ਚੰਡੀਗੜ੍ਹ (ਸ਼ਰਮਾ) : ਲੋਕ ਸਭਾ ਚੋਣ ਲਈ ਹੋਰ ਸਿਆਸੀ ਪਾਰਟੀਆਂ ਦੇ ਮੁਕਾਬਲੇ ਰਾਜ ਦੀਆਂ 5 ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰ ਐਲਾਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਲਾਚਾਰੀ ਇਸ ਕਦਰ ਵਧ ਗਈ ਹੈ ਕਿ ਉਸ ਨੂੰ ਇਸ ਚੋਣ ਲਈ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਫਤਿਹਗੜ੍ਹ ਸਾਹਿਬ ਲਈ ਉਮੀਦਵਾਰ 'ਤੇ ਫੈਸਲਾ ਕਰਨਾ ਪਵੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਚੋਣ ਖੇਤਰ 'ਚ ਪਾਰਟੀ ਵਲੋਂ ਐਲਾਨੇ ਉਮੀਦਵਾਰ ਹਰਬੰਸ ਕੌਰ ਦੂਲੋ ਨੇ ਪਾਰਟੀ ਵਲੋਂ ਨਿਰਧਾਰਿਤ ਸ਼ਡਿਊਲ ਭਾਵ ਪਿਛਲੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਨਹੀਂ ਭਰਿਆ। ਦੂਲੋ ਨੇ ਇਸ ਕਦਮ ਨਾਲ ਪਾਰਟੀ ਦੀ ਹੋਈ ਕਿਰਕਿਰੀ ਕਾਰਨ ਪਾਰਟੀ ਐਤਵਾਰ ਨੂੰ ਵੀ ਨਵੇਂ ਉਮੀਦਵਾਰ ਦੀ ਚੋਣ ਨਹੀਂ ਕਰ ਸਕੀ। ਪਾਰਟੀ ਨਾਲ ਜੁੜੇ ਸੂਤਰਾਂ ਮੁਤਾਬਕ ਇਸ ਖੇਤਰ ਤੋਂ ਪਾਰਟੀ ਦੇ ਵਾਲੰਟੀਅਰ ਬਲਜਿੰਦਰ ਸਿੰਘ ਚੌਂਦਾ ਜਿਸ ਦੀ ਪਹਿਲਾਂ ਤੋਂ ਐਲਾਨੀ ਉਮੀਦਵਾਰ ਨੂੰ ਵਾਪਸ ਲੈ ਕੇ ਹਰਬੰਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਤੋਂ ਨਾਮਜ਼ਦਗੀ ਪੱਤਰ ਭਰਵਾਆਿ ਜਾਵੇਗਾ।
ਜ਼ਿਕਰਯੋਗ ਹੈ ਕਿ ਪਾਰਟੀ ਨੇ ਇਸ ਸੀਟ 'ਤੇ ਪਹਿਲਾਂ ਚੌਂਦਾ ਨੂੰ ਉਮੀਦਵਾਰ ਐਲਾਨਿਆ ਸੀ ਪਰ ਬੀਤੀ 16 ਅਪ੍ਰੈਲ ਨੂੰ ਰਾਜ ਸਭਾ 'ਚ ਕਾਂਗਰਸੀ ਮੈਂਬਰ ਸ਼ਮਸ਼ੇਰ ਦੂਲੋ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਹਰਬੰਸ ਕੌਰ ਦੂਲੋ ਨੂੰ ਪਾਰਟੀ 'ਚ ਸ਼ਾਮਲ ਕਰਕੇ ਉਨ੍ਹਾਂ ਨੂੰ ਚੌਂਦਾ ਦੀ ਥਾਂ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਸੀ ਪਰ ਕਾਂਗਰਸ ਹਾਈਕਮਾਨ ਤੋਂ ਦੂਲੋ ਨੂੰ ਮਿਲੀ ਘੁਰਕੀ ਕਾਰਨ ਹਰਬੰਸ ਕੌਰ ਨੇ ਆਪਣਾ ਨਾਮਜ਼ਦਗੀ ਪੱਤਰ ਨਹੀਂ ਭਰਿਆ, ਜਿਸ ਕਾਰਨ ਪਾਰਟੀ ਨੂੰ ਇਕ ਵਾਰ ਫਿਰ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਨਵੇਂ ਉਮੀਦਵਾਰ ਨੂੰ ਮੈਦਾਨ 'ਚ ਉਤਾਰਨ 'ਤੇ ਮਜ਼ਬੂਰ ਹੋਣਾ ਪਿਆ।
ਗੁਰਦਾਸਪੁਰ ਤੋਂ ਸੰਨੀ ਦਿਓਲ ਨੇ ਦਾਖਲ ਕਰਵਾਈ ਨਾਮਜ਼ਦਗੀ (ਵੀਡੀਓ)
NEXT STORY