ਸੰਗਰੂਰ (ਰਾਜੇਸ਼ ਕੋਹਲੀ) : ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਦੇਸ਼ ਵਾਸੀਆਂ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਹਮਲੇ ਦੇ 4 ਦਿਨ ਬਾਅਦ ਪਾਕਿਸਤਾਨ ਦੇ ਆਏ ਬਿਆਨ 'ਤੇ ਦੇਸ਼ ਦੇ ਲੋਕਾਂ ਦਾ ਗੁੱਸਾ ਹੋਰ ਫੁੱਟ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੁਲਵਾਮਾ ਹਮਲੇ ਦੇ ਭਾਰਤ ਤੋਂ ਸਬੂਤ ਮੰਗੇ ਸਨ, ਜਿਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਜਾਹਿਰ ਕਰਦਿਆਂ ਕਿਹਾ ਕਿ ਅੱਤਵਾਦੀ ਅਜਹਰ ਮਸੂਦ ਪਾਕਿਸਤਾਨ 'ਚ ਹੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਜੈਸ਼-ਏ-ਮੁਹੰਮਦ ਦਾ ਸਰਗਨਾ ਬਹਾਵਲਪੁਰ 'ਚ ਬੈਠਿਆ ਹੈ, ਜਿਸਨੇ ਆਈ.ਐੱਸ.ਆਈ. ਦੀ ਮਦਦ ਨਾਲ ਪੁਲਵਾਮਾ ਹਮਲੇ ਦੀ ਸਾਜਿਸ਼ ਰਚੀ ਸੀ ਉਸਨੂੰ ਫੜ੍ਹ ਕੇ ਦਿਖਾਓ। ਇਮਰਾਨ ਖਾਨ ਦੇ ਬਿਆਨ ਤੋਂ ਬਾਅਦ ਸ਼ੁਰੂ ਹੋਈ ਸ਼ਬਦੀ ਜੰਗ 'ਚ ਰਜਿੰਦਰ ਕੌਰ ਭੱਠਲ ਦਾ ਵੀ ਬਿਆਨ ਸਾਹਮਣੇ ਆਇਆ ਹੈ। ਭੱਠਲ ਦਾ ਕਹਿਣਾ ਹੈ ਕਿ ਸਾਡੇ ਮੁੱਖ ਮੰਤਰੀ ਨੇ ਪਾਕਿਸਤਾਨ 'ਚ ਬੈਠੇ ਅੱਤਵਾਦੀ ਦਾ ਪਤਾ ਵੀ ਦੱਸ ਦਿੱਤਾ ਤੇ ਅਸੀਂ ਉਸਦਾ ਸਬੂਤ ਵੀ ਦੇ ਦਿੱਤਾ ਹੈ ਤੇ ਹੁਣ ਇਮਰਾਨ ਖਾਨ ਦੱਸੇ ਕੀ ਕਾਰਵਾਈ ਕਰੇਗਾ?
ਪੁਲਵਾਮਾ ਹਮਲੇ ਦੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਤੋਂ ਹਮਲੇ ਦੇ ਸਬੂਤ ਮੰਗਦਿਆਂ ਗਿੱਦੜ ਧਮਕੀ ਵੀ ਦਿੱਤੀ ਸੀ। ਕੈਪਟਨ ਨੇ ਉਸ ਧਮਕੀ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਸਰਪ੍ਰਸਤੀ ਦੇਣ ਵਾਲਾ ਦੇਸ਼ ਦੱਸਿਆ। ਹੁਣ ਸਬੂਤ ਵੀ ਦੇ ਦਿੱਤੇ ਨੇ ਤੇ ਹੁਣ ਇਮਰਾਨ ਖਾਨ ਕੀ ਕਾਰਵਾਈ ਕਰੇਗਾ?
ਪੰਜਾਬ ਪੁਲਸ 'ਚ ਵੱਡਾ ਫੇਰਬਦਲ, 26 ਅਧਿਕਾਰੀਆਂ ਦਾ ਤਬਾਦਲਾ
NEXT STORY