ਜਲਾਲਾਬਾਦ (ਸੇਤੀਆ)— ਲੋਕ ਸਭਾ ਹਲਕਾ ਫਿਰੋਜ਼ਪੁਰ 'ਚ ਪੰਜਾਬੀ ਗਾਣੇ ਦੇ ਬੋਲ ਕੁਝ ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਸੀਟ ਤੋਂ ਫਿੱਟ ਬੈਠਦੇ ਹਨ ਕਿ 'ਕੁੰਡੀਆਂ ਦੇ ਸਿੰਗ ਫਸ ਗਏ ਹੁਣ ਨਿੱਤਰੂ ਵੜੇਵੇਂ ਖਾਣੀ' ਇਹ ਕਾਹਵਤ ਹੁਣ ਫਿਰੋਜ਼ਪੁਰ ਲੋਕ ਸਭਾ ਹਲਕਾ ਫਿਰੋਜ਼ਪੁਰ 'ਤੇ ਨਜ਼ਰ ਆ ਰਹੀ ਹੈ। ਜਿਸ ਵੇਲੇ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਸੀ ਅਤੇ ਆਮ ਚਰਚਾ ਸੀ ਸ਼ੇਰ ਸਿੰਘ ਘੁਬਾਇਆ ਦੇ ਮੁਕਾਬਲੇ ਕੋਈ ਲੋਕ ਸਭਾ ਹਲਕੇ ਅੰਦਰ ਟੱਕਰ ਦੇਣ ਵਾਲਾ ਉਮੀਦਵਾਰ ਨਹੀਂ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੇਰ ਸਿੰਘ ਘੁਬਾਇਆ ਨੂੰ ਟੱਕਰ ਦੇਣ ਲਈ ਖੁਦ ਚੋਣ ਮੈਦਾਨ ਉਤਰੇ ਹਨ। ਸੁਖਬੀਰ ਸਿੰਘ ਬਾਦਲ ਦੇ ਚੋਣ ਮੈਦਾਨ 'ਚ ਉਤਰਨ ਤੋਂ ਬਆਦ ਸਿਆਸੀ ਗਲਿਆਰਿਆਂ 'ਚ ਨਵੀਂ ਚਰਚਾ ਛਿੜ ਗਈ ਸੀ ਕਿ ਸ਼ੇਰ ਸਿੰਘ ਘੁਬਾਇਆ ਹੁਣ ਹੈਂਟਰਕ ਲਾਉਣ ਦੇ ਸੁਪਨੇ ਛੱਡ ਦੇਣ ਕਿਉਂਕਿ ਕਾਂਗਰਸ ਪਾਰਟੀ ਅੰਦਰ ਹੀ ਟਿਕਟ ਮਿਲਣ ਤੋਂ ਬਾਅਦ ਘੁਬਾਇਆ ਖਿਲਾਫ ਟਕਸਾਲੀ ਕਾਂਗਰਸੀ ਆਗੂ ਸ਼ਰੇਆਮ ਵਿਰੋਧ ਕਰ ਰਹੇ ਸਨ ਪਰ ਹਾਈਕਮਾਨ ਦੇ ਸਖਤ ਫਰਮਾਨ ਤੋਂ ਬਾਅਦ 2 ਦੇ ਕਰੀਬ ਕਾਂਗਰਸੀ ਆਗੂਆਂ ਨੂੰ ਛੱਡ ਕੇ ਬਾਕੀ ਚੋਣ 'ਚ ਖੁੱਲ੍ਹ ਕੇ ਡੱਟ ਗਏ ਹਨ ਅਤੇ ਹੁਣ ਨਵੀਆਂ ਚਰਚਾਵਾਂ ਨੇ ਬਾਜ਼ਾਰ ਗਰਮ ਕਰ ਦਿੱਤਾ ਅਤੇ ਸ਼ੇਰ ਸਿੰਘ ਘੁਬਾਇਆ ਅਤੇ ਸੁਖਬੀਰ ਸਿੰਘ ਬਾਦਲ 'ਚ ਸਖਤ ਮੁਕਾਬਲਾ ਬਣ ਗਿਆ ਹੈ। ਇਕ ਪਾਸੇ ਜਿੱਥੇ ਅਕਾਲੀ-ਭਾਜਪਾ ਦੇ ਵਰਕਰ ਖੁਸ਼ ਸਨ ਹੁਣ ਉਹ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਲਈ ਹਰ ਰੋਜ਼ ਦਲ ਬਦਲੂ ਲੋਕਾਂ ਨੂੰ ਸਿਰੋਪਾਓ ਪਾ ਕੇ ਪਾਰਟੀ 'ਚ ਸ਼ਾਮਲ ਕਰਵਾ ਰਹੇ ਹਨ, ਜਦਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਲੀਡ ਮਿਲੀ ਸੀ ਪਰ ਹੁਣ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ ਅਤੇ ਕਿਹੜੀਆਂ ਪਾਰਟੀਆ ਨਾਲ ਸਬੰਧ ਰੱਖਦੇ ਹਨ, ਹੁਣ ਦੇਖਣਾ ਇਹ ਹੋਵੇਗਾ ਕਿ 23 ਮਈ ਨੂੰ ਡੱਬੇ ਖੁੱਲ੍ਹਣ ਤੋਂ ਬਾਅਦ ਕਿ ਹਾਲਾਤ ਬਣਦੇ ਹਨ।
ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਕੁੰਡੀਆਂ ਦੇ ਸਿੰਗ ਫਸ ਚੁੱਕੇ ਹਨ। ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਤੋਂ ਟਿਕਟ ਮਿਲਣ ਤੋਂ ਬਾਅਦ ਪਾਰਟੀ ਅੰਦਰ ਬਾਗੀ ਸੁਰਾਂ ਉਡੀਆਂ ਸਨ ਅਤੇ ਹੁਣ ਉਹ ਲਗਭਗ ਸ਼ਾਂਤ ਹੋਣ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਦੇ ਹੱਕ 'ਚ ਕਾਂਗਰਸੀ ਆਗੂ ਪੱਬਾਂ ਭਾਰ ਹੋ ਗਏ ਹਨ, ਕਿਉਂਕਿ ਉਨ੍ਹਾਂ ਦੇ ਹਲਕੇ 'ਚ ਜੇਕਰ ਕਾਂਗਰਸ ਦੇ ਉਮੀਦਵਾਰ ਦੀ ਵੋਟ ਘੱਟਦੀ ਹੈ ਤਾਂ ਪਾਰਟੀ ਹਾਈਕਮਾਨ ਵੱਲੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਕਰਕੇ ਕਾਂਗਰਸ ਪਾਰਟੀ ਦੇ ਆਗੂ ਹੁਣ ਪੂਰੀ ਤਰ੍ਹਾਂ ਨਾਲ ਹਲਕੇ ਦੇ ਪਿੰਡ–ਪਿੰਡ ਅਤੇ ਸ਼ਹਿਰ ਦੇ ਵਾਰਡਾਂ 'ਚ ਡੋਰ-ਟੂ-ਡੋਰ ਖੁੱਲ੍ਹ ਕੇ ਘੁਬਾਇਆ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਹਨ। ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਮੁੱਖ ਮੁਕਾਬਲਾ ਭਾਵੇਂ ਅਕਾਲੀ ਦਲ-ਭਾਜਪਾ ਅਤੇ ਕਾਂਗਰਸ 'ਚ ਮੰਨਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਸਾਂਝੇ ਉਮੀਦਵਾਰ ਹੰਸ ਰਾਜ ਗੋਲਡਨ ਚੋਣ ਮੈਦਾਨ 'ਚ ਸਖਤ ਟੱਕਰ ਦੇ ਰਹੇ ਹਨ। ਲੋਕ ਸਭਾ ਹਲਕੇ ਫਿਰੋਜ਼ਪੁਰ ਅੰਦਰ 9 ਵਿਧਾਨ ਸਭਾ ਹਲਕੇ ਪੈਂਦੇ ਹਨ।
ਗੈਂਗਸਟਰ ਗੁਰਭੇਜ ਨੂੰ ਭਜਾਉਣ ਵਾਲੇ 3 ਸਾਥੀ ਗ੍ਰਿਫਤਾਰ
NEXT STORY