ਗੁਰਦਾਸਪੁਰ (ਵੈਬ ਡੈਸਕ) : 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਕਮਰ ਕੱਸ ਲਈ ਹੈ। ਇਸ ਦੇ ਚੱਲਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ 28 ਜ਼ਿਲਾ ਕਾਂਗਰਸ ਸ਼ਹਿਰੀ ਤੇ ਦਿਹਾਤੀ ਪ੍ਰਧਾਨਾਂ ਦੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਕਾਂਗਰਸ ਵਲੋਂ ਗੁਲਰਾਜ਼ ਮਸੀਹ ਨੂੰ ਗੁਰਦਾਸਪੁਰ ਦੀ ਕਮਾਂਡ ਸੌਪੀ ਗਈ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਯੂਥ ਅਕਾਲੀ ਦਲ ਬਾਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਤੇ ਪਠਾਨਕੋਟ ਤੋਂ ਰਮਨਦੀਪ ਸਿੰਘ ਸੰਧੂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ 'ਆਪ' ਪਾਰਟੀ ਜਨਵਰੀ ਮਹੀਨੇ 'ਚ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ।
ਕੀ ਹੈ ਗੁਰਦਾਸਪੁਰ ਹਲਕੇ ਦਾ ਇਤਿਹਾਸ
ਜੇਕਰ ਗੁਰਦਾਸਪੁਰ ਹਲਕੇ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਹੁਣ ਤੱਕ 16 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ, ਜਿਨ੍ਹਾਂ ਤਹਿਤ 11 ਵਾਰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਹੋਇਆ। ਇਸ ਉਪਰੰਤ ਭਾਜਪਾ ਵਲੋਂ ਫਿਲਮੀ ਐਕਟਰ ਵਿਨੋਦ ਖੰਨਾ ਨੂੰ ਮੈਦਾਨ 'ਚ ਉਤਾਰਿਆ ਗਿਆ, ਜਿਸ ਦੇ ਚੱਲਦਿਆਂ ਚਾਰ ਵਾਰ ਭਾਜਪਾ ਦਾ ਕਮਲ ਦਾ ਫੁੱਲ ਖਿੜ੍ਹਿਆ ਤੇ ਇਕ ਵਾਰ ਜਨਤਾ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ। 2009 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਜਿੱਤ ਹਾਸਲ ਕੀਤੀ। 2009 'ਚ ਕਾਂਗਰਸ ਪਾਰਟੀ ਤੋਂ ਪ੍ਰਤਾਪ ਸਿੰਘ ਬਾਜਵਾ, ਭਾਜਪਾ ਵਲੋਂ ਵਿਨੋਦ ਖੰਨਾ ਤੇ ਬਸਪਾ ਪਾਰਟੀ 'ਚੋਂ ਸਵਰਣ ਸਿੰਘ ਠਾਕੁਰ ਚੋਣ ਮੈਦਾਨ 'ਚ ਉਤਰੇ ਸਨ। ਇਨ੍ਹਾਂ 'ਚੋਂ ਪ੍ਰਤਾਪ ਸਿੰਘ ਨੇ 4,47,994 ਨਾਲ ਜਿੱਤ ਹਾਸਲ ਕੀਤੀ ਜਦਕਿ ਵਿਨੋਦ ਖੰਨਾ 4,39,652 ਤੇ ਸਵਰਣ ਸਿੰਘ ਠਾਕੁਰ ਨੂੰ 15,420 ਵੋਟਾਂ ਮਿਲਿਆ।
ਇਸੇ ਤਰ੍ਹਾਂ 2014 'ਚ ਲੋਕ ਸਭਾ ਚੋਣਾਂ 'ਚ ਭਾਜਪਾ ਵਲੋਂ ਵਿਨੋਦ ਖੰਨਾ, ਕਾਂਗਰਸ ਵਲੋਂ ਪ੍ਰਤਾਪ ਸਿੰਘ ਬਾਜਵਾ ਤੇ ਆਮ ਆਦਮੀ ਪਾਰਟੀ ਵਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਚੋਣ ਮੈਦਾਨ 'ਚ ਉਤਾਰਿਆਂ ਗਿਆ ਸੀ। ਇਸ ਦੌਰਾਨ ਵਿਨੋਦ ਖੰਨਾ ਨੇ 4,82,255 ਵੋਟਾਂ ਨਾਲ ਵੱਡੀ ਲੀਡ ਹਾਸਲ ਕਰਦਿਆਂ ਜਿੱਤ ਹਾਸਲ ਕੀਤੀ ਸੀ ਜਦਕਿ ਪ੍ਰਤਾਪ ਸਿੰਘ ਬਾਜਵਾ ਨੂੰ 3,46,190 ਤੇ ਸੁੱਚਾ ਸਿੰਘ ਛੋਟੇਪੁਰ ਨੇ 1,73,376 ਨੇ ਵੋਟਾਂ ਹਾਸਲ ਕੀਤੀਆਂ। ਇਸ ਉਪਰੰਤ 27 ਅਪ੍ਰੈਲ 2017 ਨੂੰ ਵਿਨੋਦ ਖੰਨਾ ਦੀ ਕੈਂਸਰ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਗੁਰਦਾਸਪੁਰ 'ਚ ਜ਼ਿਮਨੀ ਚੋਣ ਕਰਵਾਈ ਗਈ। ਜ਼ਿਮਨੀ ਚੋਣ 'ਚ ਸੁਨੀਲ ਜਾਖੜ ਨੇ 4,99,752 ਵੋਟਾਂ ਹਾਸਲ ਕਰਦਿਆਂ ਵੱਡੀ ਜਿੱਤ ਹਾਸਲ ਕੀਤੀ ਜਦਕਿ ਸਵਰਨ ਸਲਾਰੀਆਂ ਨੂੰ 3,06,533 ਵੋਟਾਂ ਮਿਲੀਆਂ।
ਖਬਰਾਂ ਮੁਤਾਬਕ ਕਾਂਗਰਸ ਵਲੋਂ ਮੌਜੂਦਾ ਐੱਮ. ਪੀ. ਸੁਨੀਲ ਜਾਖੜ ਨੂੰ ਹੀ ਗੁਰਦਾਸਪੁਰ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ ਜਦਕਿ ਭਾਜਪਾ ਅਤੇ ਆਮ ਆਦੀ ਪਾਰਟੀ ਵਲੋਂ ਅਜੇ ਤਕ ਇਸ ਸੀਟ 'ਤੇ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
7ਵੀਂ 'ਚ ਪੜ੍ਹਦਾ ਬੱਚਾ ਪੁੱਜਾ ਹਾਈਕੋਰਟ, ਬੱਚੇ ਨੂੰ ਸੁਣ ਸਭ ਨੂੰ ਹੱਕੇ-ਬੱਕੇ
NEXT STORY