ਖੰਨਾ (ਵਿਪਨ) : ਖੰਨਾ ਦੇ ਸਮਰਾਲਾ ਰੋਡ ਮਾਡਲ ਟਾਊਨ ਇਲਾਕੇ 'ਚ ਇਕ ਨੌਜਵਾਨ ਵੱਲੋਂ ਆਪਣੇ ਪਿਓ ਅਤੇ ਦੂਜੀ ਮਾਂ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕੋਲੋਂ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਅਸ਼ੋਕ ਪਾਸਵਾਨ ਦੇ ਭਰਾ ਮਿਥਲੇਸ਼ ਅਤੇ ਰਾਕੇਸ਼ ਪਾਸਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਦੂਜਾ ਵਿਆਹ ਕਰਵਾਇਆ ਹੋਇਆ ਹੈ ਅਤੇ ਪਿਛਲੇ 7-8 ਸਾਲਾਂ ਤੋਂ ਉਹ ਆਪਣੀ ਦੂਜੀ ਪਤਨੀ ਨਾਲ ਮਿਲ ਕੇ ਸਾਨੂੰ ਤਿੰਨਾਂ ਭਰਾਵਾਂ ਨੂੰ ਤੰਗ-ਪਰੇਸ਼ਾਨ ਕਰ ਰਿਹਾ ਸੀ ਅਤੇ ਇਸ ਦੀਆਂ ਸ਼ਿਕਾਇਤਾਂ ਵੀ ਪੁਲਸ ਨੂੰ ਦਿੱਤੀਆਂ ਹੋਈਆਂ ਸਨ।
ਇਹ ਵੀ ਪੜ੍ਹੋ : ਲੁਧਿਆਣਾ ਲੁੱਟ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ : ਹੁਣ ਗਟਰ 'ਚ ਲੁਕੋਏ ਮਿਲੇ 50 ਲੱਖ ਰੁਪਏ (ਵੀਡੀਓ)
ਉਨ੍ਹਾਂ ਨੇ ਦੱਸਿਆ ਕਿ ਪਿਤਾ ਐੱਫ. ਸੀ. ਆਈ. 'ਚ ਕੰਮ ਕਰਦਾ ਸੀ ਅਤੇ ਹਮੇਸ਼ਾ ਸਾਨੂੰ ਤਿੰਨਾਂ ਭਰਾਵਾਂ ਨੂੰ ਧਮਕਾਉਂਦਾ ਸੀ ਕਿ ਉਹ ਕਿਸੇ ਨੂੰ ਕੰਮ ਨਹੀਂ ਕਰਨ ਦੇਵੇਗਾ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਕਢਵਾਉਣ ਦੇ ਨਾਲ-ਨਾਲ ਘਰੋਂ ਵੀ ਕੱਢ ਦੇਵੇਗਾ। ਪਿਤਾ ਨੇ ਸਾਰੀ ਜਾਇਦਾਦ ਵੀ ਆਪਣੀ ਦੂਜੀ ਪਤਨੀ ਦੇ ਨਾਂ ਕਰ ਰੱਖੀ ਹੈ। ਪਿਤਾ ਇੰਨਾ ਪੱਥਰ ਦਿਲ ਬਣ ਗਿਆ ਕਿ ਦੁਖ਼ੀ ਹੋਏ ਪੁੱਤ ਅਸ਼ੋਕ ਪਾਸਵਾਨ ਨੇ ਜ਼ਹਰਿੀਲਾ ਪਦਾਰਥ ਨਿਗਲ ਲਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ Cyclone Biparjoy ਦਾ ਅਸਰ! ਆਉਣ ਵਾਲੇ 4 ਦਿਨਾਂ ਲਈ ਜਾਰੀ ਕੀਤਾ ਗਿਆ ਅਲਰਟ
ਜਦੋਂ ਅਸ਼ੋਕ ਪਾਸਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ ਤਾਂ ਪਿਤਾ ਉੱਥੇ ਵੀ ਪਹੁੰਚ ਗਿਆ। ਪਿਤਾ ਨੂੰ ਦੇਖ ਕੇ ਮ੍ਰਿਤਕ ਦੇ ਦੋਵੇਂ ਭਰਾ ਗੁੱਸੇ 'ਚ ਆ ਗਏ ਅਤੇ ਉਸ ਨੂੰ ਉੱਥੋਂ ਜਾਣ ਲਈ ਕਿਹਾ। ਇਸ ਦੌਰਾਨ ਪੁਲਸ ਦੇ ਸਾਹਮਣੇ ਹੀ ਬਹਿਸਬਾਜ਼ੀ ਹੋ ਗਈ ਅਤੇ ਪੁਲਸ ਨੇ ਬੜੀ ਮੁਸ਼ਕਲ ਮੌਕਾ ਸੰਭਾਲਿਆ। ਮ੍ਰਿਤਕ ਦੇ ਭਰਾਵਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਭਰਾ ਨੇ ਖ਼ੁਦਕੁਸ਼ੀ ਨੋਟ 'ਚ ਜਿਨ੍ਹਾਂ ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੰਤਰੀ ਧਾਲੀਵਾਲ ਨੇ ਸੁਖਬੀਰ ਬਾਦਲ 'ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ, ਆਖੀ ਇਹ ਗੱਲ
NEXT STORY