ਮੋਹਾਲੀ (ਰਾਣਾ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਬਾਅਦ ਪ੍ਰਚਾਰ 'ਤੇ ਰੋਕ ਲਾ ਦਿੱਤੀ ਪਰ ਮੋਹਾਲੀ 'ਚ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਗਈਆਂ, ਜਿਸ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਦੀ ਟੀਮ ਨੇ ਖੁਦ ਵਾਹਨਾਂ ਨੂੰ ਰੋਕ ਕੇ ਉਨ੍ਹਾਂ 'ਤੇ ਲੱਗੇ ਪੋਸਟਰ ਤੇ ਝੰਡੇ ਉਤਰਵਾਏ ਅਤੇ ਅੱਗੇ ਲਈ ਚੋਣਾਂ ਖਤਮ ਹੋਣ ਤੱਕ ਚੋਣ ਕਮਿਸ਼ਨ ਨੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ 5 ਵਜੇ ਤੋਂ ਬਾਅਦ ਸਾਰਿਆਂ ਨੇ ਚੋਣ ਪ੍ਰਚਾਰ ਬੰਦ ਕਰ ਦਿੱਤਾ ਸੀ ਪਰ ਉਸ ਦੌਰਾਨ ਫੇਜ਼-3ਬੀ2 'ਚ ਇਕ ਪਾਰਟੀ ਦੇ ਉਮੀਦਵਾਰ ਝੰਡੇ ਲੱਗੇ ਹੋਏ ਵਾਹਨਾਂ 'ਚ ਲੰਘ ਰਹੇ ਸਨ। ਇਸ ਤੋਂ ਬਾਅਦ ਚੋਣ ਕਮਿਸ਼ਨ ਦੀ ਟੀਮ ਨੇ ਗੱਡੀਆਂ ਨੂੰ ਰੁਕਵਾਇਆ ਅਤੇ ਉਨ੍ਹਾਂ 'ਤੇ ਲੱਗੇ ਪੋਸਟਰ ਤੇ ਝੰਡ ਵੀ ਉਤਾਰੇ।
1039 ਪੋਲਿੰਗ ਬੂਥਾਂ 'ਤੇ ਪ੍ਰਸ਼ਾਸਨ ਨੇ ਲਾਏ ਵੈੱਬ ਕੈਮਰੇ
NEXT STORY