿਚ ਸਭ ਤੋਂ ਮੁਸ਼ਕਲ ਡੋਨਰ ਦਾ ਨਾ ਮਿਲਣਾ ਅਤੇ ਆਰਗਨ ਦਾ ਮੈਚ ਨਾ ਹੋਣਾ ਹੁੰਦਾ ਹੈ।
ਇਹ ਵੀ ਪੜ੍ਹੋ : 48 ਘੰਟਿਆਂ ਤੋਂ ਟਾਵਰਾਂ ''ਤੇ ਚੜ੍ਹੇ ਅਪ੍ਰੈਂਟਿਸਸ਼ਿਪ ਲਾਈਨਮੈਨਾਂ ਦੀ ਸੂਬਾ ਸਰਕਾਰ ਨੂੰ ਚਿਤਾਵਨੀ, ਕਿਹਾ : ''ਨੌਕਰੀਆਂ ਲਵਾਂਗੇ ਜਾਂ ਮਰਾਂਗੇ''
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਤੰਬਰ ਦੇ ਸ਼ੁਰੂਆਤੀ ਦਿਨਾਂ ’ਚ ਪੈ ਰਹੀ ਅਪ੍ਰੈਲ ਵਰਗੀ ਗਰਮੀ, ਆਉਣ ਵਾਲੇ ਦਿਨਾਂ ’ਚ ਬਦਲੇਗਾ ਮੌਸਮ
NEXT STORY