ਬਟਾਲਾ, (ਸੈਂਡੀ)- ਬੀਤੀ ਰਾਤ ਅੰਮ੍ਰਿਤਸਰ ਰੋਡ 'ਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਲੁੱਟਣ ਦੀ ਖਬਰ ਮਿਲੀ ਹੈ।
ਇਸ ਸੰਬੰਧੀ ਅਤੁਲ ਸਰਵਿਸ ਸਟੇਸ਼ਨ ਅਮ੍ਰਿੰਤਸਰ ਰੋਡ ਨੇੜੇ ਬਾਈਪਾਸ 'ਤੇ ਕੰਮ ਕਰਦੇ ਕਰਿੰਦੇ ਰਾਜ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਇਕ ਆਈ-20 ਕਾਰ 'ਚ ਸਵਾਰ 6 ਨੌਜਵਾਨ ਪੰਪ 'ਤੇ ਤੇਲ ਪਵਾਉਣ ਲਈ ਆਏ। ਜਦੋਂ ਮੈਂ ਤੇਲ ਪਾਉਣ ਲੱਗਾ ਤਾਂ ਉਨ੍ਹਾਂ ਮੇਰੇ 'ਤੇ ਪਿਸਤੌਲ ਤਾਣ ਦਿੱਤੀ ਤੇ ਅੰਦਰ ਗੱਲੇ 'ਚ ਪਏ 40118 ਰੁਪਏ ਕੱਢ ਲਏ ਤੇ ਜਾਂਦੇ ਹੋਏ 20-20 ਲੀਟਰ ਮੋਬਾਇਲ ਆਇਲ ਦੀਆਂ 2 ਬਾਲਟੀਆਂ ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ।
ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦਾ ਕੱਢ ਰਹੀ ਦੀਵਾਲਾ : ਜਥੇ. ਜ਼ੀਰਾ
NEXT STORY