ਨਾਭਾ (ਰਾਹੁਲ)—ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਹੀ ਹਰ ਪਾਰਟੀ ਦੇ ਉਮੀਦਵਾਰ ਵਲੋਂ ਚੋਣ ਪ੍ਰਚਾਰ ਵੀ ਤੇਜ਼ ਹੋ ਰਿਹਾ ਹੈ। ਜਿਸ ਦੇ ਤਹਿਤ ਲੋਕ ਸਭਾ ਪਟਿਆਲਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਨਾਭਾ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ 'ਤੇ ਰੱਖੜਾ ਨੇ ਕੈਪਟਨ ਸਰਕਾਰ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਦੀ ਮਜਬੂਰੀ ਬਣ ਗਈ ਹੈ ਕਿ ਉਹ ਲੋਕਾਂ ਵਿਚ ਵਿਚਰੇ। ਉਨ੍ਹਾਂ ਨੇ ਕਾਂਗਰਸ ਦੇ ਸਟਾਰ ਚੋਣ ਪ੍ਰਚਾਰਕ 'ਤੇ ਬੋਲਦਿਆਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਮੰਤਰੀ ਕੰਡਮ ਹੋ ਗਏ ਅਤੇ ਤਾਂ ਹੀ ਇਨ੍ਹਾਂ ਦੇ ਸਟਾਰ ਪ੍ਰਚਾਰਕ ਆ ਰਹੇ ਹਨ ਅਤੇ ਇਹ ਮਜ਼ਬੂਰੀ ਨੂੰ ਲੋਕਾਂ ਵਿਚ ਜਾ ਰਹੇ ਹਨ ਅਤੇ ਸਟੇਜਾਂ ਤੇ ਪੁਲਸ ਵਾਲੇ ਖੜ੍ਹੇ ਕਰਕੇ ਦੂਰੋਂ ਹੀ ਭਾਸ਼ਣ ਦੇ ਕੇ ਚਲਦੇ ਬਣਦੇ ਹਨ ਕਿ ਲੋਕ ਇਨ੍ਹਾਂ ਨੂੰ ਕੁੱਝ ਪੁੱਛ ਨਾ ਲੈਣ।
ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੰਗਰੂਰ ਦੇ ਸਾਂਸਦ ਕੇਵਲ ਸਿੰਘ ਢਿਲੋ ਅਤੇ ਆਰੂਸਾ ਦੀਆਂ ਤਸਵੀਰਾਂ ਵਾਇਰਲ ਕਰਨ ਦੀ ਲੋੜ ਨਹੀਂ ਸੀ ਇਹ ਤਾਂ ਬੱਚੇ-ਬੱਚੇ ਨੂੰ ਪਤਾ ਹਰ ਮੰਤਰੀ ਅਤੇ ਡੀ.ਜੀ.ਪੀ. ਤੱਕ ਅਰੂਸਾ ਕੋਲ ਬੈਠਦੇ ਹਨ ਅਤੇ ਕੈਪਟਨ ਦੀਆਂ ਫੋਟੋਆਂ ਘੱਟ ਅਰੂਸਾ ਦੀਆਂ ਜ਼ਿਆਦਾ ਫੋਟੋਆਂ ਮੰਤਰੀਆਂ ਅਤੇ ਡੀ.ਜੀ.ਪੀ. ਨਾਲ ਹੁੰਦੀਆਂ ਹਨ।
ਚੌਧਰੀ ਨੂੰ ਘੇਰਨ ਜਾ ਰਹੇ ਠੇਕਾ ਮੁਲਾਜ਼ਮਾਂ ਦੀ ਸੁਰੱਖਿਆ ਕਰਮਚਾਰੀਆਂ ਨਾਲ ਧੱਕਾ-ਮੁੱਕੀ (ਤਸਵੀਰਾਂ)
NEXT STORY