ਗੁਰਦਾਸਪੁਰ : ਲੋਕ ਸਭਾ ਚੋਣਾਂ ਦੇ ਸੱਤੇ ਗੇੜ ਮੁਕੰਮਲ ਹੋ ਚੁੱਕੇ ਹਨ। ਚੋਣ ਪ੍ਰਚਾਰ ਦੌਰਾਨ ਗੁਰਦਾਸਪੁਰ ਤੋਂ ਭਾਜਪਾ ਦੇ ਸਟਾਰ ਪ੍ਰਚਾਰਕ ਸੰਨੀ ਦਿਓਲ ਵਲੋਂ ਵੱਡੇ ਪੱਧਰ 'ਤੇ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਸੰਨੀ ਦੇ ਹੱਕ 'ਚ ਪਿਤਾ ਧਰਮਿੰਦਰ ਦਿਓਲ, ਭਰਾ ਬੋਬੀ ਦਿਓਲ ਤੇ ਚਚੇਰੇ ਭਰਾ ਸਮੇਤ ਭਾਜਪਾ ਤੇ ਅਕਾਲੀ ਦਲ ਦੇ ਕਈ ਦਿੱਗਜ ਆਗੂਆਂ ਵਲੋਂ ਸੰਨੀ ਲਈ ਪ੍ਰਚਾਰ ਕੀਤਾ ਪਰ ਇਕ ਅਹਿਮ ਸ਼ਖਸ ਜੋ ਇਸ ਸਾਰੀ ਚੋਣ ਪ੍ਰਕਿਰਿਆ 'ਚੋਂ ਗਾਇਬ ਰਿਹਾ, ਉਹ ਸੀ ਸੰਨੀ ਦੀ ਮਾਂ ਹੇਮਾ ਮਾਲਿਨੀ।
ਹੈਰਾਨੀ ਦੀ ਗੱਲ ਇਹ ਰਹੀ ਕਿ ਹੇਮਾ ਮਾਲਿਨੀ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ਚੋਣ ਪ੍ਰਚਾਰ ਕਰਨ ਪੰਜਾਬ ਪਹੁੰਚੀ ਪਰ ਉਹ ਪੁੱਤਰ ਸੰਨੀ ਦਿਓਲ ਨੂੰ ਆਸ਼ੀਰਵਾਦ ਦੇਣ ਨਹੀਂ ਗਈ ਤੇ ਦੂਜੇ ਪਾਸੇ ਸੰਨੀ ਦਿਓਲ ਵਲੋਂ ਵੀ ਉਤਰ ਪ੍ਰਦੇਸ਼ 'ਚ ਹੇਮਾ ਦੇ ਹੱਕ 'ਚ ਕੋਈ ਚੋਣ ਰੈਲੀ ਨਹੀਂ ਕੀਤੀ ਗਈ ਹਾਲਾਂਕਿ ਦੋਵੇਂ ਮਾਂ-ਪੁੱਤ ਇਕੋ ਪਾਰਟੀ ਤੋਂ ਚੋਣ ਲੜ ਰਹੇ ਸਨ। ਇਸ ਦੇ ਬਾਵਜੂਦ ਦੋਵੇਂ ਇਕ ਦੂਜੇ ਨੂੰ ਸਪੋਰਟ ਕਰਦੇ ਦਿਖਾਈ ਨਹੀਂ ਦਿੱਤੇ। ਦੱਸ ਦੇਈਏ ਕਿ ਹੇਮਾ ਮਾਲਿਨੀ ਸੰਨੀ ਦਿਓਲ ਦੀ ਸੋਤੇਲੀ ਮਾਂ ਹੈ। ਸੰਨੀ ਦੀ ਸੱਕੀ ਮਾਂ ਪ੍ਰਕਾਸ਼ ਕੌਰ 2 ਨਵੰਬਰ 1982 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਆਮ ਤੌਰ 'ਤੇ ਵੀ ਸਨੀ ਦਿਓਲ ਤੇ ਹੇਮਾ ਮਾਲਿਨੀ ਇਕ ਦੂਜੇ ਨਾਲ ਦਿਖਾਈ ਨਹੀਂ ਦਿੰਦੇ ਹਨ।
ਸ਼ਹਿਰੀ ਇਲਾਕਿਆਂ 'ਚ ਚੌਧਰੀ ਅਤੇ ਪੇਂਡੂ ਇਲਾਕਿਆਂ 'ਚ ਅਟਵਾਲ ਦਾ ਜ਼ੋਰ ਰਿਹਾ
NEXT STORY