ਲੁਧਿਆਣਾ (ਰਾਜ) : ਲੁਧਿਆਣਾ 'ਚ ਸੀ. ਐੱਮ. ਐੱਸ. ਕੰਪਨੀ 'ਚ 8.49 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਡਾਕੂ ਹਸੀਨਾ ਡੇਹਲੋਂ ਦੀ ਰਹਿਣ ਵਾਲੀ ਹੈ ਅਤੇ ਹੁਣ ਤੱਕ 3 ਵਿਆਹ ਕਰਵਾ ਚੁੱਕੀ ਹੈ। ਇਸ ਗੱਲ ਦਾ ਖ਼ੁਲਾਸਾ ਡਾਕੂ ਹਸੀਨਾ ਦੇ ਗੁਆਂਢੀਆਂ ਵੱਲੋਂ ਕੀਤਾ ਗਿਆ ਹੈ। ਉਸ ਦੇ ਪਿੰਡ ਦੇ ਕੁੱਝ ਲੋਕਾਂ ਨੇ ਦੱਸਿਆ ਕਿ ਮਨਦੀਪ ਕੌਰ ਪਹਿਲਾਂ ਵੀ 2 ਵਿਆਹ ਕਰਵਾ ਚੁੱਕੀ ਹੈ ਅਤੇ ਇਹ ਹੁਣ ਉਸ ਦਾ ਤੀਜਾ ਵਿਆਹ ਹੈ। ਕੁੱਝ ਲੋਕ ਤਾਂ ਇਸ ਨੂੰ ਚੌਥਾ ਵਿਆਹ ਵੀ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਅਮੀਰ ਬਣਨ ਦੇ ਚੱਕਰ 'ਚ ਮਨਦੀਪ ਕੌਰ ਅਜਿਹਾ ਕਰ ਰਹੀ ਸੀ ਅਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਨੀ ਵੱਡੀ ਲੁੱਟ ਨੂੰ ਅੰਜਾਮ ਦੇ ਸਕਦੀ ਹੈ।
ਇਹ ਵੀ ਪੜ੍ਹੋ : ਦੋਰਾਹਾ 'ਚ ਅੱਧੀ ਰਾਤ ਨੂੰ ਵਾਪਰਿਆ ਭਿਆਨਕ ਹਾਦਸਾ, ਨਹਿਰ 'ਚ ਡਿੱਗੀ ਕਾਰ
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮਨਦੀਪ ਕੌਰ ਬਚਪਨ ਤੋਂ ਆਪਣੇ ਨਾਨਾ-ਨਾਨੀ ਕੋਲ ਰਹਿੰਦੀ ਸੀ ਅਤੇ ਕੁੱਝ ਸਾਲਾਂ ਤੋਂ ਉਹ ਇੱਥੇ ਆਉਣ ਲੱਗੀ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਵੱਡਾ ਭਰਾ ਉਸ ਦੇ ਨਾਲ ਹੀ ਰਹਿ ਰਿਹਾ ਹੈ, ਜਦੋਂ ਕਿ ਛੋਟਾ ਭਰਾ ਮਨਦੀਪ ਦੀਆਂ ਹਰਕਤਾਂ ਦਾ ਹਮੇਸ਼ਾ ਵਿਰੋਧ ਕਰਦਾ ਸੀ ਅਤੇ ਉਹ ਦਿਹਾੜੀ-ਮਜ਼ਦੂਰੀ ਕਰਦਾ ਹੈ। ਗੁਆਂਢੀਆਂ ਮੁਤਾਬਕ ਮਨਦੀਪ ਕੌਰ ਜੇਕਰ ਇਕ ਹਫ਼ਤਾ ਘਰ ਰਹਿੰਦੀ ਤਾਂ 2-3 ਮਹੀਨੇ ਬਾਹਰ ਹੀ ਰਹਿੰਦੀ ਸੀ ਅਤੇ ਮਾਂ-ਪਿਓ ਨੂੰ ਕੁੱਝ ਪਤਾ ਨਹੀਂ ਸੀ ਕਿ ਉਹ ਕੀ ਕੰਮ ਕਰ ਰਹੀ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਇਹ ਮਾਂ-ਪਿਓ ਦੀ ਢਿੱਲ ਦਾ ਹੀ ਨਤੀਜਾ ਹੈ ਕਿ ਅੱਜ ਮਨਦੀਪ ਕੌਰ ਇੰਨੀ ਵੱਡੀ ਲੁਟੇਰਣ ਬਣ ਗਈ। ਪਿੰਡ ਵਾਸੀਆਂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮਨਦੀਪ ਕੌਰ ਦੇ ਘਰ ਅਕਸਰ ਲੈਣ-ਦੇਣ ਵਾਲੇ ਚੱਕਰ ਲਾਉਂਦੇ ਰਹਿੰਦੇ ਸਨ। ਰੋਜ਼ਾਨਾ ਦੁਕਾਨਦਾਰ ਜਾਂ ਬੈਂਕ ਵਾਲੇ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਉਸ ਦੇ ਘਰ ਆਉਂਦੇ ਸਨ। ਉਹ ਘਰ ਦੀਆਂ ਛੋਟੀਆਂ-ਮੋਟੀਆਂ ਚੀਜ਼ਾਂ ਕਿਸ਼ਤਾਂ 'ਤੇ ਖ਼ਰੀਦ ਲੈਂਦੀ ਸੀ ਅਤੇ ਬਾਅਦ 'ਚ ਪੈਸੇ ਨਹੀਂ ਦਿੰਦੀ ਸੀ।
ਇਹ ਵੀ ਪੜ੍ਹੋ : ਦੂਜੀ ਪਤਨੀ ਪਿੱਛੇ ਲੱਗੇ ਪਿਓ ਦਾ ਦਿਲ ਬਣਿਆ ਪੱਥਰ, ਦੁਖ਼ੀ ਹੋਏ ਪੁੱਤ ਨੇ ਜੋ ਕੀਤਾ, ਸੁਣ ਨਹੀਂ ਆਵੇਗਾ ਯਕੀਨ
ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਮਾਂ
ਮਨਦੀਪ ਕੌਰ ਦੀ ਮਾਂ ਲੋਕਾਂ ਦੇ ਘਰਾਂ 'ਚ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ ਅਤੇ ਮਿਹਨਤੀ ਔਰਤ ਹੈ। ਫਿਲਹਾਲ ਪੁਲਸ ਨੇ ਮਨਦੀਪ ਕੌਰ ਅਤੇ ਉਸ ਦੇ ਪਤੀ ਖ਼ਿਲਾਫ਼ ਐੱਲ. ਓ. ਸੀ. ਜਾਰੀ ਕੀਤਾ ਹੋਇਆ ਹੈ ਕਿਉਂਕਿ ਪੁਲਸ ਨੂੰ ਸ਼ੱਕ ਹੈ ਕਿ ਉਹ ਵਿਦੇਸ਼ ਭੱਜ ਸਕਦੇ ਹਨ। ਇਸ ਤੋਂ ਇਲਾਵਾ ਪਿੰਡ 'ਚ ਲਗਾਤਾਰ ਪੁਲਸ ਦੀਆਂ ਟੀਮਾਂ ਸਾਦੀ ਵਰਦੀ 'ਚ ਗਸ਼ਤ ਕਰ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਗਲਤ ਦਵਾਈ ਖਾਣ ਨਾਲ ਨੌਜਵਾਨ ਦੀ ਹੋਈ ਮੌਤ
NEXT STORY