ਤਰਨਤਾਰਨ (ਵਿਜੇ ਕੁਮਾਰ) : ਪੂਰੇ ਦੇਸ਼ 'ਚ ਚੋਣਾਂ ਦਾ ਮੌਸਮ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਦੌਰਾਨ ਵੱਡੇ-ਵੱਡੇ ਲੀਡਰ ਨਿਮਾਣੇ ਜਿਹੇ ਬਣ ਕੇ ਵੋਟਰਾਂ ਦੇ ਦਰ 'ਤੇ ਦਸਤਕ ਵੀ ਦਿੰਦੇ ਹਨ ਤੇ ਵਿਕਾਸ ਦੇ ਲੰਮੇ-ਚੌੜੇ ਵਾਅਦੇ ਕਰਦੇ ਹਨ ਪਰ ਇਸ ਵਾਰ ਪੰਜਾਬ ਦੇ ਲੋਕ ਘਰ ਆਏ ਲੀਡਰਾਂ ਦਾ ਮਾਣ-ਸਤਿਕਾਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਵਾਲ ਵੀ ਕਰ ਰਹੇ ਹਨ। ਅਜਿਹਾ ਕੁਝ ਹੋਇਆ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਨਾਲ। ਜਿਥੇ ਇਕ ਘਰ 'ਚ ਚੋਣ ਮੀਟਿੰਗ ਕਰ ਰਹੇ ਡਿੰਪਾ ਨੂੰ ਨੌਜਵਾਨ ਨੇ ਇੰਨੇ ਚੁੱਭਵੇਂ ਸਵਾਲ ਕਰ ਦਿੱਤੇ ਕਿ ਡਿੰਪਾ ਨੂੰ ਉਠ ਕੇ ਉਸ ਕੋਲੋਂ ਮਾਈਕ ਤੱਕ ਖੋਹਣਾ ਪੈ ਗਿਆ।
ਦਰਅਸਲ ਨੌਜਵਾਨ ਨੇ ਮੰਚ 'ਤੇ ਬੈਠੇ ਕਾਗਰਸੀਆਂ ਇਹ ਸਵਾਲ ਕੀਤਾ ਕਿ ਸਾਡੇ ਪਿੰਡ ਚੱਕ ਕਰੇਖਾ ਦੇ 4 ਛੱਪੜ ਪਾਣੀ ਨਾਲ ਭਰੇ ਹੋਏ ਹਨ, ਪਿੰਡ ਦਾ ਬੁਰਾ ਹਾਲ ਹੈ, ਜਿੰਮ ਵਿਚ ਨੌਜਵਾਨਾਂ ਲਈ ਜਿੰਮ ਦਾ ਸਮਾਨ ਵੀ ਨਹੀਂ ਹੈ। ਪਿੰਡ ਦੀ ਫਿਰਨੀ ਅੱਜੇ ਵੀ ਕੁਝ ਕੱਚੀ ਹੈ ਅਤੇ ਨਾ ਹੀ ਸਕੂਲ ਵਿਚ ਬੱਚਿਆਂ ਦੇ ਪੀਣ ਲਈ ਠੰਡਾ ਅਤੇ ਸਾਫ ਪਾਣੀ ਹੈ,|ਜਦੋਂ ਨੋਜਵਾਨ ਨੇ ਡਿੰਪਾ ਨੂੰ ਕਿਹਾ ਕਿ ਤੁਸੀਂ ਘਰ-ਘਰ ਨੌਕਰੀ ਦੇਣ, ਨਸ਼ਿਆਂ ਨੂੰ ਰੋਕਣ, ਸਮਾਰਟ ਫੋਨ ਦੇਣ ਵਰਗੇ ਅਨੇਕਾ ਵਾਅਦੇ ਕੀਤੇ ਸਨ ਪਰ ਅੱਜ ਤੱਕ ਪੂਰਾ ਕੋਈ ਵੀ ਨਹੀਂ ਕਰ ਸਕੇ ਤਾਂ ਹਲਕੇ ਦੇ ਆਗੂਆਂ ਨੂੰ ਕੋਈ ਜਵਾਬ ਨਹੀਂ ਸੀ ਆ ਰਿਹਾ ਜਿਸ ਕਰਕੇ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਖੁਦ ਆਪਣੀ ਜਗ੍ਹਾ ਤੋਂ ਉੱਠੇ ਅਤੇ ਨੌਜਵਾਨ ਤੋਂ ਮਾਈਕ ਖੋਹ ਲਿਆ।
ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਨੌਜਵਾਨ ਨੇ ਕਿਸੇ ਲੀਡਰ ਨੂੰ ਸਵਾਲਾਂ 'ਚ ਘੇਰਿਆ ਹੋਵੇ। ਇਸ ਤੋਂ ਪਹਿਲਾਂ ਬਠਿੰਡਾ ਹਲਕੇ 'ਚ ਵੀ ਇਕ ਨੌਜਵਾਨ ਨੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਅਜਿਹੇ ਹੀ ਸਵਾਲ ਕਰ ਸੋਚਾਂ 'ਚ ਪਾ ਦਿੱਤਾ ਸੀ।
ਢੀਂਡਸਾ ਦੇ ਨਜ਼ਦੀਕੀ ਵੱਲੋਂ ਕੇਵਲ ਸਿੰਘ ਢਿੱਲੋਂ ਦੀ ਹਮਾਇਤ ਦਾ ਐਲਾਨ
NEXT STORY