ਕੁਰਾਲੀ (ਬਠਲਾ) : ਸਥਾਨਕ ਖਰੜ ਮਾਰਗ 'ਤੇ ਸਥਿਤ ਪਿੰਡ ਲਖਨੌਰ ਕੋਲ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਤੀਜਾ ਜ਼ਖ਼ਮੀ ਹੋ ਗਿਆ। ਇਸ ਹਾਦਸੇ ਸਬੰਧੀ ਪੁਲਸ ਨੇ ਗੱਡੀ ਚਾਲਕ ਖਲਾਫ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਸਮੇਂ ਪਿੰਡ ਲਖਨੌਰ ਦੀ ਫਰਨੀਚਰ ਮਾਰਕੀਟ ਕੋਲ ਉਸ ਸਮੇਂ ਹੋਇਆ ਜਦੋਂ ਖਰੜ ਵਲੋਂ ਆ ਰਹੇ ਇਕ ਮੋਟਰ ਸਾਈਕਲ ਨੂੰ ਪਿਛੇ ਆ ਰਹੀ ਇਕ ਗੱਡੀ ਨੇ ਟੱਕਰ ਮਾਰ ਦਿੱਤੀ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਕੁਰਾਲੀ ਵਾਸੀ ਨਰੇਸ਼ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਚਨਾਲੋਂ ਦੀ ਫੈਕਟਰੀ ਵਿਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਲਾਕਡਾਊਨ ਕਾਰਨ ਉਹ ਘਰ 'ਚ ਹੀ ਸੀ ਅਤੇ ਉਸ ਦੇ ਦੋਸਤ ਪਰਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਉਸ ਨੂੰ ਮਿਲਣ ਲਈ ਆ ਗਏ।
ਇਹ ਵੀ ਪੜ੍ਹੋ : ਸਾਲੇਹਾਰ ਨਾਲ ਨਾਜਾਇਜ਼ ਸੰਬੰਧਾਂ ''ਚ ਵੱਡੀ ਵਾਰਦਾਤ, ਜਵਾਈ ਨੇ ਕਿਰਚਾਂ ਮਾਰ ਕਤਲ ਕੀਤਾ ਸਹੁਰਾ
ਇਸ ਦੌਰਾਨ ਉਹ ਅਤੇ ਪਰਵਿੰਦਰ ਸਿੰਘ ਆਪਣੇ ਦੋਸਤ ਜਸਪ੍ਰੀਤ ਸਿੰਘ ਨੂੰ ਪਿੰਡ ਘਟੌਰ ਉਸ ਦੇ ਸਹੁਰੇ ਘਰ ਮੋਟਰਸਾਈਕਲ 'ਤੇ ਛੱਡਣ ਚਲੇ ਗਏ। ਉਸ ਨੇ ਦੱÎਿਆਿ ਕਿ ਇਸ ਦੌਰਾਨ ਲਖਨੌਰ ਕੋਲ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਕਿਸੇ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਤਿਨੇ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਪਰਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਅਰਨੌਲੀ (ਰੋਪੜ) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਜ਼ਖ਼ਮੀ ਨੌਜਵਾਨ ਨੂੰ ਚੰਡੀਗੜ੍ਹ ਦੇ ਸੈਕਟਰ-16 ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਜਸਪ੍ਰੀਤ ਸਿੰਘ ਵਾਸੀ ਵਾਰਡ ਨੰਬਰ 2 ਕੁਰਾਲੀ ਦੀ ਵੀ ਮੌਤ ਹੋ ਗਈ। ਜਦਕਿ ਨਰੇਸ਼ ਕੁਮਾਰ ਹਸਪਤਾਲ ਵਿਚ ਦਾਖਲ ਹੈ। ਸਦਰ ਪੁਲਸ ਨੇ ਅਣਪਛਾਤੇ ਗੱਡੀ ਚਾਲਕ ਖਲਾਫ ਕੇਸ ਦਰਜ ਕਰ ਲਿਆ ਹੈ ਅਤੇ ਮ੍ਰਿਤਕਾਂ ਦੀ ਲਾਸ਼ਾਂ ਪੋਸਟਮਾਰਟਮ ਉਪਰੰਤ ਉਨ੍ਹਾਂ ਦੇ ਪਰਵਾਰਕਿ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪਟਿਆਲਾ ਜ਼ਿਲੇ ''ਚ ਕੋਰੋਨਾ ਦਾ ਕਹਿਰ, 5 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ
ਡਾ. ਓਬਰਾਏੇ ਦਾ ਉਪਰਾਲਾ, ਰਾਜਿੰਦਰਾ ਹਸਪਤਾਲ ਨੂੰ ਸੌਂਪੀਆ ਪੀ.ਪੀ.ਈ.ਕਿੱਟਾਂ ਅਤੇ ਮਾਸਕ
NEXT STORY