ਸੰਗਰੂਰ (ਰਾਜੇਸ਼ ਕੋਹਲੀ) : ਲੋਕ ਸਭਾ ਚੋਣਾਂ ਕਰਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ 'ਤੇ ਲੀਡਰਾਂ ਵੱਲੋਂ ਹਰ ਹਮਲੇ ਦਾ ਜਵਾਬ ਦਿੱਤਾ ਜਾ ਰਿਹਾ। ਸੰਗਰੂਰ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਵੀ ਚੌਤਰਫਾ ਹਮਲੇ ਝੱਲਣੇ ਪੈ ਰਹੇ ਹਨ। ਮਾਨ ਨੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਬਿਆਨ 'ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਹੈ। ਮਾਨ ਨੇ ਕਿਹਾ ਕਿ ਮੇਰੀ ਪਤਨੀ ਅਮਰੀਕਾ ਦੀ ਸਟੀਜਨ ਹੈ, ਇਸ ਲਈ ਉਹ ਵੋਟ ਪਾਉਣ ਨਹੀਂ ਆ ਸਕਦੀ ਪਰ ਢਿੱਲੋਂ ਸਾਬ੍ਹ ਆਰੂਸਾ ਦੀ ਵੋਟ ਜ਼ਰੂਰ ਪਵਾ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਸਾਰਾ ਖਰਚਾ ਹੀ ਉਹ ਕਰਦੇ ਹਨ।
ਚੋਣਾਂ ਤੋਂ ਪਹਿਲਾਂ ਹੀ ਹਾਟ ਸੀਟ ਕਹੀ ਜਾ ਰਹੀ ਸੰਗਰੂਰ ਸੀਟ ਲੀਡਰਾਂ ਦੇ ਬਿਆਨਾਂ ਕਰਕੇ ਚਰਚਾ 'ਚ ਬਣੀ ਹੋਈ ਹੈ। ਮੁਕਾਬਲਾ ਫੰਸਵਾਂ ਹੈ, ਲਿਹਾਜ਼ਾ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ। ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ, ਕਾਂਗਰਸ ਵਲੋਂ ਕੇਵਲ ਸਿੰਘ ਢਿੱਲੋਂ, ਅਕਾਲੀ ਦਲ ਵਲੋਂ ਪਰਮਿੰਦਰ ਸਿੰਘ ਢੀਂਡਸਾ, ਪੀ. ਡੀ. ਏ. ਵਲੋਂ ਜੱਸੀ ਜਸਰਾਜ ਅਤੇ ਅਕਾਲੀ ਦਲ ਟਕਸਾਲੀ ਵਲੋਂ ਰਾਜ ਦੇਵ ਸਿੰਘ ਖਾਲਸਾ ਮੈਦਾਨ ਵਿਚ ਹਨ।
ਲੀਡਰਾਂ ਦੇ ਖਰਚੇ 'ਤੇ ਲੱਗੇਗਾ ਟੋਲ ਟੈਕਸ, ਚੋਣ ਖਰਚੇ ਦਾ ਨਿਕਲੇਗਾ ਧੂੰਆਂ (ਵੀਡੀਓ)
NEXT STORY