ਰੂਪਨਗਰ (ਵਿਜੇ ਸ਼ਰਮਾ): ਪੰਜਾਬ 'ਚ ਟਿੱਡੀ ਦਲ ਦਾ ਹਮਲਾ ਸ਼ੁਰੂ ਹੋ ਗਿਆ ਹੈ, ਜਿਸ ਲਈ ਜ਼ਿਲ੍ਹਾ ਰੂਪਨਗਰ 'ਚ ਖੇਤੀਬਾੜੀ ਮਹਿਕਮੇ ਵਲੋਂ ਪੂਰਨ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਅਵਤਾਰ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਜ਼ਿਲ੍ਹੇ 'ਚ 5 ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਜਿਸਦੀ ਅਗਵਾਈ 'ਚ ਬਲਾਕ ਪੱਧਰ ਦੇ ਖੇਤੀਬਾੜੀ ਅਧਿਕਾਰੀ ਕਰਨਗੇ ਅਤੇ ਇਕ ਟੀਮ 'ਚ ਕਰੀਬ 40 ਕਰਮਚਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਦਾ ਮੁਕਾਬਲਾ ਕਰਨ ਲਈ ਜ਼ਿਲ੍ਹੇ ਦੇ 15 ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕੀਤਾ ਗਿਆ ਹੈ ਅਤੇ ਟਿੱਡੀ ਦਲ ਦੇ ਹਮਲੇ ਨਾਲ ਨਿਪਟਣ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ 'ਚ ਖੇਤੀਬਾੜੀ ਵਿਭਾਗ, ਸਿਹਤ ਵਿਭਾਗ, ਪੇਂਡੂ ਵਿਕਾਸ ਵਿਭਾਗ, ਫਾਇਰ ਬ੍ਰਿਗੇਡ ਵਿਭਾਗ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪ੍ਰਮੁੱਖ ਕਿਸਾਨਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਪਾਸੋਂ ਵੱਡੇ ਪੰਪ ਵੀ ਮੰਗਵਾਏ ਗਏ ਹਨ। ਜੇਕਰ ਰਾਤ ਸਮੇਂ ਹਮਲਾ ਕਰਨ ਤੇ ਲੋੜ ਪਈ ਤਾਂ ਫਲੱਡ ਲਾਇਟਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।
ਇਸ ਸਬੰਧੀ ਸਮਾਜ ਸੇਵੀ ਅਤੇ ਕਿਸਾਨ ਸੁਖਵਿੰਦਰ ਸਿੰਘ ਗਿੱਲ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟਿੱਡੀ ਦਲ ਝੁੰਡਾਂ ਦੇ ਰੂਪ 'ਚ ਆਉਂਦਾ ਹੈ ਅਤੇ ਜਿਹੜੀ ਫਸਲ 'ਤੇ ਹਮਲਾ ਕਰ ਦਿੰਦਾ ਹੈ ਉਸ ਬੂਟੇ ਨੂੰ ਖਤਮ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਸਰਕਾਰ ਨੂੰ ਅਗਾਮੀ ਅਤੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਜਿਸ ਨਾਲ ਟਿੱਡੀ ਦਲ ਦਾ ਰੁੱਖ ਬਦਲ ਜਾਵੇ।ਸਰਬਜੀਤ ਸਿੰਘ ਹੁੰਦਲ, ਕਿਸਾਨ ਅਤੇ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲਾ ਰੂਪਨਗਰ ਨੇ ਕਿਹਾ ਕਿ ਭਾਂਵੇ ਪੰਜਾਬ ਸਰਕਾਰ ਨੇ ਟਿੱਡੀ ਦਲ ਨੂੰ ਲੈ ਕੇ ਅਲਰਟ ਕੀਤਾ ਹੈ ਕਿ ਲੋਕਾਂ ਤੇ ਕਿਸਾਨਾਂ ਦੇ ਸਹਿਯੋਗ ਨਾਲ ਟਿੱਡੀ ਦਲ ਦੇ ਹਮਲੇ ਨੂੰ ਰੋਕਾਂਗੇ। ਉਨ੍ਹਾਂ ਸਰਕਾਰ 'ਤੇ ਟਿੱਪਣੀ ਕਰਦੇ ਕਿਹਾ ਕੀ ਇਸਦਾ ਤਰ੍ਹਾਂ ਦਾ ਸਿਸਟਮ ਹੈ ਜਿਸ ਨਾਲ ਟਿੱਡੀ ਦਲ 'ਤੇ ਕਾਬੂ ਪਾਇਆ ਜਾ ਸਕੇਗਾ? ਉਨ੍ਹਾਂ ਕਿਹਾ ਕਿ ਟਿੱਡੀ ਦਲ ਦੀ ਕੁਦਰਤੀ ਮਾਰ ਤੋ ਕਿਸਾਨਾਂ ਨੂੰ ਕਿਵੇਂ ਬਚਾਅ ਪਾਉਣਗੇ।ਹੁੰਦਲ ਨੇ ਕਿਹਾ ਕਿ ਟਿੱਡੀ ਦਲ ਵਰਗੀ ਕੁਦਰਤੀ ਮਾਰ ਦਾ ਟਾਕਰਾ ਕਰਨ ਲਈ ਸਰਕਾਰ ਨੂੰ ਸੀਰੀਅਸ ਹੋ ਕੇ ਫੈਸਲਾ ਲੈਣਾ ਪਵੇਗਾ ਤਾਂ ਜੋ ਪਹਿਲਾਂ ਤੋ ਹੀ ਡੁੱਬਦੀ ਜਾ ਰਹੀ ਕਿਸਾਨੀ ਨੂੰ ਟਿੱਡੀ ਦਲ ਦੇ ਹਮਲੇ ਤੋ ਬਚਾਇਆ ਜਾ ਸਕੇ।
ਘਰੇਲੂ ਉਡਾਣਾਂ ਰਾਹੀਂ ਮੋਹਾਲੀ ਪੁੱਜੇ 252 ਮੁਸਾਫਰ ਘਰਾਂ ’ਚ ਕੀਤੇ ਇਕਾਂਤਵਾਸ
NEXT STORY