ਨਵੀਂ ਦਿੱਲੀ/ਗੁਰਦਾਸਪੁਰ : ਟਿਕਟ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੀ ਸਾਬਕਾ ਸੰਸਦ ਮੈਂਬਰ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਇਸ ਫੈਸਲੇ ਨਾਲ ਬੇਹੱਦ ਦੁੱਖ ਪੁੱਜਿਆ ਹੈ, ਜਿਸ ਨੂੰ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਕਵਿਤਾ ਨੇ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਹੈ ਪਰ ਜਿਸ ਤਰ੍ਹਾਂ ਇਹ ਫੈਸਲਾ ਲਿਆ ਗਿਆ ਹੈ, ਇਸ ਨਾਲ ਉਨ੍ਹਾਂ ਨੂੰ ਕਾਫੀ ਤਕਲੀਫ ਹੋਈ ਹੈ।
ਦਿੱਲੀ ਵਿਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਵਿਤਾ ਖੰਨਾ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੋਇਆ ਪਰ ਮੈਂ ਸਮਝਦੀ ਹਾਂ ਕਿ ਪਾਰਟੀ ਨੂੰ ਟਿਕਟ ਵੰਡਣ ਦੇ ਫੈਸਲੇ ਕਰਨ ਦਾ ਹੱਕ ਹੈ। ਮੈਨੂੰ ਇਕੱਲਿਆਂ ਛੱਡ ਦੇਣ ਅਤੇ ਨਾਕਾਰ ਦੇਣ ਵਰਗਾ ਮਹਿਸੂਸ ਕਰਾਇਆ ਗਿਆ।
'ਸੰਨੀ ਦਿਓਲ' ਦੇ ਚੋਣਾਂ ਲੜਨ ਤੋਂ ਖੁਸ਼ ਨੇ ਜੱਦੀ ਪਿੰਡ ਦੇ ਰਿਸ਼ਤੇਦਾਰ
NEXT STORY