ਚੰਡੀਗੜ੍ਹ (ਵਿਜੇ) : ਸਾਲ 2019 ਦੀਆਂ ਲੋਕ ਸਭਾ ਚੋਣਾਂ ਦੀ ਤਰੀਕ ਅਜੇ ਫਾਈਨਲ ਨਹੀਂ ਹੋਈ ਹੈ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਲੈ ਲਿਆ ਹੈ ਕਿ ਚੋਣਾਂ 'ਚ ਪਾਰਦਰਸ਼ਤਾ ਲਿਆਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਪ੍ਰਸ਼ਾਸਨ ਵਲੋਂ ਫੈਸਲਾ ਲਿਆ ਗਿਆ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸਾਰੇ ਪੋਲਿੰਗ ਬੂਥਾਂ 'ਤੇ ਲਾਈਵ ਕਾਸਟਿੰਗ ਰਾਹੀਂ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਬੂਥ ਕੈਪਚਰਿੰਗ, ਮਨੀ ਡਿਸਟ੍ਰੀਬਿਊਸ਼ਨ ਅਤੇ ਜਾਅਲੀ ਵੋਟ ਸਮੇਤ ਹੋਰ ਕਿਸੇ ਵੀ ਗੈਰ ਕਾਨੂੰਨੀ ਘਟਨਾ 'ਤੇ ਨਜ਼ਰ ਰੱਖੀ ਜਾ ਸਕੇ। ਇਸ ਦੇ ਲਈ ਚੰਡੀਗੜ੍ਹ ਦੇ ਚੀਫ ਇਲੈਕਟੋਰਲ ਅਫਸਰ ਨੇ ਕੰਪਨੀਆਂ ਤੋਂ ਰਿਕਵੈਸਟ ਫਾਰ ਪ੍ਰਪੋਜ਼ਲ ਮੰਗੇ ਹਨ ਤਾਂ ਜੋ ਜਲਦੀ ਤੋਂ ਜਲਦੀ ਕੰਪਨੀ ਨੂੰ ਫਾਈਨਲ ਕਰਕੇ ਅੱਗੇ ਦਾ ਕੰਮ ਸ਼ੁਰੂ ਕੀਤਾ ਜਾ ਸਕੇ।
ਅਸਲ 'ਚ ਕੈਮਰੇ ਲਾਉਣ ਨਾਲ ਪੂਰੀ ਚੋਣ ਪ੍ਰਕਿਰਿਆ ਨੂੰ ਲਾਈਵ ਬ੍ਰਾਡਕਾਸਟ ਅਤੇ ਮਾਨੀਟਰ ਕੀਤਾ ਜਾ ਸਕੇਗਾ। 600 ਕੈਮਰੇ ਸਾਰੇ ਪੋਲਿੰਗ ਬੂਥਾਂ ਅਤੇ ਗਿਣਤੀ ਕੇਂਦਰਾਂ 'ਤੇ ਲਾਏ ਜਾਣਗੇ। ਪ੍ਰਸ਼ਾਸਨ ਵਲੋਂ ਸ਼ਰਤ ਰੱਖੀ ਗਈ ਹੈ ਕਿ ਸਾਰੇ ਪੋਲਿੰਗ ਬੂਥਾਂ 'ਚ ਆਈ. ਪੀ. ਬੇਸਡ ਐੱਚ. ਡੀ. ਵੈੱਬ ਕੈਮਰੇ ਲਾਏ ਜਾਣਗੇ ਅਤੇ ਹਰੇਕ ਪੋਲਿੰਗ ਬੂਥ 'ਚ ਕੰਪਨੀ ਦਾ ਇਕ ਕਰਮਚਾਰੀ ਮੌਜੂਦ ਰਹੇਗਾ।
ਪਾਕਿਸਤਾਨ 'ਤੇ ਫੁੱਟਿਆ ਭੱਠਲ ਦਾ ਗੁੱਸਾ (ਵੀਡੀਓ)
NEXT STORY