ਲੁਧਿਆਣਾ : ਬਾਲੀਵੁੱਡ ਫਿਲਮ ਇੰਡਸਟਰੀ 'ਚ ਹੀ-ਮੈਨ ਦੇ ਬੇਟੇ ਸੰਨੀ ਦਿਓਲ ਦੇ ਚੋਣਾਂ ਲੜਨ 'ਤੇ ਉਨ੍ਹਾਂ ਦੇ ਜੱਦੀ ਪਿੰਡ ਡਾਂਗੋ ਦੇ ਰਿਸ਼ਤੇਦਾਰ ਬਹੁਤ ਖੁਸ਼ ਹਨ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਆਪਣੇ ਪਿਤਾ ਦੀ ਤਰ੍ਹਾਂ ਸੰਨੀ ਵੀ ਫਿਲਮਾਂ ਵਾਂਗ ਹੀ ਸਿਆਸਤ 'ਚ ਵੀ ਆਪਣਾ ਨਾਂ ਚਮਕਾਵੇਗਾ। ਸੰਨੀ ਦਿਓਲ ਦੇ ਜੱਦੀ ਪਿੰਡ ਨੇ ਦੇਸ਼-ਦੁਨੀਆ 'ਚ ਆਪਣੀ ਪਛਾਣ ਬਣਾਈ ਹੈ। ਇਸ ਪਿੰਡ 'ਚ ਜ਼ਿਆਦਾਤਰ ਦਿਓਲ ਗੋਤ ਦੇ ਹੀ ਜੱਟ-ਸਿੱਖ ਪਰਿਵਾਰ ਰਹਿੰਦੇ ਹਨ। ਕੁਝ ਸਾਲ ਪਹਿਲਾਂ ਧਰਮਿੰਦਰ ਨੇ ਆਪਣਾ ਜੱਦੀ ਮਕਾਨ ਅਤੇ ਖੇਤ ਸਵ. ਚਾਚਾ ਜਗੀਰ ਦੇ ਵੱਡੇ ਬੇਟੇ ਸ਼ਿੰਗਾਰਾ ਸਿੰਘ ਦਿਓਲ ਦੇ ਨਾਂ ਕਰ ਦਿੱਤਾ ਸੀ। ਇਸ ਦੌਰਾਨ ਧਰਮਿੰਦਰ ਆਪਣੀ ਚਾਚੀ ਪ੍ਰੀਤਮ ਕੌਰ ਨੂੰ ਵੀ ਆਖਰੀ ਵਾਰ ਮਿਲਣ ਆਏ ਸਨ। ਦੱਸ ਦੇਈਏ ਕਿ ਵੰਡ ਤੋਂ ਪਹਿਲਾਂ ਜ਼ਿਲੇ ਦੇ ਪੱਖੋਵਾਲ ਬਲਾਕ 'ਚ ਪਿੰਡ 'ਡਾਂਗੋ' ਆਉਂਦਾ ਸੀ ਅਤੇ ਬ੍ਰਿਟਿਸ਼ ਸਰਕਾਰ ਦੇ ਦੌਰ 'ਚ ਨਾਮੀ ਬਦਮਾਸ਼ ਮੁੰਸ਼ੀ ਕਾਰਨ ਆਸ-ਪਾਸ ਦੇ ਜ਼ਿਲਿਆਂ 'ਚ ਇਹ ਪਿੰਡ ਚਰਚਾ 'ਚ ਰਹਿੰਦਾ ਸੀ। ਮੁੰਸ਼ੀ ਦੀ ਮੌਤ ਤੋਂ ਬਾਅਦ ਲੋਕ ਪਿੰਡ ਨੂੰ ਭੁੱਲ ਗਏ ਪਰ ਜਦੋਂ ਸਮਾਂ ਬਦਲਿਆ ਤਾਂ ਆਜ਼ਾਦੀ ਤੋਂ ਬਾਅਦ ਦੂਜੀ ਵਾਰ ਪਿੰਡ ਚਰਚਾ 'ਚ ਆਇਆ, ਜਦੋਂ ਫਿਲਮ ਇੰਡਸਟਰੀ 'ਚ ਹੀ-ਮੈਨ ਧਰਮਿੰਦਰ ਦਿਓਲ ਪਹੁੰਚੇ।
ਪੁਰੀ ਦੇ ਕਵਰਿੰਗ ਉਮੀਦਵਾਰ ਕੋਲ ਜਮਾਨਤ ਰਾਸ਼ੀ ਦੈ ਪੈਸੇ ਘਟੇ, ਇਕੱਠੇ ਕਰ ਕੇ ਦਿੱਤੇ
NEXT STORY