ਲੁਧਿਆਣਾ (ਰਾਜ) : ਪਿੰਡ ਬਾਰਨਹਾੜਾ ਦੇ ਕੋਲ ਇਕ ਐੱਨ. ਆਰ. ਆਈ. ਤੋਂ ਗੰਨ ਪੁਆਇੰਟ 'ਤੇ ਥਾਰ ਲੁੱਟਣ ਦੀ ਕੋਸ਼ਿਸ਼ ਬਾਈਕ ਸਵਾਰ 2 ਲੁਟੇਰਿਆਂ ਨੂੰ ਮਹਿੰਗੀ ਪੈ ਗਈ। ਇਸ ਦੌਰਾਨ ਇਕ ਲੁਟੇਰੇ ਦੀ ਤਾਂ ਜਾਨ ਚਲੀ ਗਈ, ਜਦੋਂ ਕਿ ਦੂਜੇ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਅਸਲ 'ਚ ਇਨ੍ਹਾਂ ਲੁਟੇਰਿਆਂ ਨੇ ਇਕ ਐੱਨ. ਆਰ. ਆਈ. ਤੋਂ ਗੰਨ ਪੁਆਇੰਟ 'ਤੇ ਮਹਿੰਦਰਾ ਥਾਰ ਖੋਹਣ ਦੀ ਕੋਸ਼ਿਸ਼ ਕੀਤੀ ਪਰ ਐੱਨ. ਆਰ. ਆਈ. ਨੇ ਥਾਰ ਨਹੀਂ ਰੋਕੀ ਤਾਂ ਪਿੱਛਾ ਕਰ ਰਹੇ ਲੁਟੇਰਿਆਂ ਦਾ ਬਾਈਕ ਬੇਕਾਬੂ ਹੋ ਗਿਆ ਅਤੇ ਕੰਧ 'ਚ ਜਾ ਵੱਜਾ। ਇਸ ਕਾਰਨ ਦੋਵੇਂ ਲੁਟੇਰੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਫੜ੍ਹ ਲਿਆ ਗਿਆ। ਇਕ ਲੁਟੇਰੇ ਦੀ ਹਾਲਤ ਗੰਭੀਰ ਸੀ, ਜਿਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਕਾਲਜਾਂ ਦੀ 100 ਫ਼ੀਸਦੀ ਮਾਨਤਾ ਹੋ ਸਕਦੀ ਹੈ ਰੱਦ, ਜਾਣੋ ਪੂਰਾ ਮਾਮਲਾ
ਪੀ. ਏ. ਯੂ. ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲੁਟੇਰਿਆਂ ਦੇ ਕਬਜ਼ੇ ’ਚੋਂ 32 ਬੋਰ ਦੀ ਰਿਵਾਲਵਰ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੇ ਪਿੰਡ ਬਾਰਨਹਾੜਾ ਦੇ ਪਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਜਲੰਧਰ ਦੇ ਬੁਰਜ ਨਿਵਾਸੀ ਹਰਪ੍ਰੀਤ ਸਿੰਘ ਅਤੇ ਮਜਾਰਾ ਖੁਰਦ ਨਿਵਾਸੀ ਲਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ ਇਸ ਵਿਚ ਲਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦੂਜੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਪੁਲਸ ਵੱਲੋਂ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਸ਼ਿਕਾਇਤ ਵਿਚ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਥਾਰ ਵਿਚ ਸਵਾਰ ਹੋ ਕੇ ਦੋਰਾਹਾ ਦੇ ਆਪਣੇ ਘਰ ਪਿੰਡ ਬਾਰਨਹਾੜਾ ਜਾ ਰਿਹਾ ਸੀ। ਉਸ ਦੇ ਪਿੰਡ ਤੋਂ ਕੁੱਝ ਦੂਰ ਤੜਕੇ ਕਰੀਬ 3 ਵਜੇ ਦੋਵੇਂ ਮੁਲਜ਼ਮ ਬਾਈਕ ’ਤੇ ਉਸ ਦਾ ਪਿੱਛਾ ਕਰਨ ਲੱਗ ਗਏ। ਇਸੇ ਦੌਰਾਨ ਮੁਲਜ਼ਮਾਂ ਨੇ ਪਿਸਤੌਲ ਦੀ ਨੋਕ ’ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੱਡੀ ਭਜਾਈ ਤਾਂ ਮੁਲਜ਼ਮਾਂ ਨੇ ਬਾਈਕ ਦੇ ਨਾਲ-ਨਾਲ ਲਗਾਤਾਰ ਉਸ ਦੀ ਕਾਰ ’ਤੇ ਡੰਡਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਅੱਗੇ ਜਾ ਕੇ ਲੁਟੇਰਿਆਂ ਦਾ ਬਾਈਕ ਬੇਕਾਬੂ ਹੋ ਕੇ ਸਿੱਧਾ ਕੰਧ ਵਿਚ ਜਾ ਵੱਜਾ।
ਇਹ ਵੀ ਪੜ੍ਹੋ : ਮਾਛੀਵਾੜਾ 'ਚ ਦਰਦਨਾਕ ਘਟਨਾ : ਸਹੁਰੇ ਪਿੰਡ ਜਾ ਕੇ ਵਿਅਕਤੀ ਨੇ ਖ਼ਾਧਾ ਜ਼ਹਿਰ, ਪਤਨੀ ਨਾਲ ਹੋ ਚੁੱਕਾ ਸੀ ਤਲਾਕ
ਉਸ ਨੇ ਵੀ ਕਾਰ ਰੋਕ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ’ਤੇ ਪਿੰਡ ਦੇ ਲੋਕ ਇਕੱਠੇ ਹੋ ਗਏ। ਬਾਈਕ ਲਖਵਿੰਦਰ ਸਿੰਘ ਚਲਾ ਰਿਹਾ ਸੀ। ਇਸ ਲਈ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਲਖਵਿੰਦਰ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਮੁਲਜ਼ਮ ਹਰਪ੍ਰੀਤ ਨੂੰ ਮੁੱਢਲੇ ਇਲਾਜ ਤੋਂ ਬਾਅਦ ਪੁਲਸ ਨੇ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਥਾਰ ਲੁੱਟਣ ਤੋਂ ਪਹਿਲਾਂ ਮੁਲਜ਼ਮਾਂ ਨੇ ਇਕ ਦੁਕਾਨ ’ਤੇ ਚੋਰੀ ਦੀ ਕੋਸ਼ਿਸ਼ ਵੀ ਕੀਤਾ ਸੀ। ਉਧਰ, ਇੰਸਪੈਕਟਰ ਸਪਤਾਲ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਜਿਸ ਮੁਲਜ਼ਮ ਦੀ ਹਾਦਸੇ ’ਚ ਮੌਤ ਹੋਈ ਹੈ, ਉਹ ਹਥਿਆਰ ਵੀ ਲੈ ਕੇ ਆਇਆ ਸੀ। ਕਿੱਥੋਂ ਲਿਆਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਹਰਪ੍ਰੀਤ ਸਿੰਘ ਤੋਂ ਬਾਕੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਸ ਤੋਂ ਵੀ ਕਈ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : PSEB ਨੇ ਡੰਮੀ ਦਾਖ਼ਲਿਆਂ 'ਤੇ ਲਿਆ ਗੰਭੀਰ ਨੋਟਿਸ, ਨਵੇਂ ਹੁਕਮ ਕੀਤੇ ਜਾਰੀ
NEXT STORY