ਸਮਰਾਲਾ (ਵਿਪਨ) : ਸਮਰਾਲਾ ਦੇ ਮੁੱਖ ਬਾਜ਼ਾਰ 'ਚ ਦੁਪਹਿਰ ਕਰੀਬ 1.30 ਵਜੇ 4 ਤੋਂ 5 ਅਣਪਛਾਤੇ ਲੁਟੇਰੇ 80 ਸਾਲ ਵਿਅਕਤੀ ਨੂੰ ਗੱਲਾਂ 'ਚ ਪਾ ਕੇ ਉਸ ਦੇ ਹੱਥ 'ਚ ਪਾਈ ਸੋਨੇ ਦੀ ਇੱਕ ਤੋਲੇ ਦੀ ਮੁੰਦਰੀ ਖੋਹ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਲੁਟੇਰਿਆਂ ਵੱਲੋਂ ਜਾਂਦੇ ਹੋਇਆਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਸਮਰਾਲਾ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਦੋਂ ਦੁਕਾਨਦਾਰ ਬਜ਼ੁਰਗ ਸੁੰਦਰ ਲਾਲ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਜ ਰਹੇ ਅਣਪਛਾਤਿਆਂ ਲੁਟੇਰਿਆਂ ਪਿੱਛੇ ਭੱਜੇ ਪਰ ਉਦੋਂ ਤੱਕ ਲੁਟੇਰੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਸੀ। ਇਸ ਘਟਨਾ ਬਾਰੇ ਪੀੜਤ ਪਰਿਵਾਰ ਵਲੋਂ ਸਮਰਾਲਾ ਪੁਲਸ ਥਾਣੇ ਨੂੰ ਸੂਚਿਤ ਕੀਤਾ ਗਿਆ ਅਤੇ ਸਮਰਾਲਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸ਼ਹਿਰ ਦੇ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋਈ ਹੈ। ਇਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 4 ਤੋਂ 5 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਜ ਰਹੇ ਸਨ ਅਤੇ ਪੀੜਤ ਵਿਅਕਤੀ ਉਸ ਦੇ ਪਿੱਛੇ ਭੱਜ ਰਿਹਾ ਸੀ।
ਪੀੜਤ ਵਪਾਰੀ ਸੁੰਦਰ ਲਾਲ ਦਾ ਕਹਿਣਾ ਸੀ ਕਿ ਮੈਂ ਸਮਰਾਲਾ ਦੇ ਮੁੱਖ ਚੰਡੀਗੜ੍ਹ ਰੋਡ 'ਤੇ ਆਪਣੀ ਦੁਕਾਨ ਦੇ ਸਾਹਮਣੇ ਸਬਜ਼ੀ ਵਾਲੀ ਰੇਡੀ 'ਤੇ ਖੜ੍ਹਾ ਸੀ ਤਾਂ ਉਸ ਸਮੇਂ ਸਬਜ਼ੀ ਵਾਲੇ ਦੁਕਾਨ 'ਤੇ 4 ਤੋਂ 5 ਅਣਪਛਾਤੇ ਵਿਅਕਤੀ ਖੜ੍ਹੇ ਸਨ, ਇਨ੍ਹਾਂ ਵਿੱਚੋਂ ਇੱਕ ਅਣਪਛਾਤਾ ਵਿਅਕਤੀ ਮੇਰੇ ਕੋਲ ਆਇਆ ਅਤੇ ਮੈਨੂੰ ਗੱਲਾਂ ਵਿੱਚ ਪਾ ਲਿਆ ਅਤੇ ਮੇਰੇ ਹੱਥ ਵਿੱਚ ਪਾਈ ਹੋਈ ਸੋਨੇ ਦੀ ਮੁੰਦਰੀ ਖੋਹ ਕੇ ਫ਼ਰਾਰ ਹੋ ਗਿਆ।
ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਝੁਲਾਏ ਖਾਲਸਈ ਨਿਸ਼ਾਨ
NEXT STORY