ਅਬੋਹਰ (ਸੁਨੀਲ) : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਯੋਜਨਾ ਪੂਰੀ ਤਰ੍ਹਾਂ ਲਾਗੂ ਨਾ ਹੋਣ ਕਾਰਣ ਅਜੇ ਵੀ ਕਰਜ਼ਾਈ ਕਿਸਾਨ ਖੁਦਕੁਸ਼ੀ ਦੇ ਰਸਤੇ ਨੂੰ ਅਪਣਾਉਣ ਨੂੰ ਮਜਬੂਰ ਹੋ ਰਹੇ ਹਨ। ਇਸੇ ਤਹਿਤ ਬੀਤੀ ਰਾਤ ਅਬੋਹਰ-ਸ਼੍ਰੀਗੰਗਾਨਗਰ ਕੌਮਾਂਤਰੀ ਰੋਡ ਨੰ. 15 'ਤੇ ਸਥਿਤ ਉਪਮੰਡਲ ਦੇ ਪਿੰਡ ਗੁੰਮਜਾਲ ਦੀ ਦਾਖਲੀ ਢਾਣੀ ਵਾਸੀ ਇਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਗੁੰਮਜਾਲ ਅਤੇ ਪੰਨੀਵਾਲਾ ਵਿਚਾਲੇ ਸਥਿਤ ਢਾਣੀ ਵਾਸੀ ਕਰੀਬ 60 ਸਾਲਾ ਵਿਅਕਤੀ ਵਿਸ਼ਨੂੰ ਪੁੱਤਰ ਹੇਤਰਾਮ ਦੇ ਭਰਾ ਨਵੀਨ ਅਤੇ ਪ੍ਰਵੀਣ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਨ੍ਹਾਂ ਦੀ ਗੁੰਮਜਾਲ 'ਚ ਕੁਝ ਏਕੜ ਜ਼ਮੀਨ ਹੈ, ਜਿਸ 'ਤੇ ਬੈਂਕਾਂ ਦਾ ਲੱਖਾਂ ਰੁਪਇਆ ਕਰਜ਼ਾ ਚੜ੍ਹਿਆ ਹੈ ਕਿਉਂਕਿ ਉਸ ਖੇਤਰ 'ਚ ਨਹਿਰੀ ਪਾਣੀ ਉਪਲਬਧ ਨਾ ਹੋਣ ਕਾਰਣ ਫਸਲਾਂ ਚੰਗੀ ਤਰ੍ਹਾਂ ਨਹੀਂ ਹੋ ਪਾਉਂਦੀਆਂ ਅਤੇ ਹੌਲੀ-ਹੌਲੀ ਉਨ੍ਹਾਂ 'ਤੇ ਲੱਖਾਂ ਰੁਪਏ ਦਾ ਕਰਜ਼ ਹੋਣ ਨਾਲ ਆਏ ਦਿਨ ਬੈਂਕ ਵਾਲੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ।
ਇਸੇ ਕਰ ਕੇ ਬੀਤੀ ਰਾਤ ਵਿਸ਼ਨੂੰ ਨੇ ਆਪਣੇ ਕਮਰੇ 'ਚ 315 ਬੋਰ ਦੀ ਪਿਸਟਲ ਨਾਲ ਖੁਦ ਨੂੰ ਗੋਲੀ ਮਾਰ ਲਈ। ਘਟਨਾ ਦਾ ਪਤਾ ਲੱਗਣ 'ਤੇ ਦੇਰ ਰਾਤ ਥਾਣਾ ਖੂਈਆਂ ਸਰਵਰ ਮੁਖੀ ਪਰਮਜੀਤ ਅਤੇ ਏ. ਐੱਸ. ਆਈ. ਬਲਵੀਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਤੋਂ ਰਿਵਾਲਵਰ ਬਰਾਮਦ ਕਰਦੇ ਹੋਏ ਕਾਰਵਾਈ ਸ਼ੁਰੂ ਕੀਤੀ ਅਤੇ ਸਵੇਰੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ।
ਨਵਾਂਸ਼ਹਿਰ ਦੇ ਬਹੁਚਰਚਿਤ ਮਾਂ-ਪੁੱਤ ਦੇ ਕਾਤਲ ਪ੍ਰੇਮੀ ਨੂੰ ਉਮਰ ਕੈਦ
NEXT STORY