ਕਪੂਰਥਲਾ, (ਗੌਰਵ)- ਸਰਦੀ ਦੇ ਇਸ ਮੌਸਮ 'ਚ ਨਾਜਾਇਜ਼ ਤੌਰ 'ਤੇ ਬਿਜਲੀ ਦੀ ਕੁੰਡੀ ਲਗਾ ਕੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾ ਰਹੇ ਹਨ ਕਪੂਰਥਲਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰ 'ਚ ਰਹਿੰਦੇ ਸੈਂਕੜੇ ਦੀ ਗਿਣਤੀ 'ਚ ਝੁੱਗੀ ਵਾਸੀ। ਲੰਬੇ ਸਮੇਂ ਤੋਂ ਇੰਨੇ ਵੱਡੇ ਪੱਧਰ 'ਤੇ ਬਿਜਲੀ ਚੋਰੀ ਕਰਨ ਵਾਲੇ ਇਨ੍ਹਾਂ ਲੋਕਾਂ ਖਿਲਾਫ ਕੋਈ ਕਾਰਵਾਈ ਨਾ ਹੋਣਾ ਪੂਰੇ ਮਾਮਲੇ 'ਚ ਕਈ ਸਵਾਲ ਖੜ੍ਹੇ ਕਰ ਰਹੇ ਹਨ।
ਸ਼ਹਿਰ ਅਤੇ ਆਸ-ਪਾਸ ਦੇ ਖੇਤਰ 'ਚ ਲਗਾਤਾਰ ਲੱਗ ਰਹੀ ਹੈ ਬਿਜਲੀ ਦੀ ਕੁੰਡੀ
'ਜਗ ਬਾਣੀ' ਦੀ ਟੀਮ ਨੇ ਜਦੋਂ ਸ਼ਨੀਵਾਰ ਨੂੰ ਕਪੂਰਥਲਾ ਸ਼ਹਿਰ ਦੇ ਰੇਵਲੇ ਰੋਡ, ਲੱਖਣ ਕਲਾਂ ਰੋਡ, ਰੇਲ ਕੋਚ ਫੈਕਟਰੀ ਖੇਤਰ ਸਮੇਤ ਹੋਰ ਕਈ ਝੁੱਗੀਆਂ ਦਾ ਦੌਰਾ ਕੀਤਾ ਤਾਂ ਕਾਫੀ ਹੈਰਾਨ ਕਰਨ ਵਾਲਾ ਦ੍ਰਿਸ਼ ਵੇਖਣ ਨੂੰ ਮਿਲਿਆ। ਇਨ੍ਹਾਂ ਖੇਤਰਾਂ 'ਚ ਬਣੀਆ ਝੁੱਗੀਆਂ 'ਚ ਰਹਿਣ ਵਾਲੇ ਲੋਕ ਬਿਨਾਂ ਖੌਫ ਤੋਂ ਬਿਜਲੀ ਦੀ ਕੁੰਡੀ ਪਾ ਕੇ ਸ਼ਰੇਆਮ ਬਿਜਲੀ ਚੋਰੀ ਕਰ ਰਹੇ ਹਨ, ਉਥੇ ਹੀ ਸਰਦੀ ਦੇ ਇਸ ਮੌਸਮ 'ਚ ਹੀਟਰ ਚਲਾਉਣ ਦਾ ਆਨੰਦ ਮਾਣ ਰਹੇ ਹਨ ਤੇ ਇਨ੍ਹਾਂ ਝੁੱਗੀਆਂ 'ਚ ਵੱਡੀ ਗਿਣਤੀ 'ਚ ਡਿਸ਼, ਟੀ.ਵੀ. ਅਤੇ ਬਿਜਲੀ ਦੇ ਬਲਬ ਲੱਗੇ ਆਮ ਤੌਰ 'ਤੇ ਵੇਖੇ ਜਾ ਸਕਦੇ ਹਨ। ਗੌਰ ਹੋਵੇ ਕਿ ਕਈ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਦਾ ਗੜ੍ਹ ਬਣ ਚੁੱਕੀਆਂ ਇਨ੍ਹਾਂ ਝੁੱਗੀਆਂ 'ਚ ਪੁਲਸ ਵਲੋਂ ਕਈ ਵਾਰ ਛਾਪਾਮਾਰੀ ਵੀ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਇਨ੍ਹਾਂ ਲੋਕਾਂ ਵਲੋਂ ਬਿਜਲੀ ਦੀ ਚੋਰੀ ਕਰਨ ਦੇ ਮਾਮਲੇ ਸਾਹਮਣੇ ਆਉਣ ਦੇ ਦੌਰਾਨ ਵੀ ਬਿਜਲੀ ਵਿਭਾਗ ਦੀ ਚੁੱਪੀ ਕਈ ਅਹਿਮ ਸਵਾਲ ਖੜ੍ਹੇ ਕਰ ਰਹੀ ਹੈ। ਜੋ ਕਿਤੇ ਨਾ ਕਿਤੇ ਵਿਭਾਗ ਦੇ ਡਿਗਦੇ ਮਿਆਰ ਵਲ ਇਸ਼ਾਰਾ ਕਰਦਾ ਹੈ।
ਹਰਿਆਣਾ ਸ਼ਰਾਬ ਸਮੇਤ 2 ਕਾਬੂ
NEXT STORY