ਹੁਸ਼ਿਆਰਪੁਰ (ਅਸ਼ਵਨੀ)— ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ 13 ਮਈ ਨੂੰ ਹੁਸ਼ਿਆਰਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਮਾਡਲ ਟਾਊਨ ਸਥਿਤ ਰੌਸ਼ਨ ਗਰਾਊਂਡ ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੀ ਆਉਣਗੇ। ਰਾਹੁਲ ਗਾਂਧੀ ਦੀ ਹੁਸ਼ਿਆਰਪੁਰ ਫੇਰੀ ਕਾਰਨ ਮਾਡਲ ਟਾਊਨ ਖਾਸਕਰ ਰੌਸ਼ਨ ਗਰਾਊਂਡ ਦੇ ਆਸ-ਪਾਸ ਦਾ ਇਲਾਕਾ ਇਕ ਵਾਰ ਫਿਰ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ ਹੈ।

ਬੀਤੇ ਦਿਨ ਬਾਅਦ ਦੁਪਹਿਰ ਹਜ਼ਾਰਾਂ ਦੀ ਗਿਣਤੀ 'ਚ ਸੁਰੱਖਿਆ ਮੁਲਾਜ਼ਮ ਇਥੇ ਵੀ. ਵੀ. ਆਈ. ਪੀ. ਡਿਊਟੀ ਲਈ ਪਹੁੰਚੇ। ਇਸ ਦੌਰਾਨ ਜਲੰਧਰ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਸ ਨੌਨਿਹਾਲ ਸਿੰਘ ਨੇ ਇਥੇ ਮਾਡਲ ਟਾਊਨ ਕਲੱਬ ਵਿਖੇ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਅਤੇ ਹੋਰ ਪੁਲਸ ਅਧਿਕਾਰੀਆਂ ਨਾਲ ਸੁਰੱਖਿਆ ਪ੍ਰਬੰਧਾਂ ਸਬੰਧੀ ਮੀਟਿੰਗ ਵੀ ਕੀਤੀ।
ਕੇਜਰੀਵਾਲ ਕੱਲ ਆਉਣਗੇ ਪੰਜਾਬ, ਇਹ ਰਹੇਗਾ ਪ੍ਰੋਗਰਾਮ
NEXT STORY