ਅੰਮ੍ਰਿਤਸਰ (ਸੁਮਿਤ ਖੰਨਾ) : ਲੋਕ ਸਭਾ ਚੋਣਾਂ ਦਾ ਸਿਆਸੀ ਪਾਰਾ ਚੜ੍ਹਦਿਆਂ ਹੀ ਲੀਡਰਾਂ 'ਚ ਤਲਖ ਕਲਾਮੀ ਦਾ ਦੌਰ ਵੀ ਸਿਖਰਾਂ 'ਤੇ ਹੈ। ਅਜਿਹੇ 'ਚ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਸਾਂਸਦ ਅਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ 'ਤੇ ਵੱਡਾ ਸ਼ਬਦੀ ਵਾਰ ਕੀਤਾ ਹੈ। ਔਜਲਾ ਨੂੰ ਅਨਪੜ੍ਹ ਸਾਂਸਦ ਦੱਸਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਔਜਲਾ ਨਾ ਤਾਂ ਪਾਰਲੀਮੈਂਟ 'ਚ ਆਪਣੀ ਭੂਮਿਕਾ ਸਹੀ ਤਰ੍ਹਾਂ ਨਿਭਾਅ ਸਕੇ ਹਨ ਅਤੇ ਨਾ ਹੀ ਕੈਪਟਨ ਸਰਕਾਰ ਤੋਂ ਕੋਈ ਫੰਡ ਲਿਆ ਸਕੇ।
ਸ਼ਵੇਤ ਮਲਿਕ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਔਜਲਾ ਨੇ ਵੀ ਮੋੜਵਾਂ ਜਵਾਬ ਦੇ ਦਿੱਤਾ। ਐੱਮ. ਸੀ. ਚੋਣ ਹਾਰੇ ਸ਼ਵੇਤ ਮਲਿਕ ਨੂੰ ਲੋਕਾਂ 'ਚ ਵਿਚਰਨ ਦਾ ਪਾਠ ਪੜ੍ਹਾਉਂਦਿਆਂ ਔਜਲਾ ਨੇ ਕਿਹਾ ਕਿ ਜਿਹੜੀਆਂ ਕਿਤਾਬਾਂ ਉਨ੍ਹਾਂ ਨੇ ਪੜ੍ਹੀਆਂ ਹਨ, ਉਹ ਮਲਿਕ ਨੇ ਨਹੀਂ ਪੜ੍ਹੀਆਂ। ਔਜਲਾ ਨੇ ਕਿਹਾ ਕਿ ਮਲਿਕ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਔਜਲਾ ਨੇ ਕਿਹਾ ਕਿ ਮਲਿਕ ਪਹਿਲਾਂ ਕੌਂਸਲਰ ਦੀ ਚੋਣ ਤਾਂ ਜਿੱਤ ਕੇ ਵਿਖਾਉਣ, ਫਿਰ ਹੀ ਉਨ੍ਹਾਂ ਦੀ ਯੋਗਤਾ ਦੀ ਸਵਾਲ ਚੁੱਕਣ। ਖੈਰ, ਦੋਵਾਂ ਲੀਡਰਾਂ 'ਚੋਂ ਕੌਣ ਕਿੰਨਾ ਪੜ੍ਹਿਆ-ਲਿਖਿਆ ਹੈ, ਇਹ ਤਾਂ ਵੱਖਰੀ ਗੱਲ ਹੈ ਪਰ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ 'ਚ ਕੌਣ ਪਾਸ ਹੁੰਦਾ ਹੈ ਤੇ ਕੌਣ ਫੇਲ ਇਸਦਾ ਫੈਸਲਾ ਜਨਤਾ ਹੀ ਕਰੇਗੀ।
ਨਵਜੋਤ ਸਿੱਧੂ ਨੂੰ ਕੁੱਤਿਆਂ ਨਾਲ ਹੈ ਖਾਸ ਮੋਹ
NEXT STORY