ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ ਇਹ ਗੱਲ ਐਮਰਜੈਂਸੀ ਤੋਂ ਬਾਅਦ ਦੀ ਹੈ, ਜਦੋਂ 1977 ਵਿਚ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਸੀ, ਉਸ ਵੇਲੇ ਜੇਲਾਂ 'ਚੋਂ ਰਿਹਾਅ ਹੋ ਕੇ ਵਿਰੋਧੀ ਪਾਰਟੀਆਂ ਖਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ, ਜਨਤਾ ਪਾਰਟੀ ਦੇ ਆਗੂ ਚੋਣ ਲੜਨ ਦੀ ਤਿਆਰੀ ਕਰ ਚੁੱਕੇ ਸਨ। ਪਤਾ ਲੱਗਾ ਹੈ ਕਿ ਉਸ ਵੇਲੇ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੀ ਜਿਹੜੀ ਪਹਿਲੀ ਲਿਸਟ ਬਣਾਈ ਸੀ, ਉਸ ਵਿਚ ਅਕਾਲੀ ਦਲ ਦੇ ਜਿਹੜੇ ਆਗੂਆਂ ਨੂੰ ਟਿਕਟ ਦਿੱਤੀ ਜਾ ਰਹੀ ਸੀ, ਉਹ ਲਗਭਗ ਫਾਈਨਲ ਹੋ ਗਈ ਸੀ ਪਰ ਜਦੋਂ ਉਨ੍ਹਾਂ ਨਾਵਾਂ ਦੀ ਲਿਸਟ ਮਰਹੂਮ ਲਾਲਾ ਜਗਤ ਨਾਰਾਇਣ ਜੀ ਦੇ ਹੱਥ ਲੱਗੀ ਤਾਂ ਉਨ੍ਹਾਂ ਨੇ ਆਪਣੇ ਤੇਵਰ ਤਿੱਖੇ ਕਰ ਕੇ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੂੰ ਵੱਡਾ ਸੁਝਾਅ ਦਿੱਤਾ ਕਿ ਦੇਸ਼ ਤੇ ਪੰਜਾਬ ਦੇ ਹਾਲਾਤ ਹੁਣ ਇਹ ਚਾਹੁੰਦੇ ਹਨ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਮੁਕਾਬਲਾ ਕਰਨ ਲਈ ਵੱਡੀਆਂ ਤੋਪਾਂ ਵਰਗੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾਣ ਤਾਂ ਉਸ ਵੇਲੇ ਅਕਾਲੀ ਲੀਡਰਸ਼ਿਪ ਨੇ ਇਸ 'ਤੇ ਅਮਲ ਕਰਦਿਆਂ ਤੋਪਾਂ ਵਰਗੇ ਆਗੂ ਮੈਦਾਨ 'ਚ ਉਤਾਰੇ ਸਨ, ਜਿਵੇਂ ਕਿ ਲੁਧਿਆਣਾ ਤੋਂ ਪਹਿਲੀ ਲਿਸਟ 'ਚ ਟਿਕਟ ਦੀ ਹਾਮੀ ਜਗਦੇਵ ਸਿੰਘ ਤਾਜਪੁਰੀ ਦੇ ਹੱਕ 'ਚ ਭਰੀ ਗਈ ਸੀ ਪਰ ਸਵੇਰ ਹੁੰਦੇ ਹੀ ਜਾਰੀ ਹੋਈ ਲਿਸਟ 'ਚ ਲੁਧਿਆਣਾ ਤੋਂ ਜਗਦੇਵ ਸਿੰਘ ਤਲਵੰਡੀ ਦਾ ਉਮੀਦਵਾਰ ਵਜੋਂ ਨਾਂ ਉਸ ਵੇਲੇ ਉਜਾਗਰ ਹੋਇਆ ਸੀ।
ਇਸ ਗੱਲ ਦਾ ਖੁਲਾਸਾ ਖੁਦ ਸ. ਤਾਜਪੁਰੀ ਨੇ ਇਕ ਮਿਲਣੀ ਦੌਰਾਨ ਕੀਤਾ ਸੀ। ਉਸ ਵੇਲੇ ਅਕਾਲੀ ਦਲ ਨੇ ਲਾਲਾ ਜੀ ਦੀ ਗੱਲ ਮੰਨੀ ਅਤੇ 9 ਲੋਕ ਸਭਾ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਜਿਹੜੇ ਜਿੱਤੇ ਸਨ, ਉਨ੍ਹਾਂ 'ਚ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹੜਾ, ਮਹਿੰਦਰ ਸਿੰਘ ਸਾਇਆਂਵਾਲਾ, ਇਕਬਾਲ ਸਿੰਘ, ਬਸੰਤ ਸਿੰਘ ਖਾਲਸਾ, ਧੰਨਾ ਸਿੰਘ ਗੁਲਸ਼ਨ ਆਦਿ ਪ੍ਰਮੁੱਖ ਸਨ, ਜਦੋਂਕਿ ਸ. ਬਾਦਲ ਤੇ ਬਰਨਾਲਾ ਦੋਵੇਂ ਉਸ ਵੇਲੇ ਦੀ ਮੋਰਾਰਜੀ ਦੇਸਾਈ ਸਰਕਾਰ 'ਚ ਕ੍ਰਮਵਾਰ ਖੇਤੀਬਾੜੀ ਮੰਤਰੀ ਵੀ ਰਹੇ ਸਨ।
ਲੋਕ ਸਭਾ ਚੋਣਾਂ 'ਚ 5ਵੀਂ ਵਾਰ ਕਿਸਮਤ ਅਜ਼ਮਾਏੇਗੀ ਪ੍ਰਨੀਤ ਕੌਰ, ਜਾਣੋ ਪਿਛੋਕੜ
NEXT STORY