ਪਟਿਆਲਾ (ਬਲਜਿੰਦਰ)—ਲੋਕ ਸਭਾ ਚੋਣਾਂ ਦੇ ਸਬੰਧ ਵਿਚ ਚੋਣ ਜ਼ਾਬਤਾ ਲੱਗਣ ਤੋਂ ਚੰਦ ਦਿਨ ਪਹਿਲਾਂ ਹੀ ਨਗਰ ਨਿਗਮ ਵੱਲੋਂ ਅਲਾਟ ਕੀਤੇ ਗਏ 44 ਕਰੋੜ ਦੇ ਵਿਕਾਸ ਕੰਮਾਂ 'ਤੇ ਅਕਾਲੀ ਦਲ ਨੇ ਫਿਰ ਤੋਂ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪ੍ਰਧਾਨ ਫਿਰ ਤੋਂ ਚੋਣ ਕਮਿਸ਼ਨ ਨੂੰ ਇਕ ਪੱਤਰ ਲਿਖ ਕੇ 44 ਕਰੋੜ ਰੁਪਏ ਦੇ ਅਲਾਟ ਕੀਤੇ ਗਏ ਕੰਮਾਂ ਦਾ ਰਿਕਾਰਡ ਸੀਲ ਕਰਨ ਅਤੇ ਸਬੰਧਤ ਅਧਿਕਾਰੀਆਂ ਦਾ ਤਬਾਦਲਾ ਕਰਨ ਕਰਨ ਦੀ ਮੰਗ ਕੀਤੀ ਗਈ ਹੈ। ਅਕਾਲੀ ਦਲ ਵੱਲੋਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਵੱਲੋਂ 13, 14 ਅਤੇ 17 ਮਾਰਚ ਨੂੰ ਸ਼ਿਕਾਇਤ ਕੀਤੀ ਗਈ ਸੀ। ਚੋਣ ਕਮਿਸ਼ਨ ਵੱਲੋ Îਇਸ ਮਾਮਲੇ ਵਿਚ ਨਗਰ Îਨਿਗਮ ਪਟਿਆਲਾ ਤੋਂ ਜਵਾਬ ਵੀ ਮੰਗਿਆ ਗਿਆ ਸੀ। ਅਕਾਲੀ ਦਲ ਨੇ ਦੋਸ਼ ਲਾਏ ਸਨ ਕਿ ਚੋਣ ਜ਼ਾਬਤੇ ਤੋਂ ਤਿੰਨ ਦਿਨ ਪਹਿਲਾਂ ਹੀ 44 ਕਰੋੜ ਰੁਪਏ ਦੇ ਕੰਮ ਅਲਾਟ ਕੀਤੇ ਗਏ।
ਇਹ ਕੰਮ ਉਨ੍ਹਾਂ ਕੰਪਨੀਆਂ ਨੂੰ ਦਿੱਤੇ ਗਏ ਹਨ ਜਿਹੜੀਆਂ ਨਿਯਮ ਪੂਰੇ ਨਹੀਂ ਕਰਦੀਆਂ ਹਨ। ਅਕਾਲੀ ਦਲ ਵੱਲੋਂ ਇਸ ਮਾਮਲੇ ਵਿਚ ਅੱਧੀ ਦਰਜਨ ਤੋਂ ਵੱਧ ਸਵਾਲ ਉਠਾਏ ਗਏ ਸਨ। ਇਨ੍ਹਾਂ ਵਿਚ ਫਾਇਨਾਂਸ਼ੀਅਲ ਅਤੇ ਟੈਕਨੀਕਲ ਬਿੱਡ ਇਕ ਦਿਨ ਵਿਚ ਖੋਲ੍ਹਣਾ ਅਤੇ ਜਿਹੜੀਆਂ ਕੰਪਨੀਆਂ ਨੂੰ ਕੰਮ ਦਿੱਤਾ ਗਿਆ ਹੈ, ਉਨ੍ਹਾਂ ਕੰਪਨੀਆਂ ਦੀ ਫਾਇਨਾਂਸ਼ੀਅਲ ਸਕਿਉਰਿਟੀ ਅਤੇ ਕਈ ਹੋਰ ਇਤਰਾਜ਼ ਸ਼ਾਲ ਹਨ। ਅਕਾਲੀ ਦਲ ਨੇ ਫਿਰ ਤੋਂ ਰਿਮਾਈਂਡਰ ਪਾ ਕੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਨਾਲ ਸਬੰਧਤ ਰਿਕਾਰਡ ਨੂੰ ਸੀਲ ਕੀਤਾ ਜਾਵੇ। ਇਸ ਦੀ ਜਾਂਚ ਕਿਸੇ ਰਿਟਾÎਇਰਡ ਜੱਜ ਤੋਂ ਕਰਵਾਈ ਜਾਵੇ। ਸਬੰਧਤ ਅਧਿਕਾਰੀਆਂ ਦੇ ਤੁਰੰਤ ਤਬਾਦਲੇ ਕੀਤੇ ਜਾਣ।
ਪਟਿਆਲਾ 'ਚ ਹੁਣ ਤੱਕ ਆਈਆਂ 86 ਸ਼ਿਕਾਇਤਾਂ
ਲੋਕ ਸਭਾ ਚੋਣਾਂ ਨੂੰ ਲੈ ਕੇ ਪਟਿਆਲਾ ਨਾਲ ਸਬੰਧਤ ਹੁਣ ਤੱਕ 86 ਸ਼ਿਕਾਇਤਾਂ ਪਹੁੰਚੀਆਂ ਹਨ। ਇਨ੍ਹਾਂ ਵਿਚ 49 ਸ਼ਿਕਾਇਤਾਂ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਐਪ 'ਸੀ ਵਿਜ਼ਲ' ਤੋਂ ਆਈਆਂ ਹਨ। 25 ਡਾਇਰੈਕਟ ਅਤੇ 12 ਆਫ ਲਾਈਨ ਸ਼ਿਕਾਇਤਾਂ ਸ਼ਾਮਲ ਹਨ। ਇਨ੍ਹਾਂ ਵਿਚੋਂ 60 ਫੀਸਦੀ ਸ਼ਿਕਾÎਇਤਾਂ ਤਾਂ ਪਬਲਿਕ ਪ੍ਰਾਪਰਟੀ ਨੂੰ ਡੀਫੇਸਮੈਂਟ ਨਾਲ ਸਬੰਧਤ ਹਨ। ਇਹ ਸਮੁੱਚੀਆਂ ਸ਼ਿਕਾਇਤਾਂ ਨੋਡਲ ਅਫਸਰ ਇਨਾਇਤ ਗੁਪਤਾ ਵੱਲੋਂ ਸਬੰਧਤ ਏ. ਆਰ. ਓ. ਨੂੰ ਭੇਜ ਦਿੱਤੀਆਂ ਗਈਆਂ ਹਨ। ਪਿਛਲੇ ਕੁਝ ਸਾਲਾਂ ਵਿਚ ਲੋਕਾਂ 'ਚ ਆਨਲਾਈਨ ਸ਼ਿਕਾਇਤ ਅਤੇ ਐਪ ਦੇ ਸਬੰਧ ਵਿਚ ਕਾਫੀ ਜਾਣਕਾਰੀ ਵਧੀ ਹੈ। ਹੁਣ ਲੋਕ ਪਹਿਲਾਂ ਨਾਲੋਂ ਕਾਫੀ ਐਕਟਿਵ ਹਨ। ਪਹਿਲਾਂ ਆਮ ਤੌਰ 'ਤੇ ਪਾਰਟੀ ਪੱਧਰ ਜਾਂ ਫਿਰ ਕਿਸੇ ਸੰਗਠਨ ਨਾਲ ਸਬੰਧਤ ਸ਼ਿਕਾਇਤਾਂ ਆਉਂਦੀਆਂ ਸਨ। ਹੁਣ ਆਮ ਲੋਕਾਂ ਵੱਲੋਂ ਚੋਣ ਕਮਿਸ਼ਨ ਦੀ ਐਪ 'ਤੇ ਸਿੱਧੇ ਤੌਰ 'ਤੇ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਹਨ। ਹੁਣ ਤੱਕ 49 ਸ਼ਿਕਾਇਤਾਂ ਦਾ ਐਪ 'ਤੇ ਪਹੁੰਚਣਾ ਕਾਫੀ ਪ੍ਰਭਾਵਸ਼ਾਲੀ ਕਿਹਾ ਜਾ ਸਕਦਾ ਹੈ।
ਅੰਮ੍ਰਿਤਸਰ ਦੀ ਲੋਕ ਸਭਾ ਸੀਟ ਰਵਾਇਤੀ ਪਾਰਟੀਆਂ ਲਈ ਬਣੀ ਟੇਢੀ ਖੀਰ
NEXT STORY